ਐਤਵਾਰ ਨੂੰ ਹੋਵੇਗੀ IPL ਪ੍ਰੀਸ਼ਦ ਦੀ ਬੈਠਕ, ਇਨ੍ਹਾਂ ਅਹਿਮ ਗੱਲਾਂ ’ਤੇ ਹੋਵੇਗੀ ਚਰਚਾ

07/28/2020 2:17:04 PM

ਸਪੋਰਟਸ ਡੈਸਕ– ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਸੰਚਾਲਣ ਪ੍ਰੀਸ਼ਦ ਦੀ ਬੈਠਕ 2 ਅਗਸਤ ਨੂੰ ਹੋਵੇਗੀ। ਬੈਠਕ ’ਚ ਇਸ ਸਾਲ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ’ਚ ਆਯੋਜਿਤ ਕੀਤੇ ਜਾਣ ਵਾਲੇ ਟੂਰਨਾਮੈਂਟ ਦੇ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਹੋਰ ਵਿਵਸਥਾਵਾਂ ’ਤੇ ਚਰਚਾ ਕੀਤੀ ਜਾਵੇਗੀ। ਕੋਵਿਡ-19 ਕਾਰਨ ਇਸ ਟੂਰਨਾਮੈਂਟ ਦਾ ਆਯੋਜਨ ਦੇਸ਼ ਤੋਂ ਬਾਹਰ ਕੀਤਾ ਜਾ ਰਿਹਾ ਹੈ। ਟੂਰਨਾਮੈਂਟ 19 ਸਤੰਬਰ ਤੋਂ 8 ਨਵੰਬਰ ਦੇ ਵਿਚਕਾਰ ਖੇਡਿਆ ਜਾਵੇਗਾ। 

ਆਈ.ਪੀ.ਐੱਲ. ਦੇ ਚੇਅਰਮੈਨ ਬ੍ਰਜੇਸ਼ ਪਟੇਲ ਨੇ ਕਿਹਾ ਕਿ ਆਈ.ਪੀ.ਐੱਲ. ਸੰਚਾਲਣ ਪ੍ਰੀਸ਼ਦ ਦੀ ਬੈਠਕ 2 ਅਗਸਤ ਨੂੰ ਹੋਵੇਗੀ। ਬੀ.ਸੀ.ਸੀ.ਆਈ. ਦੇ ਇਕ ਹੋਰ ਵੱਡੇ ਅਧਿਕਾਰੀ ਨੇ ਕਿਹਾ ਕਿ ਬੈਠਕ ਦੌਰਾਨ ਸਾਰੀਆਂ 8 ਫ੍ਰੈਂਚਾਈਜ਼ੀ ਨੂੰ ਟੂਰਨੈਮੈਂਟ ਦੇ ਤੌਰ ਤਰੀਕਿਆਂ ਨੂੰ ਲੈ ਕੇ ਸਪੱਸ਼ਟ ਤਸਵੀਰ ਮਿਲ ਜਾਵੇਗੀ। ਅਧਿਕਾਰੀ ਨੇ ਪ੍ਰਾਈਵੇਸੀ ਦੀ ਸ਼ਰਤ ’ਤੇ ਕਿਹਾ ਕਿ ਉਮੀਦ ਹੈ ਕਿ ਬੈਠਕ ਤੋਂ ਬਾਅਦ ਫ੍ਰੈਂਚਾਈਜ਼ੀ ਨੂੰ ਐੱਸ.ਓ.ਪੀ. ਸੌਂਪ ਦਿੱਤੀ ਜਾਵੇਗੀ। 

PunjabKesari

ਪਰਿਵਾਰਾਂ ਨੂੰ ਨਾਲ ਲੈ ਕੇ ਜਾਣ ਦੀ ਮਨਜ਼ੂਰੀ ’ਤੇ ਵਿਚਾਰ
ਇਕ ਹੋਰ ਮਸਲਾ ਖਿਡਾਰੀਆਂ ਨੂੰ ਪਰਿਵਾਰਾਂ ਨੂੰ ਨਾਲ ਲੈ ਕੇ ਜਾਣ ਦੀ ਮਨਜ਼ੂਰੀ ਦੇਣ ਨਾਲ ਜੁੜਿਆ ਹੋਵੇਗਾ। ਇਕ ਫ੍ਰੈਂਚਾਈਜ਼ੀ ਦੇ ਵੱਡੇ ਅਧਿਕਾਰੀ ਨੇ ਕਿਹਾ ਕਿ ਦੋ ਮਹੀਨਿਆਂ ਲਈ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਪਤਨੀਆਂ ਜਾਂ ਪਰਿਵਾਰ ਤੋਂ ਦੂਰ ਰੱਖਣਾ ਗਲਤ ਹੋਵੇਗਾ। ਉਨ੍ਹਾਂ ਕਿਹਾ ਕਿ ਹਲਾਤ ਠੀਕ ਹੋਣ ’ਤੇ ਪਤਨੀਆਂ ਜਾਂ ਮਹਿਲਾ ਦੋਸਤ ਖਿਡਾਰੀਆਂ ਨਾਲ ਆ ਸਕਦੀਆਂ ਹਨ ਪਰ ਅਜੇ ਹਲਾਤ ਠੀਕ ਨਹੀਂ ਹਨ। ਜੇਕਰ ਪਰਿਵਾਰ ਵੀ ਨਾਲ ਜਾਂਦਾ ਹੈ ਤਾਂ ਉਹ ਹੋਟਨ ਦੇ ਕਮਰੇ ’ਚ ਰਹੇਗਾ ਜਾਂ ਬਾਹਰ ਆ-ਜਾ ਸਕੇਗਾ। ਉਨ੍ਹਾਂ ਕਿਹਾ ਕਿ ਕੁਝ ਖਿਡਾਰੀਆਂ ਦੇ ਛੋਟੇ ਬੱਚਿਆਂ ਵੀ ਹਨ ਤਾਂ ਉਨ੍ਹਾਂ ਨੂੰ 2 ਮਹੀਨਿਆਂ ਤਕ ਕਮਰੇ ’ਚ ਕਿਵੇਂ ਰੱਖਾਂਗੇ। 

PunjabKesari

ਗਾਂਗੁਲੀ-ਸ਼ਾਹ ਹੋ ਸਕਦੇ ਹਨ ਬੈਠਕ ’ਚ ਸ਼ਾਮਲ
ਇਸ ਬੈਠਕ ’ਚ ਬੀ.ਸੀ.ਸੀ.ਆਈ. ਦੇ ਵੱਡੇ ਅਧਿਕਾਰੀਆਂ ਦੇ ਭਾਲ ਲੈਣ ਦੀ ਸੰਭਾਵਨਾ ਹੈ ਜਿਸ ਵਿਚ ਪ੍ਰਧਾਨ ਸੌਰਵ ਗਾਂਗੁਲੀ ਅਤੇ ਸੈਕਟਰੀ ਜੈ ਸ਼ਾਹ ਵੀ ਸ਼ਾਮਲ ਹਨ। ਇਸ ਵਿਚ ਵੱਖ-ਵੱਖ ਹਿੱਤਧਾਰਕਾਂ ਨਾਲ ਜੁੜੇ ਮਸਲਿਆਂ ’ਤੇ ਚਰਚਾ ਹੋਵੇਗੀ। ਇਸ ਵਾਰ ਮੈਚ ਖਾਲ੍ਹੀ ਸਟੇਡੀਅਮ ’ਚ ਸੁਰੱਖਿਅਤ ਵਾਤਾਵਰਣ ’ਚ ਹੋਣਗੇ ਅਤੇ ਅਜਿਹੇ ’ਚ ਫ੍ਰੈਂਚਾਈਜ਼ੀ ਨੂੰ ‘ਗੇਟ ਮਨੀ’ ਤੋਂ ਹੋਣ ਵਾਲੇ ਨੁਕਸਾਨ ’ਤੇ ਵੀ ਚਰਚਾ ਕਰਨੀ ਹੋਵੇਗੀ। ਸੰਭਾਵਨਾ ਹੈ ਕਿ ਜ਼ਿਆਦਾਤਰ ਫ੍ਰੈਂਚਾਈਜ਼ੀ ਆਪਣੇ ਜਾਂਚ ਦਲਾਂ ਨੂੰ ਯੂ.ਏ.ਈ. ਭੇਜ ਕੇ ਉਥੋਂ ਦੀਆਂ ਸੁਵਿਧਾਵਾਂ ਅਤੇ ਸੁਰੱਖਿਅਤ ਵਾਤਾਵਰਣ ਦੀ ਜਾਂਚ ਕਰਨਗੇ। 


Rakesh

Content Editor

Related News