IPL ਗਵਰਨਿੰਗ ਕੌਂਸਲ ਦੀ ਬੈਠਕ : 26 ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ

Thursday, Feb 24, 2022 - 10:12 PM (IST)

ਮੁੰਬਈ- ਆਈ. ਪੀ. ਐੱਲ. ਦੇ 2022 ਸੀਜ਼ਨ ਦੀ ਸ਼ੁਰੂਆਤ 26 ਮਾਰਚ ਤੋਂ ਹੋਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਆਈ. ਪੀ. ਐੱਲ. ਦੀ ਗਵਰਨਿੰਗ ਕੌਂਸਲ ਵਲੋਂ ਇਕ ਬੈਠਕ ਵਿਚ ਟੂਰਨਾਮੈਂਟ ਦੇ ਮੇਜ਼ਬਾਨ ਪ੍ਰਸਾਰਕ ਸਟਾਰ ਸਪੋਰਟਸ ਦੀਆਂ ਮੰਗਾਂ ਨੂੰ ਸਵੀਕਾਰ ਕਰਦੇ ਹੋਏ ਆਈ. ਪੀ. ਐੱਲ. 2022 ਸੀਜ਼ਨ ਨੂੰ 26 ਮਾਰਚ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ। ਜ਼ਿਕਰਯੋਗ ਹੈ ਕਿ ਸਟਾਰ ਸਪੋਰਟਸ ਨੇ ਬੀ. ਸੀ. ਸੀ. ਆਈ. ਤੋਂ 26 ਮਾਰਚ, ਸ਼ਨੀਵਾਰ ਨੂੰ ਟੂਰਨਾਮੈਂਟ ਦੇ ਸ਼ੁਰੂਆਤ ਕਰਨ ਦੀ ਬੇਨਤੀ ਕੀਤੀ ਸੀ। ਇਸ ਦੇ ਪਿੱਛੇ ਸਟਾਰ ਸਪੋਰਟਸ ਨੇ ਡਬਲ ਹੈਡਰ ਮੁਕਾਬਲਿਆਂ ਦੇ ਨਾਲ ਟੂਰਨਾਮੈਂਟ ਦੇ ਸ਼ੁਰੂਆਤ ਕਰਨ ਦਾ ਕਾਰਨ ਦੱਸਿਆ ਸੀ। ਮੀਟਿੰਗ ਵਰਚੁਅਲ ਰੂਪ ਨਾਲ ਹੋਈ। ਇਸ ਵਿਚ ਗਵਰਨਿੰਗ ਕੌਂਸਲ ਨੇ ਆਈ. ਪੀ. ਐੱਲ. 2022 ਦਾ ਆਯੋਜਨ ਮਹਾਰਾਸ਼ਟਰ ਵਿਚ ਕੀਤੇ ਜਾਣ ਦੀ ਵੀ ਪੁਸ਼ਟੀ ਕੀਤੀ ਹੈ।

PunjabKesari

ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਨੂੰ ਆਖਰੀ ਵਨ ਡੇ 'ਚ ਹਰਾ ਕੇ ਕਲੀਨ ਸਵੀਪ ਤੋਂ ਬਚਿਆ ਭਾਰਤ

ਮਹਾਰਾਸ਼ਟਰ ਦੇ 4 ਸਟੇਡੀਅਮ ਵਿਚ ਹੋਵੇਗਾ ਆਈ. ਪੀ. ਐੱਲ
ਮੁੰਬਈ ਵਿਚ 55 ਅਤੇ ਪੁਣੇ ਵਿਚ 15 ਮੈਚ ਹੋਣਗੇ।
ਵਾਨਖੇੜੇ ਵਿਚ 20
ਬ੍ਰੇਬੋਰਨ ਸਟੇਡੀਅਮ ਵਿਚ 15
ਡੀਵਾਈ ਪਾਟਿਲ ਸਟੇਡੀਅਮ ਵਿਚ 20
ਮਹਾਰਾਸ਼ਟਰ ਕ੍ਰਿਕਟ ਸੰਘ (ਐੱਮ. ਸੀ. ਏ.) ਵਿਚ 15

ਇਹ ਖ਼ਬਰ ਪੜ੍ਹੋ-ਇਸ ਕਾਰਨ ਨਹੀਂ ਖੇਡੇ ਰਿਤੂਰਾਜ ਗਾਇਕਵਾੜ ਪਹਿਲਾ ਮੈਚ, BCCI  ਨੇ ਦੱਸੀ ਵਜ੍ਹਾ

PunjabKesari

ਆਈ. ਪੀ. ਐੱਲ. ਦੇ ਪ੍ਰਧਾਨ ਬ੍ਰਿਜੇਸ਼ ਪਟੇਲ ਬੋਲੇ-
ਆਈ. ਪੀ. ਐੱਲ. 2021 ਦੇ ਯੂ. ਏ. ਈ. ਪੜਾਅ ਨੂੰ ਛੱਡ ਕੇ ਟੂਰਨਾਮੈਂਟ ਪਿਛਲੇ ਕੁਝ ਐਂਡੀਸ਼ਨਾਂ ਦੀ ਤਰ੍ਹਾਂ ਖਾਲੀ ਸਟੈਂਡਸ ਵਿਚ ਨਹੀਂ ਖੇਡਿਆ ਜਾਵੇਗਾ। ਆਈ. ਪੀ. ਐੱਲ. 26 ਮਾਰਚ ਤੋਂ ਸ਼ੁਰੂ ਹੋਵੇਗਾ। ਜਲਦ ਹੀ ਪੂਰਾ ਸ਼ਡਿਊਲ ਜਾਰੀ ਕਰਾਂਗੇ। ਅਸੀਂ ਦਰਸ਼ਕਾਂ ਨੂੰ ਵੀ ਆਗਿਆ ਦੇਵਾਂਗੇ ਪਰ ਮਹਾਰਾਸ਼ਟਰ ਸਰਕਾਰ ਦੀ ਨੀਤੀ ਅਨੁਸਾਰ। ਇਹ ਸਟੇਡੀਅਮ ਦੀ ਸਮਰੱਥਾ ਦਾ 25 ਜਾਂ 50 ਫੀਸਦੀ ਹੋਵੇਗਾ ਜਾਂ ਨਹੀਂ ਇਹ ਸਰਕਾਰ ਦੇ ਹੁਕਮ ਤੋਂ ਤੈਅ ਹੋਵੇਗਾ।

PunjabKesari
ਅਭਿਆਸ ਦੇ ਲਈ 4 ਮੈਦਾਨ ਚੁਣੇ
ਬੀ. ਸੀ. ਸੀ. ਆਈ. ਨੇ ਅਭਿਆਸ ਦੇ ਲਈ 4 ਮੈਦਾਨਾਂ ਦੀ ਵੀ ਪਹਿਚਾਣ ਕੀਤੀ ਹੈ, ਜਿਸ ਨੂੰ ਲੈ ਕੇ ਆਯੋਜਕ ਕਾਫੀ ਸਮੇਂ ਤੋਂ ਵਿਚਾਰ ਕਰ ਰਹੇ ਸਨ। ਟੀਮਾਂ ਨੂੰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਦੇ ਬੀ ਕੇ ਸੀ ਮੈਦਾਨ, ਦੱਖਣੀ ਮੁੰਬਈ ਅਤੇ ਬ੍ਰੇਬੋਰਨ ਸਟੇਡੀਅਮ, ਨਵੀਂ ਮੁੰਬਈ ਦੇ ਡੀਵਾਈ ਪਾਟਿਲ ਮੈਦਾਨ ਅਤੇ ਕਾਂਦਿਵਲੀ ਜਾਂ ਠਾਣੇ ਵਿਚ ਐੱਮ. ਸੀ. ਏ. ਗਰਾਊਂਡ ਵਿਚ ਅਭਿਆਸ ਦੇ ਲਈ ਸਮਾਂ ਦਿੱਤਾ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News