IPL : ਰਿੰਕੂ ਸਿੰਘ ਦੀ ਬਦੌਲਤ ਕੋਲਕਾਤਾ ਨੇ ਬਣਾਇਆ ਵੱਡਾ ਰਿਕਾਰਡ, ਖੁਦ ਵੀ ਕ੍ਰਿਸ ਗੇਲ ਦੇ ਕਲੱਬ 'ਚ ਹੋਇਆ ਸ਼ਾਮਲ
Monday, Apr 10, 2023 - 04:36 PM (IST)

ਸਪੋਰਟਸ ਡੈਸਕ : IPL 2023 'ਚ ਐਤਵਾਰ ਨੂੰ ਗੁਜਰਾਤ ਟਾਈਟਨਸ ਖਿਲਾਫ ਖੇਡੇ ਗਏ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਿੰਕੂ ਸਿੰਘ ਦੇ ਲਗਾਤਾਰ ਪੰਜ ਛੱਕਿਆਂ ਦੀ ਮਦਦ ਨਾਲ 3 ਵਿਕਟਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਇਸ ਦੇ ਨਾਲ ਕੇਕੇਆਰ ਟੀਮ ਅਤੇ ਰਿੰਕੂ ਸਿੰਘ ਨੇ ਇੱਕ ਵੱਡਾ ਰਿਕਾਰਡ ਬਣਾ ਲਿਆ ਹੈ। ਜਿੱਥੇ ਕੇਕੇਆਰ ਆਈਪੀਐਲ ਵਿੱਚ ਪਾਰੀ ਦੇ ਆਖਰੀ ਓਵਰ ਵਿੱਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਵਾਲੀ ਟੀਮ ਬਣ ਗਈ ਹੈ। ਇਸ ਦੇ ਨਾਲ ਹੀ ਰਿੰਕੂ ਸਿੰਘ ਪੰਜ ਛੱਕੇ ਲਗਾ ਕੇ ਕ੍ਰਿਸ ਗੇਲ ਦੇ ਕਲੱਬ 'ਚ ਸ਼ਾਮਲ ਹੋ ਗਏ ਹਨ।
ਕੇਕੇਆਰ ਨੂੰ ਜਿੱਤ ਲਈ ਆਖਰੀ ਓਵਰ ਵਿੱਚ 29 ਦੌੜਾਂ ਦੀ ਲੋੜ ਸੀ। ਰਿੰਕੂ ਸਿੰਘ ਨੇ ਟੀਮ ਨੂੰ ਜਿੱਤ ਦਿਵਾਉਣ ਲਈ ਪੰਜ ਛੱਕੇ ਜੜੇ ਅਤੇ ਟੀਮ ਪਾਰੀ ਦੇ ਆਖਰੀ ਓਵਰ ਵਿੱਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਵਾਲੀ ਟੀਮ ਬਣ ਗਈ। ਇਸ ਤੋਂ ਪਹਿਲਾਂ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੇ 2016 ਵਿੱਚ ਪੰਜਾਬ ਕਿੰਗਜ਼ ਖ਼ਿਲਾਫ਼ ਆਖਰੀ ਓਵਰ ਵਿੱਚ 23 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਸੀ। ਇਸ ਦੇ ਨਾਲ ਗੁਜਰਾਤ ਟਾਈਟਨਜ਼ ਨੇ 2022 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ 22 ਦੌੜਾਂ ਦੇ ਟੀਚੇ ਦਾ ਸਫਲ ਪਿੱਛਾ ਕੀਤਾ ਸੀ।
ਪਾਰੀ ਦੇ ਆਖ਼ਰੀ ਓਵਰ 'ਚ ਸਭ ਤੋਂ ਵੱਡਾ ਟੀਚਾ ਹਾਸਲ ਕਰਨ ਵਾਲੀ ਟੀਮ
29 ਦੌੜਾਂ, ਕੇਕੇਆਰ ਬਨਾਮ ਜੀਟੀ, ਅਹਿਮਦਾਬਾਦ 2023
23 ਦੌੜਾਂ, ਆਰਪੀਐਸ ਬਨਾਮ ਪੀਬੀਕੇਐਸ, ਵਿਜ਼ਾਗ 2016
22 ਦੌੜਾਂ ਜੀਟੀ ਬਨਾਮ ਐਸਆਰਐਚ, ਮੁੰਬਈ 2022
ਇਸ ਦੇ ਨਾਲ ਹੀ ਰਿੰਕੂ ਸਿੰਘ ਯੂਨੀਵਰਸ ਬੌਸ ਕ੍ਰਿਸ ਗੇਲ ਦੇ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਨੇ 2012 'ਚ ਇਕ ਓਵਰ 'ਚ ਪੰਜ ਛੱਕੇ ਲਗਾਏ ਸਨ। ਇਸ ਤੋਂ ਇਲਾਵਾ ਰਾਹੁਲ ਤੇਵਤੀਆ, ਰਵਿੰਦਰ ਜਡੇਜਾ ਅਤੇ ਮਾਰਸਕ ਸਟੋਨਿਸ ਨੇ ਵੀ ਇਕ ਓਵਰ 'ਚ ਪੰਜ ਛੱਕੇ ਲਗਾਏ ਹਨ।
ਆਈਪੀਐਲ ਵਿੱਚ ਇੱਕ ਓਵਰ ਵਿੱਚ ਪੰਜ ਛੱਕੇ ਮਾਰਨ ਵਾਲੇ ਬੱਲੇਬਾਜ਼
5 - ਕ੍ਰਿਸ ਗੇਲ (RCB) ਬਨਾਮ ਰਾਹੁਲ ਸ਼ਰਮਾ (PWI), ਬੰਗਲੌਰ, 2012
5 - ਰਾਹੁਲ ਤੇਵਤੀਆ (RR) ਬਨਾਮ ਸ਼ੈਲਡਨ ਕੌਟਰੇਲ (ਪੀਬੀਕੇਐਸ), ਸ਼ਾਰਜਾਹ, 2020
5 - ਰਵਿੰਦਰ ਜਡੇਜਾ (CSK) ਬਨਾਮ ਹਰਸ਼ਲ ਪਟੇਲ (RCB), ਮੁੰਬਈ WS, 2021
5 - ਮਾਰਕਸ ਸਟੋਇਨਿਸ ਅਤੇ ਜੇਸਨ ਹੋਲਡਰ (LSG) ਬਨਾਮ ਸ਼ਿਵਮ ਮਾਵੀ (KKR), ਪੁਣੇ, 2022
5 - ਰਿੰਕੂ ਸਿੰਘ (KKR) ਬਨਾਮ ਯਸ਼ ਦਿਆਲ (GT), ਅਹਿਮਦਾਬਾਦ, 2023
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।