IPL ਸਭ ਤੋਂ ਵੱਡਾ ਫਿਜ਼ੀਓਥੈਰੇਪਿਸਟ, ਨਿਲਾਮੀ ਤੋਂ ਪਹਿਲਾਂ ਸਾਰਿਆਂ ਨੂੰ ਕਰ ਦਿੰਦੈ ਫਿੱਟ : ਰਵੀ ਸ਼ਾਸਤਰੀ
Wednesday, Mar 23, 2022 - 03:49 PM (IST)
ਨਵੀਂ ਦਿੱਲੀ- ਭਾਰਤ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੁਨੀਆ ਦੇ ਸਰਵਸ੍ਰੇਸ਼ਠ ਫਿਜ਼ੀਓਥੈਰੇਪਿਸਟ ਦੇ ਰੂਪ 'ਚ ਕੰਮ ਕਰਦਾ ਹੈ ਤੇ ਇਸ ਕੋਲ ਸੱਟ ਦੇ ਸ਼ਿਕਾਰ ਖਿਡਾਰੀਆਂ ਨੂੰ ਲੀਗ ਦੇ ਲਈ ਫਿੱਟ ਕਰਨ ਦੀ ਗ਼ਜ਼ਬ ਦੀ ਸਮਰਥਾ ਹੈ ਕਿਉਂਕਿ ਆਈ. ਪੀ. ਐੱਲ ਤੋਂ ਪਹਿਲਾਂ ਹਰ ਕੋਈ ਖਿਡਾਰੀ ਫਿੱਟ ਹੋਣਾ ਚਾਹੁੰਦਾ ਹੈ ਤੇ ਆਈ. ਪੀ. ਐੱਲ. ਖੇਡਣਾ ਚਾਹੁੰਦਾ ਹੈ। ਸ਼ਾਸਤਰੀ ਨੇ ਆਪਣੇ ਅਨੋਖੇ ਅੰਦਾਜ਼ 'ਚ ਇਸ ਗੱਲ ਨੂੰ ਕਿਹਾ ਪਰ ਕ੍ਰਿਕਟ ਬਿਰਾਦਰੀ ਦੇ ਅੰਦਰ ਤੇ ਬਾਹਰ ਦੇ ਲੋਕ ਪਹਿਲਾਂ ਤੋਂ ਹੀ ਅਜਿਹਾ ਮਹਿਸੂਸ ਕਰਦੇ ਹਨ।
ਇਹ ਵੀ ਪੜ੍ਹੋ : ਐਸ਼ ਬਾਰਟੀ ਨੇ 25 ਸਾਲ ਦੀ ਉਮਰ 'ਚ ਟੈਨਿਸ ਨੂੰ ਕਿਹਾ ਅਲਵਿਦਾ
ਆਈ. ਪੀ. ਐੱਲ. ਦਾ 15ਵਾਂ ਸੈਸ਼ਨ ਸ਼ਨੀਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦਰਮਿਆਨ ਮੈਚ ਦੇ ਨਾਲ ਸ਼ੁਰੂ ਹੋਵੇਗਾ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੋਚ ਰਹੇ ਸ਼ਾਸਤਰੀ 7 ਸਾਲ ਬਾਅਦ ਕੁਮੈਂਟਰੀ 'ਚ ਵਾਪਸੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਕ ਖ਼ਰਾਬ ਨਿਯਮ ਕਾਰਨ ਉਹ ਕੁਮੈਂਟਰੀ ਨਹੀਂ ਕਰ ਪਾ ਰਹੇ ਸਨ। ਸ਼ਾਸਤਰੀ ਦੇ ਨਾਲ ਸੁਰੇਸ਼ ਰੈਨਾ ਵੀ ਆਈ. ਪੀ. ਐੱਲ. ਦੇ ਦੌਰਾਨ ਸਟਾਰ ਸਪੋਰਟਸ ਦੇ ਲਈ ਕੁਮੈਂਟਰੀ ਕਰਦੇ ਹੋਏ ਦਿਸਣਗੇ।
ਇਹ ਵੀ ਪੜ੍ਹੋ : ਲਖਨਊ ਸੁਪਰ ਜਾਇੰਟਸ ਨੇ ਲਾਂਚ ਕੀਤੀ ਆਪਣੀ ਜਰਸੀ, ਜਾਣੋ ਕੀ ਹੈ ਇਸ ’ਚ ਖ਼ਾਸ
ਆਈ. ਪੀ. ਐੱਲ. ਦੀ ਸ਼ੁਰੂਆਤ ਤੋਂ ਚੇਨਈ ਸੁਪਰਕਿੰਗਜ਼ ਦਾ ਹਿੱਸਾ ਰਹੇ ਸੁਰੇਸ਼ ਰੈਨਾ ਨੇ ਕਿਹਾ ਕਿ ਹਰਫਨਮੌਲਾ ਰਵਿੰਦਰ ਜਡੇਜਾ ਭਵਿੱਖ 'ਚ ਦਿੱਗਜ ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਟੀਮ ਦੀ ਕਮਾਨ ਸੰਭਾਲ ਸਕਦੇ ਹਨ। ਉਨ੍ਹਾਂ ਕਿਹਾ ਕਿ ਟੀਮ 'ਚ ਰਾਇਡੂ, ਡੀਜੇ ਬ੍ਰਾਵੋ ਜਿਹੇ ਤਜਰਬੇਕਾਰ ਖਿਡਾਰੀ ਹਨ, ਕ੍ਰਿਕਟ ਨੂੰ ਲੈ ਕੇ ਜਡੇਜਾ ਦਾ ਦਿਮਾਗ਼ ਕਾਫ਼ੀ ਤੇਜ਼ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।