IPL ਆਕਸ਼ਨਰ ਹਿਊਜ ਐਡਮੀਡਸ ਹੋਏ ਬੇਹੋਸ਼, ਸਹਿਮ ਗਈ ਸੁਹਾਨਾ ਖ਼ਾਨ, ਵੀਡੀਓ ਆਈ ਸਾਹਮਣੇ

Saturday, Feb 12, 2022 - 06:12 PM (IST)

IPL ਆਕਸ਼ਨਰ ਹਿਊਜ ਐਡਮੀਡਸ ਹੋਏ ਬੇਹੋਸ਼, ਸਹਿਮ ਗਈ ਸੁਹਾਨਾ ਖ਼ਾਨ, ਵੀਡੀਓ ਆਈ ਸਾਹਮਣੇ

ਸਪੋਰਟਸ ਡੈਸਕ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਦੀ ਆਕਸ਼ਨ ਦੇ ਦੌਰਾਨ ਵੱਡਾ ਹਾਦਸਾ ਹੋ ਗਿਆ ਜਦੋਂ ਆਕਸ਼ਨਰ ਹਿਊਜ ਐਡਮੀਡਸ ਬੇਹੋਸ਼ ਹੋ ਕੇ ਡਿਗ ਪਏ। ਆਕਸ਼ਨ 'ਚ ਤਦ ਸ਼੍ਰੀਲੰਕਾ ਦੇ ਆਲਰਾਊਂਡਰ ਵਾਨਿੰਦੂ ਹਸਰੰਗਾ 'ਤੇ ਬੋਲੀ ਚਲ ਰਹੀ ਸੀ। ਘਟਨਾਕ੍ਰਮ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਚਲ ਰਹੀ ਹੈ ਜਿਸ 'ਚ ਐਡਮੀਡਸ ਜ਼ਮੀਨ 'ਤੇ ਪੇਏ ਦਿਸ ਰਹੇ ਹਨ। ਜਦਕਿ ਉਨ੍ਹਾਂ ਨੂੰ ਦੇਖ ਕੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਸ਼ਾਹਰੁਖ਼ ਖ਼ਾਨ ਦੀ ਧੀ ਸੁਹਾਨਾ ਖ਼ਾਨ ਸਹਿਮੀ ਹੋਈ ਨਜ਼ਰ ਆ ਰਹੀ ਹੈ। ਆਕਸ਼ਨ 'ਚ ਭਰਾ ਆਰਯਨ ਖ਼ਾਨ ਦੇ ਨਾਲ ਸ਼ਾਮਲ ਹੋਈ ਸੁਹਾਨਾ ਦੇ ਚਿਹਰੇ 'ਤੇ ਹਾਦਸੇ ਦੇ ਬਾਅਦ ਤਣਾਅ ਦੇਖਿਆ ਗਿਆ। ਉਹ ਆਪਣੇ ਦਿਲ 'ਤੇ ਹੱਥ ਰੱਖ ਕੇ ਹਿਊਜ ਲਈ ਫਿਰਕਮੰਦ ਦਿਸੀ। ਦੇਖੋ ਵੀਡੀਓ-

 
The #auctioneer has seemingly #fainted during #IplAuction

Oh that’s scary. The auctioneer has seemingly fainted during #IPLMegaAuction2022. I hope he is Ok

Posted by Kumar on Saturday, February 12, 2022

ਇਹ ਵੀ ਪੜ੍ਹੋ : IPL ਦੇ ਮਾਰਕੀ ਪਲੇਅਰ : ਜਾਣੋ ਕਿਹੋ ਜਿਹਾ ਹੈ ਇਨ੍ਹਾਂ ਦਾ ਪ੍ਰਦਰਸ਼ਨ, ਕਿਉਂ ਵਿਕੇ ਕਰੋੜਾਂ 'ਚ

ਆਕਸ਼ਨ ਦੀ ਸ਼ੁਰੂਆਤ 10 ਮਾਰਕੀ ਪਲੇਅਰਾਂ ਨਾਲ ਹੋਈ। ਇਸ ਦੌਰਾਨ ਸ਼੍ਰੇਅਸ ਅਈਅਰ 'ਤੇ ਸਭ ਤੋਂ ਵੱਡਾ ਦਾਅ ਭਾਵ 12.25 ਕਰੋੜ ਰੁਪਏ ਲੱਗਾ। ਸ਼੍ਰੇਅਸ ਨੂੰ ਕੋਲਕਾਤਾ ਨੇ ਆਪਣੀ ਟੀਮ 'ਚ ਰੱਖਿਆ ਹੈ। ਇਸੇ ਤਰ੍ਹਾਂ ਟ੍ਰੇਂਟ ਬੋਲਟ ਰਾਜਸਥਾਨ ਰਾਇਲਜ਼ 'ਚ, ਫਾਫ ਡੁ ਪਲੇਸਿਸ ਰਾਇਲ ਚੈਲੰਜਰਜ਼ ਬੈਂਗਲੌਰ 'ਚ, ਪੈਟ ਕਮਿੰਸ ਕੋਲਕਾਤਾ ਨਾਈਟ ਰਾਈਡਰਜ਼ 'ਚ, ਡੇਵਿਡ ਵਾਰਨਰ ਦਿੱਲੀ ਕੈਪੀਟਲਸ 'ਚ, ਸ਼ਿਖਰ ਧਵਨ ਪੰਜਾਬ ਕਿੰਗਜ਼ 'ਚ, ਕਗਿਸੋ ਰਬਾਡਾ ਪੰਜਾਬ ਕਿੰਗਜ਼ 'ਚ, ਰਵੀਚੰਦਰਨ ਅਸ਼ਵਿਨ ਰਾਜਸਥਾਨ ਰਾਇਲਜ਼ 'ਚ, ਮੁਹੰਮਦ ਸ਼ੰਮੀ ਗੁਜਰਾਤ ਟਾਈਟਨਸ 'ਚ, ਕਵਿੰਟਨ ਡਿ ਕਾਕ ਲਖਨਊ ਸੁਪਰਜਾਇੰਟਸ 'ਚ ਗਏ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News