ਸੀਨੀਅਰਾਂ ਨਾਲ ਖੇਡਣ ''ਚ ਆਈ. ਪੀ. ਐੱਲ. ਦਾ ਤਜਰਬਾ ਕੰਮ ਆਵੇਗਾ : ਗਿੱਲ

09/13/2019 11:20:45 PM

ਨਵੀਂ ਦਿੱਲੀ— ਭਾਰਤ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਨੇ ਦੱਖਣੀ ਅਫਰੀਕਾ ਨਾਲ ਹੋਣ ਵਾਲੀ ਟੈਸਟ ਸੀਰੀਜ਼ ਲਈ ਟੀਮ ਵਿਚ ਸ਼ਾਮਲ ਹੋਣ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਸੀਨੀਅਰ ਖਿਡਾਰੀਆਂ ਨਾਲ ਖੇਡਣਾ ਇਕ ਵੱਖਰਾ ਤਜਰਬਾ ਹੈ ਤੇ ਇਥੇ ਆਈ. ਪੀ. ਐੱਲ. ਦਾ ਤਜਰਬਾ ਉਸ ਦੇ ਕੰਮ ਆਵੇਗਾ।

PunjabKesari
ਹਾਲ ਹੀ ਵਿਚ ਖਤਮ ਹੋਈ ਦਲੀਪ ਟਰਾਫੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ 20 ਸਾਲਾ ਸ਼ੁਭਮਨ ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਜ਼ ਵਲੋਂ ਖੇਡਦਾ ਹੈ। ਉਸ ਨੂੰ ਦੱਖਣੀ ਅਫਰੀਕਾ ਵਿਰੁੱਧ ਹੋਣ ਵਾਲੀ ਟੈਸਟ ਸੀਰੀਜ਼ ਲਈ ਵੀਰਵਾਰ ਐਲਾਨੀ ਭਾਰਤੀ ਟੈਸਟ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ। ਉਸ ਨੂੰ ਤਜਰਬੇਕਾਰ ਓਪਨਰ ਲੋਕੇਸ਼ ਰਾਹੁਲ ਦੀ ਜਗ੍ਹਾ ਮਿਲੀ ਹੈ।

PunjabKesari
ਸ਼ੁਭਮਨ ਨੇ ਇਥੇ ਕਿਹਾ, ''ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੀ ਖੇਡ ਨਹੀਂ ਸਗੋਂ ਆਪਣੇ ਨਜ਼ਰੀਏ 'ਚ ਬਦਲਾਅ ਲਿਆਉਣਾ ਪਵੇਗਾ। ਅੰਡਰ-19 ਵਰਗ 'ਚ ਤੁਸੀਂ ਆਪਣੀ ਤਰ੍ਹਾਂ ਦੇ ਖਿਡਾਰੀਆਂ ਨਾਲ ਖੇਡਦੇ ਹੋ ਪਰ ਸੀਨੀਅਰ ਟੀਮ 'ਚ ਕਾਫੀ ਤਜਰਬੇਕਾਰ ਖਿਡਾਰੀਆਂ ਵਿਚਾਲੇ ਖੇਡਣਾ ਪੈਂਦਾ ਹੈ। ਮੈਂ ਇਸ ਪੱਧਰ 'ਤੇ ਅੰਡਰ-19 ਦੀ ਮਾਨਸਿਕਤਾ ਨਾਲ ਨਹੀਂ ਖੇਡ ਸਕਦਾ। 125 ਦੀ ਸਪੀਡ ਨਾਲ ਆਉਂਦੀਆਂ ਗੇਂਦਾਂ ਨੂੰ ਖੇਡਣਾ ਤੇ 140 ਦੀ ਰਫਤਾਰ ਨਾਲ ਕੀਤੀ ਗਈ ਗੇਂਦ ਨੂੰ ਖੇਡਣ 'ਚ ਕਾਫੀ ਫਰਕ ਹੈ। ਇਥੇ ਆਈ. ਪੀ. ਐੱਲ. ਦਾ ਤਜਰਬਾ ਮੇਰੇ ਕੰਮ ਆਵੇਗਾ।''

PunjabKesari
ਉਸ ਨੇ ਕਿਹਾ, ''ਮੈਂ ਸ਼ਾਂਤ ਰਹਿੰਦਾ ਹਾਂ ਅਤੇ ਇਹ ਚੀਜ਼ ਮੈਂ ਆਪਣੇ ਪਿਤਾ ਤੋਂ ਸਿੱਖੀ ਹੈ। ਉਹ ਜਦੋਂ ਨੈੱਟ 'ਤੇ ਬੱਲੇਬਾਜ਼ੀ ਕਰਦੇ ਸਨ, ਉਸ ਸਮੇਂ ਕਾਫੀ ਸਬਰ ਰੱਖਦੇ ਸਨ। ਮੈਂ ਅੰਡਰ-14 ਤੇ ਅੰਡਰ-16 ਟੀਮਾਂ 'ਚ ਕਾਫੀ ਦਿਨ ਦੀ ਕ੍ਰਿਕਟ ਖੇਡੀ ਹੈ ਅਤੇ ਮੈਂ ਇਸ ਵਿਚ ਜਲਦ ਹੀ ਢਲ ਜਾਂਦਾ ਹਾਂ।''


Gurdeep Singh

Content Editor

Related News