IPL 2026 : RCB vs SRH ਓਪਨਿੰਗ ਮੈਚ, ਜਾਣੋ ਹੈੱਡ ਟੂ ਹੈੱਡ, ਮੌਸਮ-ਪਿੱਚ ਰਿਪੋਰਟ ਤੇ ਸੰਭਾਵਿਤ 11

Saturday, Mar 28, 2026 - 11:57 AM (IST)

IPL 2026 : RCB vs SRH ਓਪਨਿੰਗ ਮੈਚ, ਜਾਣੋ ਹੈੱਡ ਟੂ ਹੈੱਡ, ਮੌਸਮ-ਪਿੱਚ ਰਿਪੋਰਟ ਤੇ ਸੰਭਾਵਿਤ 11

ਸਪੋਰਟਸ ਡੈਸਕ : ਕ੍ਰਿਕਟ ਪ੍ਰੇਮੀਆਂ ਦਾ ਇੰਤਜ਼ਾਰ ਅੱਜ ਖ਼ਤਮ ਹੋਣ ਜਾ ਰਿਹਾ ਹੈ। ਇੰਡੀਅਨ ਪ੍ਰੀਮੀਅਰ ਲੀਗ (IPL) 2026 ਦਾ ਆਗਾਜ਼ ਅੱਜ, ਸ਼ਨੀਵਾਰ 28 ਮਾਰਚ ਨੂੰ ਹੋਣ ਜਾ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਮੌਜੂਦਾ ਚੈਂਪੀਅਨ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।

ਹੈੱਡ-ਟੂ-ਹੈੱਡ ਰਿਕਾਰਡ 
ਦੋਵਾਂ ਟੀਮਾਂ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਕੁੱਲ 26 ਮੁਕਾਬਲੇ ਹੋਏ ਹਨ, ਜਿਨ੍ਹਾਂ ਵਿੱਚੋਂ ਹੈਦਰਾਬਾਦ ਨੇ 13 ਅਤੇ ਬੈਂਗਲੁਰੂ ਨੇ 11 ਮੈਚ ਜਿੱਤੇ ਹਨ, ਜਦਕਿ 2 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਹਾਲਾਂਕਿ, ਚਿੰਨਾਸਵਾਮੀ ਸਟੇਡੀਅਮ ਵਿੱਚ RCB ਦਾ ਰਿਕਾਰਡ ਬਿਹਤਰ ਹੈ, ਜਿੱਥੇ ਉਨ੍ਹਾਂ ਨੇ 8 ਵਿੱਚੋਂ 5 ਮੈਚ ਜਿੱਤੇ ਹਨ।

ਪਿੱਚ ਅਤੇ ਮੌਸਮ ਦੀ ਰਿਪੋਰਟ 
ਬੈਂਗਲੁਰੂ ਦੀ ਪਿੱਚ ਬੱਲੇਬਾਜ਼ਾਂ ਲਈ ਸਵਰਗ ਮੰਨੀ ਜਾਂਦੀ ਹ। ਛੋਟੀਆਂ ਬਾਊਂਡਰੀਆਂ ਕਾਰਨ ਇੱਥੇ 180-200 ਦਾ ਸਕੋਰ ਬਣਨ ਦੀ ਉਮੀਦ ਹੈ। ਮੌਸਮ ਸਾਫ਼ ਰਹੇਗਾ ਅਤੇ ਮੀਂਹ ਦਾ ਕੋਈ ਖ਼ਤਰਾ ਨਹੀਂ ਹੈ, ਪਰ ਦੂਜੀ ਪਾਰੀ ਵਿੱਚ ਤ੍ਰੇਲ (dew) ਇੱਕ ਵੱਡਾ ਫੈਕਟਰ ਬਣ ਸਕਦੀ ਹੈ, ਜਿਸ ਕਾਰਨ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰੇਗੀ।

ਇਨ੍ਹਾਂ ਖਿਡਾਰੀਆਂ 'ਤੇ ਰਹਿਣਗੀਆਂ ਨਜ਼ਰਾਂ
ਵਿਰਾਟ ਕੋਹਲੀ (RCB): ਕੋਹਲੀ ਦਾ ਰਿਕਾਰਡ SRH ਵਿਰੁੱਧ ਸ਼ਾਨਦਾਰ ਰਿਹਾ ਹੈ ਅਤੇ ਉਹ ਟੀਮ ਲਈ ਸਭ ਤੋਂ ਵੱਡੇ ਮੈਚ ਵਿਨਰ ਸਾਬਤ ਹੋ ਸਕਦੇ ਹਨ।
ਈਸ਼ਾਨ ਕਿਸ਼ਨ (SRH): ਉਹ ਪਹਿਲੀ ਵਾਰ ਆਈਪੀਐਲ ਵਿੱਚ ਕਪਤਾਨੀ ਕਰਦੇ ਨਜ਼ਰ ਆਉਣਗੇ।
ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ : SRH ਦੀ ਇਹ ਜੋੜੀ ਪਾਵਰਪਲੇਅ ਵਿੱਚ ਮੈਚ ਦਾ ਰੁਖ ਬਦਲਣ ਦੀ ਸਮਰੱਥਾ ਰੱਖਦੀ ਹੈ।

BCCI ਨੇ ਰੱਦ ਕੀਤੀ ਓਪਨਿੰਗ ਸੈਰੇਮਨੀ 
ਜ਼ਿਕਰਯੋਗ ਹੈ ਕਿ ਬੀਸੀਸੀਆਈ (BCCI) ਨੇ ਇਸ ਸਾਲ ਓਪਨਿੰਗ ਸੈਰੇਮਨੀ ਨੂੰ ਰੱਦ ਕਰਨ ਦਾ ਵੱਡਾ ਫੈਸਲਾ ਲਿਆ ਹੈ। ਪ੍ਰਸ਼ੰਸਕ ਇਸ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ਅਤੇ ਲਾਈਵ ਸਟ੍ਰੀਮਿੰਗ ਜੀਓ ਹਾਟਸਟਾਰ ਐਪ 'ਤੇ ਦੇਖ ਸਕਦੇ ਹਨ।

ਸੰਭਾਵਿਤ ਪਲੇਇੰਗ 11 :
RCB:
ਵਿਰਾਟ ਕੋਹਲੀ, ਫਿਲ ਸਾਲਟ, ਦੇਵਦੱਤ ਪਡਿੱਕਲ, ਰਜਤ ਪਾਟੀਦਾਰ, ਵੈਂਕਟੇਸ਼ ਅਈਅਰ, ਟਿਮ ਡੇਵਿਡ, ਕਰੁਣਾਲ ਪਾਂਡਿਆ, ਭੁਵਨੇਸ਼ਵਰ ਕੁਮਾਰ, ਜੈਕਬ ਡਫੀ, ਸੁਯਸ਼ ਸ਼ਰਮਾ, ਮੰਗੇਸ਼ ਯਾਦਵ।
SRH: ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਹੇਨਰਿਕ ਕਲਾਸੇਨ, ਨਿਤੀਸ਼ ਰੈੱਡੀ, ਲਿਆਮ ਲਿਵਿੰਗਸਟੋਨ, ਹਰਸ਼ਲ ਪਟੇਲ, ਜੈਦੇਵ ਉਨਾਦਕਟ, ਈਸ਼ਾਨ ਮਲਿੰਗਾ, ਹਰਸ਼ ਦੂਬੇ, ਸਲਿਲ ਅਰੋੜਾ।


author

Tarsem Singh

Content Editor

Related News