IPL2018 : ਹਸੀ ਤੋਂ ਬਾਅਦ 2 ਹੋਰ ਦਿੱਗਜ਼ਾਂ ਦੀ ਹੋਈ ਚੇਨਈ ਟੀਮ ''ਚ ਵਾਪਸੀ
Saturday, Jan 20, 2018 - 05:51 PM (IST)

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸੀਜ਼ਨ 2018 ਦਾ ਆਗਾਜ਼ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਜਿਸ 'ਚ ਕਈ ਵੱਡੇ ਖਿਡਾਰੀਆਂ ਨੂੰ ਚੁਣੇ ਜਾਣ 'ਤੇ ਵੱਡੀ ਰਕਮ ਖਰਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਦੋ ਸਾਲ ਦੀ ਪਬੰਧੀ ਤੋਂ ਬਾਅਦ ਚੇਨਈ ਦੀ ਟੀਮ 11ਵੇਂ ਸੀਜ਼ਨ ਲਈ ਵਾਪਸੀ ਕਰ ਰਹੀ ਹੈ। ਟੀਮ ਨੇ ਨੀਲਾਮੀ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ, ਸੁਰੇਸ਼ ਰੈਨਾ ਅਤੇ ਰਵਿੰਦਰ ਜਡੇਜਾ ਨੂੰ ਰਿਟੇਨ ਪਾਲਿਸੀ ਦੇ ਤਹਿਤ ਆਪਣੇ ਆਪ ਨੂੰ ਜੋੜਿਆ। ਪਲੇਅਰ ਤੋਂ ਬਾਅਦ ਟੀਮ ਦੀ ਨਜ਼ਰ ਸਪੋਰਟ ਸਟਾਫ 'ਤੇ ਸੀ ਅਤੇ ਫ੍ਰੈਚਾਇਜ਼ੀ ਨੇ ਆਪਣੇ ਹੀ ਸਾਬਕਾ ਖਿਡਾਰੀਆਂ ਨੂੰ ਇਸ ਕੰਮ ਲਈ ਚੁਣਿਆ।
ਸਭ ਤੋਂ ਪਹਿਲਾਂ ਮਿਸਟਰ ਕ੍ਰਿਕਟ ਮੰਨ੍ਹੇ ਜਾਣ ਵਾਲੇ ਮਾਇਕਲ ਹਸੀ ਨੂੰ ਬੱਲੇਬਾਜੀ ਕੋਚ ਦੇ ਰੂਪ 'ਚ ਚੁਣਿਆ ਤਾਂ ਉਥੇ ਹੀ ਹੁਣ ਟੀਮ ਨੇ ਮੁੱਖ ਕੋਚ ਅਤੇ ਗੇਂਦਬਾਜ਼ੀ ਕੋਚ ਲਈ ਵੀ ਟੀਮ ਦੇ ਸਾਬਕਾ ਖਿਡਾਰੀ ਨੂੰ ਹੀ ਆਪਣੇ ਨਾਲ ਜੋੜਿਆ ਹੈ। ਪਹਿਲਾਂ ਹੀ ਉਮੀਦ ਲਗਾਈ ਜਾ ਰਹੀ ਸੀ ਕਿ ਧੋਨੀ ਦੇ ਆਉਣ ਦੇ ਨਾਲ ਹੀ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਅਤੇ ਟੀਮ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਦੀ ਵਾਪਸੀ ਹੋਵੇਗੀ ਅਤੇ ਇਸ ਤਰ੍ਹਾਂ ਹੀ ਹੋਇਆ। ਫਲੇਮਿੰਗ ਮੁੱਖ ਕੋਚ ਦੇ ਰੂਪ 'ਚ ਟੀਮ ਨਾਲ ਜੁੜਿਆ।
ਉੱਥੇ ਪਹਿਲੇ ਤਿੰਨ ਸੀਜ਼ਨ ਤੱਕ ਚੇਨਈ ਟੀਮ ਨਾਲ ਰਹਿਣ ਵਾਲੇ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਲਕਸ਼ਮੀਪਤੀ ਬਾਲਾਜੀ ਨੂੰ ਟੀਮ ਦਾ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ। ਆਈ.ਪੀ.ਐੱਲ. ਇਤਿਹਾਸ 'ਚ ਪਹਿਲੀ ਹੈਟ੍ਰਿਕ ਲੈਣ ਵਾਲੇ ਬਾਲਾਜੀ ਪਿਛਲੇ ਸੀਜ਼ਨ 'ਚ ਕੋਲਕਾਤਾ ਟੀਮ ਦੇ ਗੇਂਦਬਾਜੀ ਕੋਚ ਸਨ। ਦੂਜੇ ਪਾਸੇ ਆਈ.ਪੀ.ਐੱਲ. ਦੀ ਸਭ ਤੋਂ ਮਸ਼ਹੂਰ ਫ੍ਰੈਚਾਇਜ਼ੀ ਸੀ. ਐੱਸ. ਕੇ ਨੇ ਟ੍ਰੇਨਰ ਕਿੰਗ ਅਤੇ ਫਿਜਿਓ ਟਾਮੀ ਨੂੰ ਵੀ ਬਰਕਰਾਰ ਰੱਖਿਆ ਹੈ।
ਫਲੇਮਿੰਗ ਟੀਮ 'ਤੇ ਪਬੰਧੀ ਲਗਾਉਣ ਤੋਂ ਪਹਿਲਾਂ ਵੀ ਸੀ. ਐੱਸ. ਕੇ. ਦੇ ਕੋਚ ਸਨ। ਟੀਮ 'ਚੇ ਪਬੰਧੀ ਲੱਗਣ ਦੇ 2 ਸਾਲ ਬਾਅਦ ਪੁਣੇ ਦੇ ਕੋਚ ਬਣੇ। ਹਸੀ ਵੀ 2008 ਤੋਂ 2013 ਤੱਕ ਚੇਨਈ ਦੇ ਨਾਲ ਸੀ।
ਤਿੰਨ ਖਿਡਾਰੀਆਂ ਨੂੰ ਰਿਟੇਨ ਕਰਨ ਤੋਂ ਬਾਅਦ ਟੀਮ ਦੀ ਨਜ਼ਰ ਹੁਣ ਨੀਲਾਮੀ 'ਤੇ ਹੈ ਜਿੱਥੇ ਉਹ ਆਪਣੇ ਰਾਈਟ ਟੂ ਮੈਚ ਦੇ ਨਾਲ ਆਰ. ਅਸ਼ਵਿਨ ਤੇ ਡ੍ਰਵੇਨ ਬਰਾਵੋ ਨੂੰ ਟੀਮ 'ਚ ਬਣਾਏ ਰੱਖ ਸਕਦੇ ਹਨ। ਆਈ. ਪੀ. ਐੱਲ. 2018 ਲਈ ਨੀਲਾਮੀ 27 ਅਤੇ 20 ਜਨਵਰੀ ਨੂੰ ਬੈਗਲੁਰੂ 'ਚ ਆਯੋਜਿਤ ਹੋਵੇਗੀ।