IPL2018: CSK ਤੇ RCB ਆਪਣੇ ਹੋਮ ਗਾਊਂਡ ''ਤੇ ਖੇਡਣਗੇ ਮੈਚ,ਜਾਣੋ ਅਫਵਾਹ ਹੈ ਜਾਂ ਸੱਚ!

04/09/2018 3:43:43 PM

ਨਵੀਂ ਦਿੱਲੀ—ਆਈ.ਪੀ.ਐੱਲ. ਦੇ ਸੀਜ਼ਨ-11 'ਚ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਸ ਬੰਗਲੂਰ ਦੇ ਵਿਚਕਾਰ ਹੋਣ ਵਾਲੇ ਮੈਚਾਂ 'ਚ ਵੱਡਾ ਝਟਕਾ ਲੱਗ ਸਕਦਾ ਹੈ। ਇਸਦਾ ਮਤਲਬ ਇਹ ਹੈ ਕਿ ਚੇਨਈ ਸੁਪਰ ਕਿੰਗਜ਼ ਅਤੇ ਆਰ.ਸੀ.ਬੀ. ਦੇ ਆਪਣੇ ਹੋਮ ਗਾਊਂਡ 'ਚ ਖੇਡੇ ਜਾਣ ਵਾਲੇ ਮੁਕਾਬਲੇ ਨੂੰ ਚੇਨਈ ਅਤੇ ਬੰਗਲੂਰ ਤੋਂ ਕਿਤੇ ਬਾਹਰ ਸ਼ਿਫਟ ਕੀਤਾ ਜਾ ਸਕਦਾ ਹੈ।
ਮੀਡੀਆ ਰਿਪੋਰਟ ਦੇ ਮੁਤਾਬਕ ਇਸਦੇ ਪਿੱਛੇ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਤਾਮਿਲਨਾਡੂ ਅਤੇ ਕਰਨਾਟਕ ਵਿਚ ਚੱਲ ਰਹੇ ਕਾਵੇਰੀ ਨਦੀ ਦੇ ਪਾਣੀ ਵਿਵਾਦ ਦੇ ਕਾਰਨ ਦੋਨਾਂ ਟੀਮਾਂ ਦੇ ਵਿਚਕਾਰ ਹੋਣ ਵਾਲੇ ਮੈਚਾਂ 'ਚ ਪਰਿਵਰਤਨ ਕੀਤਾ ਜਾ ਸਕਦਾ ਹੈ।

ਇਸ ਮਾਮਲੇ 'ਚ ਕੇਰਲਾ ਕ੍ਰਿਕਟ ਸੰਘ ਦੇ ਸਕੱਤਰ ਜੈਯਸ਼ ਜੌਰਜ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ,ਮੈਚਾਂ ਦੇ ਇਨ੍ਹਾਂ ਬਦਲਾਵਾਂ ਨੂੰ ਲੈ ਕੇ ਪਹਿਲਾਂ ਹੀ ਗੱਲਬਾਤ ਸ਼ੁਰੂ ਹੋ ਚੁੱਕੀ ਹੈ। 'ਇਸ ਮਸਲੇ ਨੂੰ ਲੈ ਕੇ ਚੇਨਈ ਦੇ ਮੁੱਖ ਕਾਰਜਕਾਰੀ ਅਧਿਕਾਰੀ ( ਸੀ.ਈ.ਓ.) ਨੇ ਐੱਸ  ਵਿਸ਼ਵਨਾਥਨ ਨੇ ਮੇਰੇ ਨਾਲ ਗੱਲ ਕੀਤੀ ਸੀ ਅਤੇ ਬੀ.ਸੀ.ਸੀ.ਆਈ.-ਆਈ.ਪੀ.ਐੱਲ. ਦੇ ਬ੍ਰਸ਼ਿਟ ਅਧਿਕਾਰੀਆਂ ਨਾਲ ਅਮਿਤਾਭ ਚੌਧਰੀ ਅਤੇ ਰਾਜੀਵ ਸ਼ੁਲਕਾ ਨੇ ਵੀ ਮੇਰੇ ਨਾਲ ਗੱਲ ਕੀਤੀ ਹੈ। ਅਸੀਂ ਆਈ.ਪੀ.ਐੱਲ. ਦੇ ਮੈਚਾਂ ਨੂੰ ਤਿਰੂਵਨੰਤਪੁਰਮ ਅਤੇ ਕੋਚੀ 'ਚ ਆਯੋਜਿਤ ਕਰਾਉਣ ਦੀ ਇੱਛਾ ਜਤਾਈ ਹੈ।

ਇਸ ਮਾਮਲੇ 'ਚ ਚੇਨਈ ਸੁਪਰ ਕਿੰਗਜ਼ ਦੇ ਸੀ.ਈ.ਓ. ਦੇ ਐੱਸ. ਵਿਸ਼ਵਨਾਥਨ ਨੇ ' ਸਪੋਰਟਸਟਾਰ' ਨਾਲ ਗੱਲਬਾਤ 'ਚ ਉਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਕਿ ਸਥਾਨ 'ਚ ਬਦਲਾਅ ਦੇ ਸਬੰਧ 'ਚ ਕੋਈ ਗੱਲਬਾਤ ਨਹੀਂ ਹੋਈ ਹੈ। ਉਨ੍ਹਾਂ ਕਿਹਾ, ' ਮੈਂ ਐਤਵਾਰ ਨੂੰ ਮੁੰਬਈ 'ਚ ਇਸ ਸੰਦਰਭ 'ਚ ਗੱਲਬਾਤ ਹੋਈ ਪਰ ਉਨ੍ਹਾਂ ਨੇ ਕੇਰਲ 'ਚ ਮੈਚ ਸ਼ਿਫਟ ਨੂੰ ਲੈ ਕੇ ਕੋਈ ਗੱਲ ਨਹੀਂ ਦੱਸੀ। ਇਸਦੇ ਇਲਾਵਾ ਬੀ.ਸੀ.ਸੀ.ਆਈ. ਦੇ ਕਾਰਜਕਾਰੀ ਸਚਿਵ ਅਮਿਤਾਭ ਚੌਧਰੀ ਨੇ ਜੈਯਸ਼ ਜੌਰਜ ਨਾਲ ਮਿਲਣ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਨੇ ' ਸਪੋਰਟਸਟਾਰ' ਨਾਲ ਗੱਲਬਾਤ 'ਚ ਕਿਹਾ, 'ਇਸ ਸਬੰਧ 'ਚ ਮੇਰੇ ਕੋਲ ਅਜਿਹੀ ਕੋਈ ਸੂਚਨਾ ਨਹੀਂ ਹੈ।

ਦੱਸ ਦਈਏ ਕਿ ਹਾਈ ਕੋਰਟ ਨੇ ਕਾਵੇਰੀ ਨਦੀ ਦੇ ਪਾਣੀ ਦੀ ਵੰਡ 'ਚ ਤਾਮਿਲਨਾਡੂ ਦੇ ਹਿੱਸੇ ਦਾ ਪਾਣੀ ਘਟਾ ਦਿੱਤਾ ਅਤੇ ਕਰਨਾਟਕ ਦਾ ਹਿੱਸਾ ਵਧ ਦਿੱਤਾ ਸੀ। ਇਸਦੇ ਇਲਾਵਾ ਕਾਵੇਰੀ ਪਾਣੀ ਪ੍ਰਬੰਧਨ ਬੋਰਡ ਦਾ ਹਜੇ ਤੱਕ ਗਠਨ ਨਹੀਂ ਹੋਇਆ। ਜਿਸਦੇ ਚੱਲਦੇ ਤਾਮਿਲਨਾਡੂ 'ਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।


Related News