IPL 2026: ਰਾਹੁਲ ਤੇ ਪੋਰੇਲ ਦਾ ਚੱਲਿਆ ਬੱਲਾ, ਦਿੱਲੀ ਨੇ ਰਾਜਸਥਾਨ ਨੂੰ 5 ਵਿਕਟਾਂ ਨਾਲ ਹਰਾਇਆ

Sunday, May 17, 2026 - 11:39 PM (IST)

IPL 2026: ਰਾਹੁਲ ਤੇ ਪੋਰੇਲ ਦਾ ਚੱਲਿਆ ਬੱਲਾ, ਦਿੱਲੀ ਨੇ ਰਾਜਸਥਾਨ ਨੂੰ 5 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ : ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡੇ ਗਏ ਆਈ.ਪੀ.ਐਲ. 2026 ਦੇ 62ਵੇਂ ਮੁਕਾਬਲੇ ਵਿੱਚ ਦਿੱਲੀ ਕੈਪੀਟਲਸ (DC) ਨੇ ਰਾਜਸਥਾਨ ਰੌਇਲਜ਼ (RR) ਨੂੰ 5 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ਦਿੱਲੀ ਨੇ ਖੁਦ ਨੂੰ ਪਲੇਆਫ ਦੀ ਦੌੜ ਵਿੱਚ ਬਰਕਰਾਰ ਰੱਖਿਆ ਹੈ, ਕਿਉਂਕਿ ਹਾਰ ਦੀ ਸੂਰਤ ਵਿੱਚ ਉਹ ਟੂਰਨਾਮੈਂਟ ਤੋਂ ਬਾਹਰ ਹੋ ਸਕਦੀ ਸੀ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਰੌਇਲਜ਼ ਨੇ 8 ਵਿਕਟਾਂ ਦੇ ਨੁਕਸਾਨ 'ਤੇ 193 ਦੌੜਾਂ ਬਣਾਈਆਂ। ਰਾਜਸਥਾਨ ਵੱਲੋਂ ਧਰੁਵ ਜੁਰੇਲ ਨੇ 53, ਕਪਤਾਨ ਰਿਆਨ ਪਰਾਗ ਨੇ 51 ਅਤੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਤੂਫਾਨੀ 46 ਦੌੜਾਂ (21 ਗੇਂਦਾਂ) ਦਾ ਯੋਗਦਾਨ ਪਾਇਆ। ਦਿੱਲੀ ਲਈ ਮਿਚੇਲ ਸਟਾਰਕ ਨੇ ਘਾਤਕ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਝਟਕਾਈਆਂ, ਜਿਸ ਵਿੱਚ 15ਵੇਂ ਓਵਰ ਵਿੱਚ ਲਈਆਂ ਗਈਆਂ 3 ਵਿਕਟਾਂ ਵੀ ਸ਼ਾਮਲ ਸਨ।

194 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪੀਟਲਸ ਦੀ ਸ਼ੁਰੂਆਤ ਬਹੁਤ ਸ਼ਾਨਦਾਰ ਰਹੀ। ਕੇਐੱਲ ਰਾਹੁਲ (56 ਦੌੜਾਂ) ਅਤੇ ਅਭਿਸ਼ੇਕ ਪੋਰੇਲ (51 ਦੌੜਾਂ) ਨੇ ਪਹਿਲੀ ਵਿਕਟ ਲਈ 105 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕਰਕੇ ਜਿੱਤ ਦਾ ਰਾਹ ਪੱਧਰਾ ਕੀਤਾ। ਰਾਜਸਥਾਨ ਵੱਲੋਂ ਬ੍ਰਿਜੇਸ਼ ਸ਼ਰਮਾ ਅਤੇ ਜੋਫਰਾ ਆਰਚਰ ਨੇ 2-2 ਵਿਕਟਾਂ ਲਈਆਂ, ਪਰ ਉਹ ਦਿੱਲੀ ਨੂੰ ਜਿੱਤਣ ਤੋਂ ਨਹੀਂ ਰੋਕ ਸਕੇ।

ਇਸ ਜਿੱਤ ਤੋਂ ਬਾਅਦ ਦਿੱਲੀ ਕੈਪੀਟਲਸ ਦੇ 12 ਮੈਚਾਂ ਵਿੱਚ 10 ਅੰਕ ਹੋ ਗਏ ਹਨ, ਜਦਕਿ ਰਾਜਸਥਾਨ ਰੌਇਲਜ਼ ਦੇ 11 ਮੈਚਾਂ ਵਿੱਚ 12 ਅੰਕ ਹਨ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਹੋਏ 31 ਆਈ.ਪੀ.ਐਲ. ਮੁਕਾਬਲਿਆਂ ਵਿੱਚੋਂ ਦਿੱਲੀ ਨੇ 16 ਅਤੇ ਰਾਜਸਥਾਨ ਨੇ 15 ਮੈਚ ਜਿੱਤੇ ਹਨ।
 


author

Inder Prajapati

Content Editor

Related News