ਵਿਦੇਸ਼ ’ਚ ਨਹੀਂ ਭਾਰਤ ’ਚ ਹੀ ਹੋਵੇਗਾ IPL : ਅਰੁਣ ਧੂਮਲ

Sunday, Mar 17, 2024 - 10:55 AM (IST)

ਵਿਦੇਸ਼ ’ਚ ਨਹੀਂ ਭਾਰਤ ’ਚ ਹੀ ਹੋਵੇਗਾ IPL : ਅਰੁਣ ਧੂਮਲ

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੁਖੀ ਅਰੁਣ ਧੂਮਲ ਨੇ ਸ਼ਨੀਵਾਰ ਨੂੰ ਉਨ੍ਹਾਂ ਅਟਕਲਾਂ ਨੂੰ ਰੱਦ ਕਰ ਦਿੱਤਾ ਕਿ 19 ਅਪ੍ਰੈਲ ਤੋਂ 1 ਜੂਨ ਤਕ ਆਮ ਚੋਣਾਂ ਹੋਣ ਕਾਰਨ ਇਸ ਟੂਰਨਾਮੈਂਟ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ ਵਿਚ ਕੀਤਾ ਜਾ ਸਕਦਾ ਹੈ। ਚੋਣਾਂ 7 ਪੜਾਅ ’ਚ ਖਤਮ ਹੋਣਗੀਆਂ ਤੇ ਇਸ ਗੱਲ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਗਰਮ ਹੈ ਕਿ ਇਸ ਲੀਗ ਨੂੰ ਸੰਯੁਕਤ ਅਰਬ ਅਮੀਰਾਤ ਵਿਚ ਟਰਾਂਸਫਰ ਕੀਤਾ ਜਾਵੇਗਾ ਤੇ ਸੋਸ਼ਲ ਮੀਡੀਆ ’ਤੇ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਖਿਡਾਰੀਆਂ ਨੂੰ ਸਬੰਧਤ ਫ੍ਰੈਂਚਾਈਜ਼ੀ ਦੇ ਨਾਲ ਆਪਣੇ ਪਾਸਪੋਰਟ ਜਮ੍ਹਾ ਕਰਨ ਲਈ ਕਿਹਾ ਜਾ ਰਿਹਾ ਸੀ। ਧੂਮਲ ਨੇ ਹਾਲਾਂਕਿ ਇਨ੍ਹਾਂ ਅਟਕਲਾਂ ਨੂੰ ਸਿਰੇ ਤੋਂ ਰੱਦ ਕਰ ਦਿੱਤਾ। ਉਸ ਨੇ ਕਿਹਾ ਕਿ ਆਈ. ਪੀ. ਐੱਲ. ਨੂੰ ਕਿਤੇ ਵੀ ਟਰਾਂਸਫਰ ਨਹੀਂ ਕੀਤਾ ਜਾ ਰਿਹਾ ਹੈ। ਟੂਰਨਾਮੈਂਟ ਦਾ ਬਾਕੀ ਪ੍ਰੋਗਰਾਮ ਜਲਦ ਹੀ ਐਲਾਨ ਕੀਤਾ ਜਾਵੇਗਾ।


author

Aarti dhillon

Content Editor

Related News