IPL ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਵੱਡਾ ਉਲਟਫੇਰ! ਇੱਕੋ ਦਿਨ ਵਿਕ ਗਈਆਂ ਦੋ ਵੱਡੀਆਂ ਟੀਮਾਂ

Tuesday, Mar 24, 2026 - 11:13 PM (IST)

IPL ਸ਼ੁਰੂ ਹੋਣ ਤੋਂ 4 ਦਿਨ ਪਹਿਲਾਂ ਵੱਡਾ ਉਲਟਫੇਰ! ਇੱਕੋ ਦਿਨ ਵਿਕ ਗਈਆਂ ਦੋ ਵੱਡੀਆਂ ਟੀਮਾਂ

ਸਪੋਰਟਸ ਡੈਸਕ- IPL 2026 ਦੇ ਆਗਾਜ਼ ਤੋਂ ਮਹਿਜ਼ 4 ਦਿਨ ਪਹਿਲਾਂ ਕ੍ਰਿਕਟ ਜਗਤ ਵਿੱਚ ਇੱਕ ਹੋਰ ਵੱਡਾ ਧਮਾਕਾ ਹੋਇਆ ਹੈ। ਰਾਜਸਥਾਨ ਰਾਇਲਜ਼ ਦੀ ਵਿਕਰੀ ਤੋਂ ਬਾਅਦ ਹੁਣ IPL ਦੀ ਮੌਜੂਦਾ ਡਿਫੈਂਡਿੰਗ ਚੈਂਪੀਅਨ ਰੋਇਲ ਚੈਲੰਜਰਜ਼ ਬੈਂਗਲੁਰੂ (RCB) ਵੀ ਨਵੇਂ ਮਾਲਕਾਂ ਦੇ ਹੱਥਾਂ ਵਿੱਚ ਚਲੀ ਗਈ ਹੈ। ਆਦਿਤਿਆ ਬਿਰਲਾ ਗਰੁੱਪ, ਟਾਈਮਜ਼ ਆਫ ਇੰਡੀਆ ਗਰੁੱਪ, ਬੋਲਟ ਵੈਂਚਰਸ ਅਤੇ ਬਲੈਕਸਟੋਨ ਦੇ ਕੰਸੋਰਟੀਅਮ ਨੇ ਮਿਲ ਕੇ ਇਸ ਟੀਮ ਨੂੰ ਲਗਭਗ 16,660 ਕਰੋੜ ਰੁਪਏ (ਕਰੀਬ 1.78 ਬਿਲੀਅਨ ਡਾਲਰ) ਵਿੱਚ ਖਰੀਦ ਲਿਆ ਹੈ।

ਇਹ IPL ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਸੌਦਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅੱਜ ਹੀ ਰਾਜਸਥਾਨ ਰਾਇਲਜ਼ ਨੂੰ ਅਮਰੀਕੀ ਕਾਰੋਬਾਰੀ ਕਾਲ ਸੋਮਾਨੀ ਨੇ ਕਰੀਬ 13,600 ਕਰੋੜ ਰੁਪਏ ਵਿੱਚ ਖਰੀਦਿਆ ਸੀ, ਪਰ RCB ਨੇ ਕੀਮਤ ਦੇ ਮਾਮਲੇ ਵਿੱਚ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਯੂਨਾਈਟਿਡ ਸਪਿਰਿਟਸ ਲਿਮਟਿਡ (Diageo ਦੀ ਸਬਸਿਡਰੀ) ਨਾਲ ਹੋਏ ਇਸ ਸਮਝੌਤੇ ਤਹਿਤ RCB ਦੀ ਪੁਰਸ਼ ਟੀਮ ਦੇ ਨਾਲ-ਨਾਲ ਮਹਿਲਾ ਟੀਮ ਦੀ 100 ਫੀਸਦੀ ਹਿੱਸੇਦਾਰੀ ਵੀ ਨਵੇਂ ਮਾਲਕਾਂ ਕੋਲ ਚਲੀ ਗਈ ਹੈ।

ਇਹ ਵੀ ਪੜ੍ਹੋ- IPL ਸ਼ੁਰੂ ਹੋਣ ਤੋਂ ਪਹਿਲਾਂ ਵੱਡਾ ਧਮਾਕਾ! 1,52,81,60,86,000 ਰੁਪਏ 'ਚ ਵਿਕ ਗਈ ਪੂਰੀ ਟੀਮ

ਆਰਿਆਮਨ ਬਿਰਲਾ ਹੋਣਗੇ ਨਵੇਂ ਚੇਅਰਮੈਨ 

ਨਵੀਂ ਮਾਲਕੀ ਦੇ ਤਹਿਤ ਆਦਿਤਿਆ ਬਿਰਲਾ ਗਰੁੱਪ ਦੇ ਆਰਿਆਮਨ ਵਿਕਰਮ ਬਿਰਲਾ ਟੀਮ ਦੇ ਚੇਅਰਮੈਨ ਹੋਣਗੇ, ਜਦਕਿ ਟਾਈਮਜ਼ ਗਰੁੱਪ ਦੇ ਸਤਿਆਨ ਗਜਵਾਨੀ ਵਾਈਸ ਚੇਅਰਮੈਨ ਦੀ ਜ਼ਿੰਮੇਵਾਰੀ ਸੰਭਾਲਣਗੇ। ਆਦਿਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ IPL ਨੇ ਪਿਛਲੇ 20 ਸਾਲਾਂ ਵਿੱਚ ਕ੍ਰਿਕਟ ਦੀ ਤਸਵੀਰ ਬਦਲ ਦਿੱਤੀ ਹੈ ਅਤੇ RCB ਵਰਗੀ ਦਿੱਗਜ ਟੀਮ ਨਾਲ ਜੁੜਨਾ ਉਨ੍ਹਾਂ ਲਈ ਬਹੁਤ ਵੱਡੀ ਗੱਲ ਹੈ।
ਡਿਫੈਂਡਿੰਗ ਚੈਂਪੀਅਨ ਹੈ RCB ਜ਼ਿਕਰਯੋਗ ਹੈ ਕਿ RCB ਦੀ ਟੀਮ ਇਸ ਵੇਲੇ ਡਿਫੈਂਡਿੰਗ ਚੈਂਪੀਅਨ ਹੈ। ਪਿਛਲੇ ਸੀਜ਼ਨ ਵਿੱਚ ਵਿਰਾਟ ਕੋਹਲੀ ਦੀ ਇਸ ਟੀਮ ਨੇ ਪੰਜਾਬ ਕਿੰਗਜ਼ ਨੂੰ ਹਰਾ ਕੇ ਪਹਿਲੀ ਵਾਰ IPL ਖਿਤਾਬ ਆਪਣੇ ਨਾਮ ਕੀਤਾ ਸੀ। ਆਪਣੀ ਜ਼ਬਰਦਸਤ ਫੈਨ ਫਾਲੋਇੰਗ ਅਤੇ 'ਲੋਇਲ' ਪ੍ਰਸ਼ੰਸਕਾਂ ਲਈ ਜਾਣੀ ਜਾਂਦੀ ਇਸ ਟੀਮ ਦੀ ਲੋਕਪ੍ਰਿਯਤਾ ਖਿਤਾਬ ਜਿੱਤਣ ਤੋਂ ਬਾਅਦ ਹੋਰ ਵੀ ਵਧ ਗਈ ਹੈ।

ਹਾਲਾਂਕਿ ਇਹ ਡੀਲ ਮੰਗਲਵਾਰ ਨੂੰ ਹੋ ਚੁੱਕੀ ਹੈ ਪਰ ਇਸ ਨੂੰ ਅਜੇ BCCI, ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਅਤੇ ਹੋਰ ਰੈਗੂਲੇਟਰੀ ਅਥਾਰਟੀਆਂ ਤੋਂ ਅੰਤਿਮ ਮਨਜ਼ੂਰੀ ਮਿਲਣੀ ਬਾਕੀ ਹੈ। ਨਵੇਂ ਚੇਅਰਮੈਨ ਆਰਿਆਮਨ ਬਿਰਲਾ ਨੇ ਭਰੋਸਾ ਦਿੱਤਾ ਹੈ ਕਿ ਟੀਮ ਮੈਦਾਨ ਦੇ ਨਾਲ-ਨਾਲ ਪ੍ਰਸ਼ੰਸਕਾਂ ਦੇ ਵਿਚਕਾਰ ਵੀ ਆਪਣੀ "Play Bold" ਪਹੁੰਚ ਨੂੰ ਜਾਰੀ ਰੱਖੇਗੀ।

ਇਹ ਵੀ ਪੜ੍ਹੋ- IPL 2026 'ਚ ਆਇਆ ਨਵਾਂ ਨਿਯਮ, ਟੀਮਾਂ ਨੂੰ ਇੰਝ ਮਿਲੇਗਾ ਫਾਇਦਾ


author

Rakesh

Content Editor

Related News