6,6,6,6,6...! IPL 2026 ਦਾ ਸਭ ਤੋਂ ਮਹਿੰਗਾ ਓਵਰ, ਪੰਜਾਬ ਦੇ ਸ਼ੇਰਾਂ ਨੇ LSG ਦਾ ਕੀਤਾ ਬੁਰਾ ਹਾਲ
Sunday, Apr 19, 2026 - 10:47 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਵਿੱਚ ਅੱਜ ਲਖਨਊ ਸੁਪਰ ਜਾਇੰਟਸ ਅਤੇ ਪੰਜਾਬ ਕਿੰਗਜ਼ ਦੇ ਵਿਚਕਾਰ ਖੇਡੇ ਜਾ ਰਹੇ ਮੁਕਾਬਲੇ ਵਿੱਚ ਇੱਕ ਅਣਚਾਹਿਆ ਰਿਕਾਰਡ ਬਣ ਗਿਆ ਹੈ। ਲਖਨਊ ਦੇ ਸਟਾਰ ਆਲਰਾਊਂਡਰ ਏਡਨ ਮਾਰਕਰਮ ਨੇ ਇੱਕ ਅਜਿਹਾ ਓਵਰ ਸੁੱਟਿਆ ਜੋ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਓਵਰ ਸਾਬਤ ਹੋਇਆ ਹੈ। ਮੁੱਲਾਂਪੁਰ ਸਟੇਡੀਅਮ ਵਿੱਚ ਪੰਜਾਬ ਦੇ ਬੱਲੇਬਾਜ਼ਾਂ ਨੇ ਮਾਰਕਰਮ ਦੇ ਇੱਕ ਓਵਰ ਵਿੱਚ 32 ਦੌੜਾਂ ਬਣਾ ਦਿੱਤੀਆਂ।
ਇਹ ਨਜ਼ਾਰਾ ਪੰਜਾਬ ਦੀ ਪਾਰੀ ਦੇ 13ਵੇਂ ਓਵਰ ਵਿੱਚ ਦੇਖਣ ਨੂੰ ਮਿਲਿਆ। ਪੰਜਾਬ ਦੇ ਦੋਵੇਂ ਨੌਜਵਾਨ ਬੱਲੇਬਾਜ਼ਾਂ ਨੇ ਮਾਰਕਰਮ ਦੀਆਂ ਗੇਂਦਾਂ 'ਤੇ ਰੱਜ ਕੇ ਰੰਨ ਬਣਾਏ। ਕੂਪਰ ਕੋਨੋਲੀ ਨੇ ਪਹਿਲੀਆਂ ਤਿੰਨ ਗੇਂਦਾਂ 'ਤੇ ਲਗਾਤਾਰ 3 ਛੱਕੇ ਜੜੇ। ਇਸ ਤੋਂ ਬਾਅਦ ਪ੍ਰਿਯਾਂਸ਼ ਆਰੀਆ ਨੇ ਵੀ ਆਪਣਾ ਜੌਹਰ ਦਿਖਾਉਂਦਿਆਂ 2 ਹੋਰ ਛੱਕੇ ਲਗਾ ਦਿੱਤੇ। ਪੂਰੇ ਓਵਰ ਵਿੱਚ ਕੁੱਲ 5 ਛੱਕੇ ਲੱਗੇ। ਇਸ ਓਵਰ ਤੋਂ ਪਹਿਲਾਂ ਪੰਜਾਬ ਦਾ ਸਕੋਰ 1 ਵਿਕਟ 'ਤੇ 147 ਸੀ, ਜੋ ਇਸ ਓਵਰ ਦੀ ਸਮਾਪਤੀ ਤੋਂ ਬਾਅਦ 179/1 ਹੋ ਗਿਆ। ਮਾਰਕਰਮ ਨੇ ਇਸ ਓਵਰ ਵਿੱਚ ਇੱਕ ਵਾਈਡ ਗੇਂਦ ਵੀ ਸੁੱਟੀ ਸੀ।
ਇਹ ਵੀ ਪੜ੍ਹੋ- IPL ਵਿਚਾਲੇ ਧਾਕੜ ਖਿਡਾਰੀ ਦੇ ਘਰ ਗੂੰਜੀਆਂ ਕਿਲਕਾਰੀਆਂ
3️⃣2️⃣ runs of pure destruction 💥
— IndianPremierLeague (@IPL) April 19, 2026
🎥 Relive this carnage 👉 https://t.co/EpOcpY1lLb#TATAIPL | #KhelBindaas | #PBKSvLSG | @PunjabKingsIPL pic.twitter.com/eI5tuleNYM
ਇਹ ਵੀ ਪੜ੍ਹੋ- ਚਲਦੇ ਮੈਚ 'ਚ ਟਰੈਕਟਰ ਲੈ ਕੇ ਵੜ ਗਿਆ ਸ਼ਖ਼ਸ, ਵਾਹ 'ਤੀ ਪਿੱਚ
ਇਸ ਮਹਿੰਗੇ ਓਵਰ ਦੇ ਨਾਲ ਹੀ ਏਡਨ ਮਾਰਕਰਮ ਆਈਪੀਐੱਲ ਦੇ ਉਨ੍ਹਾਂ ਗੇਂਦਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਇੱਕ ਓਵਰ ਵਿੱਚ 5 ਛੱਕੇ ਖਾਧੇ ਹਨ। ਇਸ ਕਲੱਬ ਵਿੱਚ ਰਾਹੁਲ ਸ਼ਰਮਾ (2012), ਸ਼ੈਲਡਨ ਕੋਟਰੇਲ (2020), ਹਰਸ਼ਲ ਪਟੇਲ (2021), ਸ਼ਿਵਮ ਮਾਵੀ (2022), ਯਸ਼ ਦਿਆਲ (2023), ਅਭਿਸ਼ੇਕ ਸ਼ਰਮਾ (2023) ਅਤੇ ਮੋਈਨ ਅਲੀ (2025) ਵਰਗੇ ਗੇਂਦਬਾਜ਼ ਪਹਿਲਾਂ ਹੀ ਸ਼ਾਮਲ ਹਨ। ਆਮ ਤੌਰ 'ਤੇ ਟੀ-20 ਵਿੱਚ ਕਿਫ਼ਾਇਤੀ ਗੇਂਦਬਾਜ਼ੀ ਕਰਨ ਵਾਲੇ ਮਾਰਕਰਮ ਦੀਆਂ ਫਲਾਈਟਿਡ ਅਤੇ ਯਾਰਕਰ ਦੀਆਂ ਕੋਸ਼ਿਸ਼ਾਂ ਅੱਜ ਬੱਲੇਬਾਜ਼ਾਂ ਅੱਗੇ ਬੇਕਾਰ ਸਾਬਤ ਹੋਈਆਂ।
ਇਹ ਵੀ ਪੜ੍ਹੋ- CSK ਲਈ ਬੁਰੀ ਖ਼ਬਰ! ਟੂਰਨਾਮੈਂਟ ਤੋਂ ਬਾਹਰ ਹੋ ਸਕਦੈ ਟੀਮ ਦਾ ਸਭ ਤੋਂ ਸਫਲ ਬੱਲੇਬਾਜ਼
