IPL ਇਤਿਹਾਸ ਵਿਚ 8 ਵਾਰ ਹੋਇਆ ਸੁਪਰ ਓਵਰ, ਜਦੋਂ ਕ੍ਰਿਕਟ ਪ੍ਰਸ਼ੰਸਕਾਂ ਦੇ ਰੁੱਕ ਗਏ ਸਨ ਸਾਹ
Sunday, Mar 31, 2019 - 01:20 PM (IST)

ਸਪੋਰਟਸ ਡੈਸਕ : ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਫਿਰੋਜਸ਼ਾਹ ਕੋਟਲਾ ਸਟੇਡੀਅਮ, ਦਿੱਲੀ ਵਿਚ ਆਈ. ਪੀ. ਐੱਲ. ਸੀਜ਼ਨ 12 ਦਾ 10ਵਾਂ ਮੈਚ ਖੇਡਿਆ ਗਿਆ। ਮੈਚ ਟਾਈ ਹੋਣ ਤੋਂ ਬਾਅਦ ਸੁਪਰ ਓਵਰ ਦੇ ਜ਼ਰੀਏ ਹਾਰ ਜਿੱਤ ਦਾ ਫੈਸਲਾ ਕੀਤਾ ਗਿਆ, ਜਿਸ ਵਿਚ ਦਿੱਲੀ ਨੇ ਕੋਲਕਾਤਾ ਨੂੰ 3 ਦੌੜਾਂ ਨਾਲ ਹਰਾ ਕੇ ਮੇਚ ਆਪਣੇ ਨਾਂ ਕਰ ਲਿਆ। ਅਜਿਹੇ 'ਚ ਆਓ ਇਕ ਨਜ਼ਰ ਪਾਉਂਦੇ ਹਾਂ। ਆਈ. ਪੀ. ਐੱਲ. ਇਤਿਹਾਸ ਵਿਚ ਹੁਣ ਤੱਕ 8 ਵਾਰ ਸੁਪਰ ਓਵਰ ਖੇਡਿਆ ਜਾ ਚੁੱਕਾ ਹੈ।
ਸਾਲ 2009, ਰਾਜਸਥਾਨ ਬਨਾਮ ਕੋਲਕਾਤਾ
2009 ਵਿਚ ਆਈ.ਪੀ. ਐੱਲ. ਦਾ ਸਭ ਤੋਂ ਪਹਿਲਾਂ ਸੁਪਰ ਓਵਰ ਰਾਜਸਥਾਨ ਅਤੇ ਕੋਲਕਾਤਾ ਵਿਚਾਲੇ ਦੱਖਣੀ ਅਫਰੀਕਾ ਦੇ ਕੇਪਟਾਊਨ ਵਿਚ ਖੇਡਿਆ ਗਿਆ ਸੀ, ਜਿੱਥੇ ਰਾਜਸਥਾਨ ਨੇ 1 ਓਵਰ ਵਿਚ 18 ਦੌੜਾਂ ਬਣਾਈਆਂ ਅਤੇ ਕੋਲਕਾਤਾ ਸਿਰਫ 15 ਦੌੜਾਂ ਹੀ ਬਣਾ ਸਕੀ।
ਸਾਲ 2010, ਚੇਨਈ ਬਨਾਮ ਪੰਜਾਬ
ਸਾਲ 2010 ਵਿਚ ਧੋਨੀ ਦੀ ਟੀਮ ਚੇਨਈ ਅਤੇ ਪੰਜਾਬ ਵਿਚਾਲੇ ਦੂਜਾ ਸੁਪਰ ਓਵਰ ਸੁੱਟਿਆ ਗਿਆ। ਇਸ ਮੁਕਾਬਲੇ ਦੇ ਸੁਪਰ ਓਵਰ ਵਿਚ ਪੰਜਾਬ ਨੇ ਬਾਜ਼ੀ ਮਾਰੀ ਸੀ।
2013, ਬੈਂਗਲੁਰੂ ਬਨਾਮ ਦਿੱਲੀ, ਬੈਂਗਲੁਰੂ ਬਨਾਮ ਹੈਦਰਾਬਾਦ
2013 ਵਿਚ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਬੈਂਗਲੁਰੂ ਅਤੇ ਦਿੱਲੀ ਵਿਚਾਲੇ ਮੈਚ ਟਾਈ ਹੋਇਆ ਅਤੇ ਸੁਪਰ ਓਵਰ ਵੱਲ ਨਿਕਲ ਗਿਆ। ਸੁਪਰ ਓਵਰ ਵਿਚ ਬੈਂਗਲੁਰੂ ਨੇ ਜਿੱਤ ਦਰਜ ਕੀਤੀ। 2013 ਵਿਚ ਹੀ ਇਕ ਵਾਰ ਅਤੇ ਸੁਪਰ ਓਵਰ ਸੁੱਟਿਆ ਗਿਆ। ਇਹ ਸੁਪਰ ਓਵਰ ਹੈਦਰਾਬਾਦ ਅਤੇ ਬੈਂਗਲੁਰੂ ਵਿਚਾਲੇ ਹੋਇਆ। ਇਸ ਮੈਚ ਦੇ ਸੁਪਰ ਓਵਰ ਵਿਚ ਹੈਦਰਾਬਾਦ ਨੂੰ ਜਿੱਤ ਮਿਲੀ।
ਸਾਲ 2014, ਕੋਲਕਾਤਾ ਬਨਾਮ ਰਾਜਸਥਾਨ
ਸਾਲ 2014 ਵਿਚ ਸ਼ੇਖ ਜਾਇਦ ਸਟੇਡੀਅਮ, ਆਬੂਧਾਬੀ ਵਿਚ 5ਵਾਂ ਸੁਪਰ ਓਵਰ ਕੋਲਕਾਤਾ ਅਤੇ ਰਾਜਸਥਾਨ ਵਿਚਾਲੇ ਸੁੱਟਿਆ ਗਿਆ। ਇਸ ਵਿਚ ਰਾਜਸਥਾਨ ਨੂੰ ਜਿੱਤ ਮਿਲੀ।
ਸਾਲ 2015, ਰਾਜਸਥਾਨ ਬਨਾਮ ਪੰਜਾਬ
2015 ਵਿਚ ਇਕ ਵਾਰ ਫਿਰ ਰਾਜਸਥਾਨ ਸੁਪਰ ਓਵਰ ਅਤੇ ਸ਼ਾਮਲ ਹੋਇਆ। ਇਸ ਵਾਰ ਦੂਜੀ ਟੀਮ ਪੰਜਾਬ ਸੀ। ਅਹਿਮਦਾਬਾਦ ਦੇ ਸਰਦਾਰ ਪਟੇਲ ਸਟੇਡੀਅਮ ਵਿਚ ਦੋਵੇਂ ਟੀਮਾਂ ਨੇ 191 ਦੌੜਾਂ ਬਣਾਈਆਂ। ਪੰਜਾਬ ਸੁਪਰ ਓਵਰ ਵਿਚ ਜਿੱਤ ਗਿਆ।
ਸਾਲ 2017, ਗੁਜਰਾਤ ਬਨਾਮ ਮੁੰਬਈ
27 ਅਪ੍ਰੈਲ 2017 ਨੂੰ ਗੁਜਰਾਤ ਅਤੇ ਮੁੰਬਈ ਵਿਚਾਲੇ ਐਸ. ਸੀ. ਏ. ਸਟੇਡੀਅਮ, ਰਾਜਕੋਟ ਵਿਚ ਮੈਚ ਟਾਈ ਹੋਇਆ। ਮੁੰਬਈ ਇਸ ਸੁਪਰ ਓਵਰ ਵਿਚ ਜਿੱਤ ਗਿਆ।