ਸਿਰਫ ਭਾਰਤੀ ਖਿਡਾਰੀਆਂ ਦੇ ਨਾਲ ਨਹੀਂ ਹੋਣਾ ਚਾਹੀਦੈ IPL. : CSK

05/12/2020 6:30:44 PM

ਨਵੀਂ ਦਿੱਲੀ- ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੇ ਸਿਰਫ ਭਾਰਤੀ ਖਿਡਾਰੀਆਂ ਦੇ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਯੋਜਨ ਦਾ ਰਾਜਸਥਾਨ ਰਾਇਲਜ਼ ਦੇ ਵਿਚਾਰ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਸ ਨਾਲ ਚਮਕ-ਦਮਕ ਨਾਲ ਭਰਿਆ ਇਹ ਟੂਰਨਾਮੈਂਟ ਸੱਯਦ ਮੁਸ਼ਤਾਕ ਅਲੀ (ਘਰੇਲੂ ਟੀ-20) ਟੂਰਨਾਮੈਂਟ ਦੀ ਤਰ੍ਹਾਂ ਰਹਿ ਜਾਵੇਗਾ। ਕੋਵਿਡ-19 ਮਹਾਮਾਰੀ ਦੇ ਕਾਰਣ ਆ. ਪੀ. ਐੱਲ. ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਅਜਿਹੀਆਂ ਕਿਆਸਾਂ ਲਾਈਆਂ ਜਾ ਰਹੀਆ ਹਨ ਕਿ ਜੇਕਰ ਆਸਟਰੇਲੀਆ ਵਿਚ ਪ੍ਰਸਤਾਵਿਤ ਟੀ-20 ਵਿਸ਼ਵ ਕੱਪ ਦਾ ਆਯੋਜਨ ਨਾ ਹੋਇਆਂ ਤਾਂ ਸਤੰਬਰ-ਅਕਤੂਬਰ ਵਿਚ ਆਈ. ਪੀ. ਐੱਲ. ਦਾ ਆਯੋਜਨ ਹੋ ਸਕਦਾ ਹੈ।

PunjabKesari

ਚੇਨਈ ਸੁਪਰ ਕਿੰਗਜ਼ ਦੇ ਇਕ ਸੂਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ,‘‘ਸੀ. ਐੱਸ. ਕੇ. ਸਿਰਫ ਭਾਰਤੀ ਖਿਡਾਰੀਆਂ  ਦੇ ਨਾਲ ਆਈ. ਪੀ. ਐੱਲ. ਦੇ ਆਯੋਜਨ ਦਾ ਇੱਛੁਕ ਨਹੀਂ ਹੈ। ਇਸ ਤਰ੍ਹਾਂ ਨਾਲ ਅਸੀਂ ਇਕ ਹੋਰ ਸੱਯਦ ਮੁਸ਼ਤਾਕ ਅਲੀ ਟਰਾਫੀ ਖੇਡ ਰਹੇ ਹੋਵਾਂਗੇ। ਕੋਵਿਡ-19 ਮਹਾਮਾਰੀ ਦੀ ਸਥਿਤੀ ਬਿਗੜਨ ਤੋਂ ਬਾਅਦ ਫ੍ਰੈਂਚਾਇਜ਼ੀ ਨੇ ਬੀ. ਸੀ. ਸੀ. ਆਈ. ਨਾਲ ਸੰਪਰਕ ਨਹੀਂ ਕੀਤਾ ਹੈ।’’ ਉਸ ਨੇ ਕਿਹਾ,‘‘ਉਮੀਦ ਕਰਦੇ ਹਾਂ ਕਿ ਇਸ ਸਾਲ ਦੇ ਆਖਿਰ ਵਿਚ ਆਈ. ਪੀ. ਐੱਲ. ਦਾ ਆਯੋਜਨ ਹੋਵੇਗਾ।’’ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ, ਰਾਜਸਥਾਨ ਰਾਇਲਜ਼ ਦੇ ਕਾਰਜਕਾਰੀ ਮੁਖੀ ਰੰਜੀਤ ਬਾਰ ਠਾਕੁਰ ਨੇ ਕਿਹਾ ਸੀ ਕਿ ਫ੍ਰੈਂਚਾਇਜ਼ੀ ਸਿਰਫ ਭਾਰਤੀ ਖਿਡਾਰੀਆਂ ਤੇ ਘੱਟ ਮੈਚਾਂ ਦੇ ਨਾਲ ਆਈ. ਪੀ. ਐੱਲ. ਦੇ ਆਯੋਜਨ ਦੇ ਪੱਖ ਵਿਚ ਹੈ।


Ranjit

Content Editor

Related News