ਵਾਲ-ਵਾਲ ਬਚਿਆ RCB ਦਾ ਸਟਾਰ ਖਿਡਾਰੀ! ਅਭਿਆਸ ਦੌਰਾਨ ਵਾਪਰਿਆ ਵੱਡਾ ਹਾਦਸਾ

Friday, Mar 27, 2026 - 09:58 PM (IST)

ਵਾਲ-ਵਾਲ ਬਚਿਆ RCB ਦਾ ਸਟਾਰ ਖਿਡਾਰੀ! ਅਭਿਆਸ ਦੌਰਾਨ ਵਾਪਰਿਆ ਵੱਡਾ ਹਾਦਸਾ

ਸਪੋਰਟਸ ਡੈਸਕ- ਆਈ.ਪੀ.ਐਲ. 2026 ਦੇ ਉਦਘਾਟਨੀ ਮੁਕਾਬਲੇ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਕੈਂਪ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਟੀਮ ਦਾ ਸਟਾਰ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਟ੍ਰੇਨਿੰਗ ਸੈਸ਼ਨ ਦੌਰਾਨ ਇੱਕ ਗੰਭੀਰ ਸੱਟ ਲੱਗਣ ਤੋਂ ਵਾਲ-ਵਾਲ ਬਚ ਗਿਆ। ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਵਾਪਰੀ ਇਸ ਘਟਨਾ ਨੇ ਪ੍ਰਸ਼ੰਸਕਾਂ ਅਤੇ ਟੀਮ ਪ੍ਰਬੰਧਨ ਦੀ ਚਿੰਤਾ ਵਧਾ ਦਿੱਤੀ ਹੈ।

ਘਟਨਾ ਉਸ ਸਮੇਂ ਵਾਪਰੀ ਜਦੋਂ ਹੇਜ਼ਲਵੁੱਡ ਮੈਦਾਨ 'ਤੇ ਸਟ੍ਰੈਚਿੰਗ ਕਰ ਰਹੇ ਸਨ। ਇਸੇ ਦੌਰਾਨ ਅਭਿਆਸ ਕਰ ਰਹੇ ਬੱਲੇਬਾਜ਼ ਦੇਵਦੱਤ ਪਡਿੱਕਲ ਨੇ ਇੱਕ ਗੇਂਦ 'ਤੇ ਜ਼ੋਰਦਾਰ ਸ਼ਾਟ ਮਾਰਿਆ, ਜੋ ਸਿੱਧੀ ਹੇਜ਼ਲਵੁੱਡ ਵੱਲ ਗਈ। ਮੌਕੇ 'ਤੇ ਮੌਜੂਦ ਟੀਮ ਦੇ ਫਿਜ਼ੀਓ ਨੇ ਫੁਰਤੀ ਦਿਖਾਉਂਦੇ ਹੋਏ ਹੇਜ਼ਲਵੁੱਡ ਨੂੰ ਬਚਾ ਲਿਆ, ਜਿਸ ਕਾਰਨ ਉਹ ਇੱਕ ਹੋਰ ਸੱਟ ਦਾ ਸ਼ਿਕਾਰ ਹੋਣ ਤੋਂ ਬਚ ਗਏ।

ਇਹ ਵੀ ਪੜ੍ਹੋ- '31 ਮਈ ਨੂੰ ਪੰਜਾਬ ਕਿੰਗਜ਼ ਚੁੱਕੇਗੀ IPL ਦੀ ਟਰਾਫੀ'

ਜ਼ਿਕਰਯੋਗ ਹੈ ਕਿ ਜੋਸ਼ ਹੇਜ਼ਲਵੁੱਡ ਪਹਿਲਾਂ ਹੀ ਹੈਮਸਟ੍ਰਿੰਗ ਅਤੇ ਅਕੀਲੀਜ਼ ਟੈਂਡਨ ਦੀ ਸੱਟ ਨਾਲ ਜੂਝ ਰਹੇ ਹਨ ਅਤੇ ਆਪਣੀ ਫਿਟਨੈਸ 'ਤੇ ਕੰਮ ਕਰ ਰਹੇ ਹਨ। ਇਸ ਕਾਰਨ ਉਹ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਰੁੱਧ ਹੋਣ ਵਾਲੇ ਸੀਜ਼ਨ ਦੇ ਪਹਿਲੇ ਮੈਚ ਵਿੱਚ ਹਿੱਸਾ ਨਹੀਂ ਲੈ ਸਕਣਗੇ।

ਆਰ.ਸੀ.ਬੀ. ਦੇ ਮੁੱਖ ਕੋਚ ਐਂਡੀ ਫਲਾਵਰ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਹੇਜ਼ਲਵੁੱਡ ਅਜੇ ਮੈਦਾਨ ਵਿੱਚ ਉਤਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ। ਉਨ੍ਹਾਂ ਦੀ ਫਿਟਨੈਸ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪ੍ਰਬੰਧਨ ਨੂੰ ਉਮੀਦ ਹੈ ਕਿ ਉਹ ਜਲਦੀ ਹੀ ਪੂਰੀ ਤਰ੍ਹਾਂ ਫਿੱਟ ਹੋ ਕੇ ਟੀਮ ਵਿੱਚ ਵਾਪਸੀ ਕਰਨਗੇ।

ਇਹ ਵੀ ਪੜ੍ਹੋ- ODI World Cup 2027 'ਚ ਨਹੀਂ ਨਜ਼ਰ ਆਉਣਗੇ TEAM INDIA ਦੇ 5 ਧਾਕੜ ਖਿਡਾਰੀ!


author

Rakesh

Content Editor

Related News