IPL ਦੇ ਮੈਚ ਦੀਆਂ ਟਿਕਟਾਂ ਮਿਲਣਗੀਆਂ 16 ਮਾਰਚ ਤੋਂ
Tuesday, Mar 12, 2019 - 11:37 PM (IST)

ਚੇਨਈ— ਪਿਛਲੀ ਚੈਂਪੀਅਨ ਸੁਪਰਕਿੰਗ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਵਿਚਾਲੇ 23 ਮਾਰਚ ਨੂੰ ਹੋਣ ਵਾਲੇ ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਦੇ ਸ਼ੁਰੂਆਤੀ ਮੈਚ ਦੀਆਂ ਟਿਕਟਾਂ 16 ਮਾਰਚ ਤੋਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਟਿਕਟਾਂ ਮਿਲਣ ਦਾ ਸਮਾਂ ਸਵੇਰੇ 11 ਵਜੇ ਸ਼ੁਰੂ ਹੋਵੇਗਾ ਤੇ ਟਿਕਟਾਂ ਦੇ ਖਤਮ ਹੋਣ ਤੱਕ ਜਾਰੀ ਰਹੇਗਾ।
ਸੀ. ਐੱਸ. ਕੇ. ਦੇ ਘਰੇਲੂ ਮੈਚਾਂ ਦੀਆਂ ਟਿਕਟਾਂ ਦੀ ਜਿੰਮੇਵਾਰੀ ਬੁਕ ਮਾਈ ਸ਼ੌਅ (in.bookmyshow.com) 'ਤੇ ਹੈ। ਟੀ. ਐੱਨ. ਸੀ. ਏ. ਦੇ ਕਾਊਂਟਰ 'ਤੇ ਵੀ ਸਵੇਰੇ ਸਾਢੇ 11ਵਜੇ ਤੋਂ ਟਿਕਟਾਂ ਮਿਲਣੀਆਂ ਸ਼ੁਰੂ ਹੋਣ ਜਾਣਗੀਆਂ, ਜਿਨ੍ਹਾਂ ਦੀ ਕੀਮਤ 1300 ਰੁਪਏ ਤੋਂ ਲੈ ਕੇ 6500 ਰੁਪਏ ਤੱਕ ਰੱਖੀ ਗਈ ਹੈ।