ਆਈ.ਪੀ.ਐੱਲ. ਨਾਲ ਆਸਟਰੇਲੀਆ ਦੌਰੇ ਦੀ ਚੰਗੀ ਤਿਆਰੀ ਹੋਵੇਗੀ: ਸ਼ੰਮੀ
Sunday, Sep 13, 2020 - 01:41 AM (IST)

ਕੋਲਕਾਤਾ – ਭਾਰਤੀ ਟੀਮ ਤੇ ਕਿੰਗਜ਼ ਇਲੈਵਨ ਪੰਜਾਬ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਕਿਹਾ ਕਿ ਲਗਭਗ ਢਾਈ ਮਹੀਨਿਆਂ ਦੇ ਆਸਟਰੇਲੀਆਈ ਦੌਰੇ ਤੋਂ ਪਹਿਲਾਂ ਤਿਆਰੀਆਂ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਬਿਲਕੁਲ ਸਹੀ ਟੂਰਨਾਮੈਂਟ ਹੈ। ਆਈ. ਪੀ. ਐੱਲ. ਦੇ 10 ਨਵੰਬਰ ਨੂੰ ਖਤਮ ਹੋਣ ਤੋਂ ਬਾਅਦ ਭਾਰਤੀ ਟੀਮ ਦੇ ਖਿਡਾਰੀ ਉਥੋਂ ਆਸਟਰੇਲੀਆ ਰਵਾਨਾ ਹੋਣਗੇ। ਆਸਟਰੇਲੀਆ ਦੌਰੇ ਦੀ ਸ਼ੁਰੂਆਤ ਟੀ-20 ਕੌਮਾਂਤਰੀ ਲੜੀ ਨਾਲ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਟੈਸਟ ਤੇ ਫਿਰ ਵਨ ਡੇ ਲੜੀਆਂ ਖੇਡੀਆਂ ਜਾਣਗੀਆਂ। ਕਿੰਗਜ਼ ਇਲੈਵਨ ਪੰਜਾਬ ਦੇ ਇਸ ਖਿਡਾਰੀ ਨੇ ਕਿਹਾ, ''ਇਹ ਚੰਗਾ ਹੈ ਕਿ ਆਸਟਰੇਲੀਆ ਦੌਰੇ 'ਤੇ ਜਾਣ ਵਾਲੇ ਖਿਡਾਰੀ ਆਈ. ਪੀ. ਐੱਲ. ਖੇਡ ਰਹੇ ਹਨ। ਇਸ ਨਾਲ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਸਾਡਾ ਸਰੀਰ ਤੇ ਖੇਡ ਲੈਅ ਵਿਚ ਹੋਵੇਗੀ।''
ਵਿਰਾਟ ਕੋਹਲੀ ਦੀ ਅਗਵਾਈ ਵਿਚ ਭਾਰਤ ਨੇ 2018-19 ਵਿਚ ਪਹਿਲੀ ਵਾਰ ਆਸਟਰੇਲੀਆ ਵਿਚ ਇਤਿਹਾਸਕ ਜਿੱਤ ਦਾ ਸਵਾਦ ਚਖਿਆ ਸੀ। ਮੇਜ਼ਬਾਨ ਟੀਮ ਹਾਲਾਂਕਿ ਤਦ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੇ ਬਿਨਾਂ ਖੇਡ ਰਹੀ ਸੀ, ਜਿਹੜੇ ਗੇਂਦ ਨਾਲ ਛੇਡਖਾਨੀ ਦੇ ਕਾਰਣ ਪਾਬੰਦੀ ਝੱਲ ਰਹੇ ਸਨ। ਇਸ ਵਾਰ ਦੋਵੇਂ ਚੋਣ ਲਈ ਉਫਲੱਬਧ ਰਹਿਣਗੇ, ਜਿਸ ਨਾਲ ਲੜੀ ਦੇ ਹੋਰ ਜ਼ਿਆਦਾ ਰੋਮਾਂਚਕ ਹੋਣ ਦੀ ਸੰਭਾਵਨਾ ਹੈ।