IPL: ਖੇਡਣ ਲਈ ਸ਼ਮੀ ਨੇ ਬੀ.ਸੀ.ਸੀ.ਆਈ. ਨੂੰ ਕੀਤੀ ਬੇਨਤੀ
Saturday, Mar 17, 2018 - 08:35 PM (IST)
ਨਵੀਂ ਦਿੱਲੀ (ਬਿਊਰੋ)— ਪਤਨੀ ਦੇ ਗੰਭੀਰ ਦੋਸ਼ਾਂ 'ਚ ਘਿਰੇ ਮੁਹੰਮਦ ਸ਼ਮੀ ਨੇ ਬੀ.ਸੀ.ਸੀ.ਆਈ. ਨੂੰ ਇਸ ਮਾਮਲੇ ਦੀ ਜਾਂਚ ਜਲਦੀ ਕਰਾਉਣ ਦੀ ਬੇਨਤੀ ਕੀਤੀ ਹੈ। ਉਸ ਨੇ ਕਿਹਾ ਕਿ ਬੋਰਡ ਜਲਦੀ ਇਸ ਮਾਮਲੇ 'ਚ ਫੈਸਲਾ ਕਰੇ ਤਾਕਿ ਉਹ ਆਈ.ਪੀ.ਐੱਲ. ਲਈ ਪ੍ਰੈਕਟਿਸ ਕਰ ਸਕੇ।
ਦਸ ਦਈਏ ਕਿ ਸ਼ੁਕਰਵਾਰ ਬੀ.ਸੀ.ਸੀ.ਆਈ. ਅਧਿਕਾਰੀ ਨੇ ਕਿਹਾ ਸੀ ਕਿ ਜੇਕਰ ਭਰਸ਼ਟਾਚਾਰ ਨਿਰੋਧਕ ਇਕਾਈ (ਏ.ਸੀ.ਯੂ.) ਦੇ ਪ੍ਰਧਾਨ ਨੀਰਜ ਕੁਮਾਰ ਸ਼ਮੀ ਨੂੰ ਇਸ ਮਾਮਲੇ 'ਚ ਕਲੀਨ ਚਿਟ ਦਿੰਦੇ ਹਨ ਤਾਂ ਭਾਰਤੀ ਬੋਰਡ ਦੇ ਕੇਂਦਰੀ ਕਰਾਰ 'ਚ ਉਸ ਦੀ ਵਾਪਸੀ ਹੋ ਸਕਦੀ ਹੈ। ਅਧਿਕਾਰੀ ਨੇ ਕਿਹਾ ਕਿ ਏ.ਸੀ.ਯੂ. ਸਿਰਫ ਖਿਡਾਰੀਆਂ ਦੇ ਵਿਤੀ ਲੈਣ ਦੇਣ ਦੀ ਜਾਂਚ ਕਰਦਾ ਹੈ। ਜੇਕਰ ਸ਼ਮੀ ਨੂੰ ਇਸ 'ਚ ਕਲੀਨ ਚਿਟ ਮਿਲ ਜਾਂਦੀ ਹੈ ਤਾਂ ਉਸ ਦੀ ਕੇਂਦਰੀ ਕਰਾਰ 'ਚ ਵਾਪਸੀ ਹੇ ਜਾਵੇਗੀ।
ਸ਼ਮੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਸ ਮਾਮਲੇ ਦੀ ਜਲਦ ਤੋਂ ਜਲਦ ਜਾਂਚ ਹੋਵੇ ਤਾਕਿ ਸੱਚ ਸਾਹਮਣੇ ਆ ਸਕੇ। ਸ਼ਮੀ ਨੇ ਕਿਹਾ ਕਿ ਉਸਦੇ ਪਰਿਵਾਰ ਨੂੰ ਵੀ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਹੈ। ਅਲਿਸ਼ਬਾ ਬਾਰੇ ਉਸ ਨੇ ਕਿਹਾ ਕਿ ਉਹ ਉਸ ਦੀ ਲੱਖਾਂ ਪ੍ਰਸ਼ੰਸਕਾਂ 'ਚੋਂ ਇਕ ਹੈ ਅਤੇ ਉਸਦੇ ਮਾਮਲੇ ਨੂੰ ਬੇਵਜ੍ਹਾ ਤੂਲ ਦਿੱਤਾ ਜਾ ਰਿਹਾ ਹੈ।
