ਕੋਰੋਨਾ ਵਾਇਰਸ ਕਾਰਣ IPL ਦਾ ਬਾਜ਼ਾਰ ਮੁਲਾਂਕਣ 1 ਅਰਬ ਡਾਲਰ ਘਟਣ ਦਾ ਖਦਸ਼ਾ

Saturday, Mar 21, 2020 - 01:19 AM (IST)

ਕੋਰੋਨਾ ਵਾਇਰਸ ਕਾਰਣ IPL ਦਾ ਬਾਜ਼ਾਰ ਮੁਲਾਂਕਣ 1 ਅਰਬ ਡਾਲਰ ਘਟਣ ਦਾ ਖਦਸ਼ਾ

ਮੁੰਬਈ- ਦੁਨੀਆਭਰ ਵਿਚ ਲੀਗ ਕ੍ਰਿਕਟ ਦਾ ਚਿਹਰਾ ਬਦਲ ਕੇ ਰੱਖ ਦੇਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਬਾਜ਼ਾਰ ਮੁਲਾਂਕਣ ਵਿਚ ਕੋਰੋਨਾ ਵਾਇਰਸ ਕਾਰਣ 1 ਅਰਬ ਡਾਲਰ ਦੀ ਗਿਰਾਵਟ ਆ ਸਕਦੀ ਹੈ। ਵਿਸ਼ਵ ਪੱਧਰੀ ਐਡਵਾਈਸ ਕੰਪਨੀ ਡਫ ਐਂਡ ਫੇਲਪਸ ਨੇ ਆਪਣੀ ਇਕ ਰਿਪੋਰਟ ਵਿਚ ਇਹ ਗੱਲ ਕਹੀ ਹੈ। ਰਿਪੋਰਟ ਅਨੁਸਾਰ ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਦੌਰਾਨ 2019 ਵਿਚ ਉਸਦਾ ਬਾਜ਼ਾਰ ਮੁਲਾਂਕਣ 6.8 ਅਰਬ ਡਾਲਰ ਸੀ। ਜੇਕਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਖਾਲੀ ਸਟੇਡੀਅਮ ਵਿਚ ਇਸਦੇ ਮੈਚ ਕਰਵਾਉਂਦਾ ਹੈ ਤਾਂ ਇਸ ਵਿਚ 20 ਤੋਂ 35 ਕਰੋੜ ਡਾਲਰ ਦੀ ਗਿਰਾਵਟ ਆਵੇਗੀ। ਉਥੇ ਹੀ ਪੂਰਾ ਸੈਸ਼ਨ ਰੱਦ ਹੋਣ 'ਤੇ ਆਈ. ਪੀ. ਐੱਲ. ਦਾ ਮੁਲਾਂਕਣ 70 ਕਰੋੜ ਤੋਂ 100 ਕਰੋੜ ਡਾਲਰ ਤਕ ਘੱਟ ਸਕਦਾ ਹੈ।
ਐਡਵਾਈਜ਼ਰ ਏਜੰਸੀ ਨੇ 2 ਸਥਿਤੀਆਂ ਨੂੰ ਧਿਆਨ 'ਚ ਰੱਖ ਕੇ ਇਹ ਮੁਲਾਂਕਣ ਕੀਤਾ ਹੈ। ਪਹਿਲੀ ਸਥਿਤੀ ਵਿਚ ਮੈਚ ਦੌਰਾਨ ਸਟੇਡੀਅਮ ਵਿਚ ਅੱਧੀਆਂ ਸੀਟਾਂ ਦੇ ਭਰਨ ਅਤੇ ਦੂਜੀ ਸਥਿਤੀ ਵਿਚ ਸਟੇਡੀਅਮ ਦੇ ਪੂਰੀ ਤਰ੍ਹਾਂ ਨਾਲ ਖਾਲੀ ਰਹਿਣ ਜਾਂ ਟਿਕਟਾਂ ਦੀ ਕੋਈ ਵਿਕਰੀ ਨਾ ਹੋਣ ਨਾਲ ਜੁੜੀ ਹੋਈ ਹੈ।
ਅਜੇ ਤਕ ਆਈ. ਪੀ. ਐੱਲ.-13 ਨੂੰ ਰੱਦ ਕਰਨ ਦਾ ਕੋਈ ਆਖਰੀ ਫੈਸਲਾ ਨਹੀਂ  
ਬੀ. ਸੀ. ਸੀ. ਆਈ. ਨੇ ਅਜੇ ਆਈ. ਪੀ. ਐੱਲ.-13 ਨੂੰ ਰੱਦ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਹੈ। ਇਹ 15 ਅਪ੍ਰੈਲ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਤਰ੍ਹਾਂ ਦੇ ਖੇਡ ਆਯੋਜਨਾਂ ਦੇ ਰੱਦ ਹੋਣ ਨਾਲ ਨੁਕਸਾਨ ਝੱਲਣ ਵਾਲਾ ਭਾਰਤ ਇਕਲੌਤਾ ਦੇਸ਼ ਨਹੀਂ ਹੋਵੇਗਾ। ਦੁਨੀਆਭਰ ਨੇ ਪਹਿਲਾਂ ਹੀ ਟੋਕੀਓ ਓਲੰਪਿਕ ਖੇਡਾਂ ਨੂੰ ਰੋਕਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਖੇਡ ਆਯੋਜਨਾਂ 'ਤੇ ਇਸ ਤਰ੍ਹਾਂ ਦੀ ਰੋਕ ਦੂਜੇ ਵਿਸ਼ਵ ਯੁੱਧ ਦੇ ਸਮੇਂ ਲੱਗੀ ਸੀ। ਉਸ ਸਮੇਂ ਵੀ ਓਲੰਪਿਕ ਖੇਡਾਂ ਰੱਦ ਹੋ ਗਈਆਂ ਸਨ।


author

Gurdeep Singh

Content Editor

Related News