IPL 10 ''ਚ ਚੀਅਰ ਲੀਡਰਜ਼ ਦੀ ਕਮਾਈ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ (ਤਸਵੀਰਾਂ)

04/05/2017 3:21:18 PM

ਨਵੀਂ ਦਿੱਲੀ— ਪੈਸਿਆਂ ਨੂੰ ਲੈ ਕੇ ਪ੍ਰਸ਼ਾਸਨਿਕ ਰੱਸਾਕਸ਼ੀ ਕਾਰਣ ਹਾਲ ''ਚ ਚਰਚਾ ''ਚ ਰਿਹਾ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦਾ 10ਵਾਂ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਵਾਲਾ ਹੈ। ਆਈ. ਪੀ. ਐੱਲ. ਦਾ ਗਲੈਮਰ ਵਧਾਉਣ ''ਚ ਚੀਅਰਲੀਡਰਜ਼ ਰੋਲ ਕਾਫੀ ਅਹਿਮ ਮੰਨਿਆ ਜਾਂਦਾ ਹੈ। ਮੈਚ ਦੌਰਾਨ ਹਰ ਚੌਕੇ, ਛੱਕੇ ਅਤੇ ਵਿਕਟ ''ਤੇ ਇਹ ਚੀਅਰਲੀਡਰਜ਼ ਡਾਂਸ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹਨ। ਆਈ. ਪੀ. ਐੱਲ. ''ਚ ਜਿੱਥੇ ਟੀਮਾਂ ਕਰੋੜਾਂ ਰੁਪਏ ਕਮਾਉਂਦੀ ਹਨ, ਉਥੇ ਚੀਅਰਲੀਡਰਜ਼ ਦੀ ਕਮਾਈ ਦੇ ਆਂਕੜੇ ਕਾਫੀ ਹੈਰਾਨ ਕਰਨ ਵਾਲੇ ਹੁੰਦੇ ਹਨ। 
ਇਕ ਨਜ਼ਰ ਚੀਅਰਲੀਡਰਜ਼ ਦੀ ਆਮਦਨੀ ''ਤੇ
ਪਿਛਲੇ ਸਾਲ ਦੇ ਆਂਕੜਿਆ ਮੁਤਾਬਕ ਚੀਅਰ ਲੀਡਰਜ਼ ਨੂੰ ਹਰ ਮੈਚ ਦੇ ਮੁਤਾਬਕ ਪੈਸੇ ਦਿੱਤੇ ਜਾਂਦੇ ਹਨ। ਇਕ ਮੈਚ ਮੁਤਾਬਕ ਔਸਤ 6000 ਰੁਪਏ ਦਿੱਤੇ ਜਾਂਦੇ ਹਨ, ਨਾਲ ਹੀ ਮੈਚ ਜਿੱਤਣ ''ਤੇ ਚੀਅਰਲੀਡਰਜ਼ ਨੂੰ 3000 ਰੁਪਏ ਤੋਂ ਇਲਾਵਾ ਬੋਨਸ ਵੀ ਦਿੱਤਾ ਜਾਂਦਾ ਹੈ ਅਤੇ ਉਹ ਜੇਕਰ ਪਾਰਟੀ ਅਤੇ ਹੋਰ ਅਪੀਰਿਅੰਸ ਲਈ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ 7000 ਰੁਪਏ ਤੋਂ ਲੈ ਕੇ 12000 ਰੁਪਏ ਤੱਕ ਮਿਲਦੇ ਹਨ। ਉਥੇ ਚੀਅਰ ਲੀਡਰਜ਼ ਨੂੰ 5000 ਰੁਪਏ ਫੋਟੋ ਸ਼ੂਟ ਲਈ ਵੀ ਦਿੱਤੇ ਜਾਂਦੇ ਹਨ।
ਰਾਇਲ ਚੈਲੰਜਰਜ਼ ਬੰਗਲੌਰ 
ਚੀਅਰ ਲੀਡਰਜ਼ ਨੂੰ ਸਭ ਤੋਂ ਜ਼ਿਆਦਾ ਤਨਖਾਹ ਦੇਣ ਵਾਲੀ ਟੀਮ ''ਚ ਇਕ ਰਾਇਲ ਚੈਲੰਜਰਜ਼ ਬੰਗਲੌਰ (ਆਰ. ਸੀ. ਬੀ.) ਹੈ। ਆਰ. ਸੀ. ਬੀ. ਆਪਣੀ ਚੀਅਰਲੀਡਰਜ਼ ਨੂੰ ਪ੍ਰਤੀ ਮੈਚ 10,000 ਰੁਪਏ ਦਿੰਦੀ ਹੈ। ਉਥੇ ਜੇਕਰ ਆਰ. ਸੀ. ਬੀ. ਮੈਚ ਜਿੱਤ ਜਾਂਦੀ ਹੈ ਤਾਂ ਬੋਨਸ ਦੇ ਤੌਰ ''ਤੇ 3000 ਰੁਪਏ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਹੋਰ ਕੰਮ, ਸ਼ੋਅ ਜਾਂ ਪਾਰਟੀ ਲਈ ਇਨ੍ਹਾਂ ਨੂੰ 10 ਹਜ਼ਾਰ ਰੁਪਏ ਤੱਕ ਦਿੱਤੇ ਜਾਂਦੇ ਹਨ।
ਕੋਲਕਾਤਾ ਨਾਈਟ ਰਾਈਡਰਜ਼
ਕੇ. ਕੇ. ਆਰ. ਟੀਮ ਵੀ ਚੀਅਰ ਲੀਡਰਜ਼ ਨੂੰ ਪੈਸੇ ਦੇਣ ਤੋਂ ਪਿੱਛੇ ਨਹੀਂ ਰਹਿੰਦੀ। ਕੇ. ਕੇ. ਆਰ. ਚੀਅਰ ਲੀਡਰਜ਼ ਨੂੰ ਪ੍ਰਤੀ ਮੈਚ 12,000 ਰੁਪਏ ਦਿੰਦੀ ਹੈ। ਉਥੇ ਟੀਮ ਦੇ ਜਿੱਤਣ ''ਤੇ 3000 ਰੁਪਏ ਬੋਨਸ ਵੀ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਕੰਮ ਜਿਵੇਂ ਫੋਟੋਸ਼ੁਟ ਜਾਂ ਪਾਰਟੀ ਲਈ ਇਨ੍ਹਾਂ ਨੂੰ 12000 ਰੁਪਏ ਤੱਕ ਮਿਲ ਜਾਂਦੇ ਹਨ।
ਮੁੰਬਈ ਇੰਡੀਅਨਜ਼
ਮੁੰਬਈ ਇੰਡੀਅਨਜ਼ ਅਤੇ ਬਾਕੀ ਟੀਮਾਂ ਚੀਅਰ ਲੀਡਰਜ਼ ਨੂੰ ਪ੍ਰਤੀ ਮੈਚ 7000-8000 ਰੁਪਏ ਦਿੰਦੀਆਂ ਹਨ, ਨਾਲ ਹੀ ਬੋਨਸ ਦੇ ਰੂਪ ''ਚ 3000 ਰੁਪਏ ਵੀ ਦਿੱਤੇ ਜਾਂਦੇ ਹਨ। ਪਾਰਟੀ ਅਤੇ ਬਾਕੀ ਪ੍ਰੋਗਰਾਮ ''ਚ ਕੰਮ ਕਰਨ ਦੀ ਫੀਸ ਦਾ ਫੈਸਲਾ ਉਨ੍ਹਾਂ ਪ੍ਰਤੀ ਮੈਚ ਸੈਲਰੀ ਮੁਤਾਬਕ ਲਿਆ ਜਾਂਦਾ ਹੈ।
ਸ਼ੁਰੂ ''ਚ ਹੋਈ ਸੀ ਆਲੋਚਨਾ
ਦਰਅਸਲ ਖੇਡ ''ਚ ਗਲੈਮਰ ਦਾ ਤੜਕਾ ਲਗਾਉਣ ਦੀ ਪਰੰਪਰਾ ਪੱਛਮੀ ਦੇਸ਼ਾਂ ''ਤੋਂ ਆਈ ਹੈ, ਜਿੱਥੇ ਬਾਸਕਟਬਾਲ, ਬੇਸਬਾਲ ਜਾਂ ਬਾਕਸਿੰਗ ''ਚ ਦਰਸ਼ਕਾਂ ਦੇ ਮਨੋਰਜਨ ਲਈ ਇਨ੍ਹਾਂ ਦਾ ਇਸਤੇਮਾਲ ਕੀਤਾ ਗਿਆ। ਭਾਰਤ ''ਚ ਚੀਅਰਲੀਡਰਜ਼ ਦੀ ਭਾਰਤੀ ਦਰਸ਼ਕਾਂ ''ਚ ਪਛਾਣ ਕਰਾਉਣ ਦਾ ਕਰੈਡਿਟ ਆਈ. ਪੀ. ਐੱਲ. ਨੂੰ ਹੀ ਜਾਂਦਾ ਹੈ। ਸ਼ੁਰੂ ''ਚ ਜ਼ਰੂਰ ਇਸ ਦੀ ਕੁੱਝ ਆਲੋਚਨਾ ਹੋਈ ਸੀ ਪਰ ਅੱਜ ਇਹ ਖੇਡ ਦਾ ਅਲੱਗ ਗਲੈਮਰ ਹਿੱਸਾ ਬਣ ਚੁੱਕਿਆ ਹੈ।

Related News