IPL 2025 : ਦਿੱਲੀ ਕੈਪੀਟਲਜ਼ ਨੇ ਕਰ'ਤਾ ਕਪਤਾਨ ਦੇ ਨਾਂ ਦਾ ਐਲਾਨ, ਇਹ ਧਾਕੜ ਖਿਡਾਰੀ ਸੰਭਾਲੇਗਾ ਕਮਾਨ
Friday, Mar 14, 2025 - 08:52 PM (IST)

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਅਗਲੇ ਸੀਜ਼ਨ ਦੀ ਸ਼ੁਰੂਆਤ ਵਿੱਚ ਲਗਭਗ ਇੱਕ ਹਫ਼ਤਾ ਬਾਕੀ ਹੈ। ਹੁਣ ਆਈਪੀਐੱਲ 2025 ਤੋਂ ਪਹਿਲਾਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਕੈਪੀਟਲਜ਼ (DC) ਨੇ ਆਪਣੇ ਕਪਤਾਨ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਆਲਰਾਊਂਡਰ ਅਕਸ਼ਰ ਪਟੇਲ ਆਈਪੀਐ$ਲ 2025 ਵਿੱਚ ਦਿੱਲੀ ਕੈਪੀਟਲਜ਼ ਦੀ ਕਪਤਾਨੀ ਕਰਨਗੇ।
ਰੇਸ 'ਚ ਪਿਛੜ ਗਏ ਕੇਐੱਲ ਰਾਹੁਲ
ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਕੇਐੱਲ ਰਾਹੁਲ ਦਿੱਲੀ ਕੈਪੀਟਲਜ਼ ਦੇ ਕਪਤਾਨ ਬਣਨਗੇ। ਰਾਹੁਲ ਨੂੰ ਆਈਪੀਐੱਲ 2025 ਦੀ ਨਿਲਾਮੀ ਵਿੱਚ ਦਿੱਲੀ ਕੈਪੀਟਲਜ਼ ਨੇ 14 ਕਰੋੜ ਰੁਪਏ ਵਿੱਚ ਖਰੀਦਿਆ ਸੀ ਪਰ ਫਰੈਂਚਾਇਜ਼ੀ ਨੇ ਉਸ ਨਾਲੋਂ ਅਕਸ਼ਰ ਪਟੇਲ ਨੂੰ ਤਰਜੀਹ ਦਿੱਤੀ। ਅਕਸ਼ਰ ਨੇ ਟੀ-20 ਕ੍ਰਿਕਟ ਵਿੱਚ ਕੁੱਲ 16 ਟੀ-20 ਮੈਚਾਂ ਵਿੱਚ ਬੜੌਦਾ ਦੀ ਅਗਵਾਈ ਕੀਤੀ ਹੈ ਜਿਸ ਵਿੱਚੋਂ ਟੀਮ ਨੂੰ 10 'ਚ ਜਿੱਤ ਮਿਲੀ ਹੈ।
ਇਹ ਵੀ ਪੜ੍ਹੋ- ਭਰੇ ਸਟੇਡੀਅਮ 'ਚ ਚਾਹਲ ਨੇ RJ ਮਹਵਸ਼ ਨੂੰ ਕੀਤਾ KISS! ਜਾਣੋ ਵਾਇਰਲ ਵੀਡੀਓ ਦਾ ਸੱਚ
ਅਕਸ਼ਰ ਪਟੇਲ ਨੇ ਪਿਛਲੇ ਆਈਪੀਐੱਲ ਸੀਜ਼ਨ ਵਿੱਚ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਵਿਰੁੱਧ ਮੈਚ ਵਿੱਚ ਦਿੱਲੀ ਕੈਪੀਟਲਜ਼ ਦੀ ਕਪਤਾਨੀ ਵੀ ਕੀਤੀ ਸੀ। ਉਦੋਂ ਦਿੱਲੀ ਨੂੰ 47 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀ-20 ਕਪਤਾਨ ਵਜੋਂ ਅਕਸ਼ਰ ਨੇ 36.40 ਦੀ ਔਸਤ ਨਾਲ 364 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਭ ਤੋਂ ਵਧੀਆ ਸਕੋਰ 57 ਦੌੜਾਂ ਰਿਹਾ ਹੈ, ਜੋ ਉਨ੍ਹਾਂ ਨੇ ਪਿਛਲੇ ਸਾਲ ਆਰਸੀਬੀ ਵਿਰੁੱਧ ਬਣਾਇਆ ਸੀ। ਟੀ-20 ਕ੍ਰਿਕਟ ਵਿੱਚ ਕਪਤਾਨ ਵਜੋਂ ਅਕਸ਼ਰ ਨੇ 29.07 ਦੀ ਔਸਤ ਨਾਲ 13 ਵਿਕਟਾਂ ਲਈਆਂ ਹਨ।
ਕਪਤਾਨ ਬਣਨ ਤੋਂ ਬਾਅਦ ਅਕਸ਼ਰ ਪਟੇਲ ਨੇ ਕਿਹਾ, 'ਦਿੱਲੀ ਕੈਪੀਟਲਜ਼ ਦੀ ਕਪਤਾਨੀ ਕਰਨਾ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ।' ਮੈਂ ਟੀਮ ਦੇ ਮਾਲਕ ਅਤੇ ਸਹਾਇਕ ਸਟਾਫ਼ ਦਾ ਮੇਰੇ ਵਿੱਚ ਵਿਸ਼ਵਾਸ ਦਿਖਾਉਣ ਲਈ ਬਹੁਤ ਧੰਨਵਾਦੀ ਹਾਂ। ਦਿੱਲੀ ਕੈਪੀਟਲਜ਼ ਵਿੱਚ ਆਪਣੇ ਕਾਰਜਕਾਲ ਦੌਰਾਨ ਮੈਂ ਇੱਕ ਕ੍ਰਿਕਟਰ ਅਤੇ ਇੱਕ ਇਨਸਾਨ ਵਜੋਂ ਵੱਡਾ ਹੋਇਆ ਹਾਂ। ਮੈਂ ਇਸ ਟੀਮ ਦੀ ਅਗਵਾਈ ਕਰਨ ਲਈ ਤਿਆਰ ਅਤੇ ਆਤਮਵਿਸ਼ਵਾਸ ਮਹਿਸੂਸ ਕਰਦਾ ਹਾਂ।
ਇਹ ਵੀ ਪੜ੍ਹੋ- Champions Trophy ਜਿੱਤਣ ਦੇ ਬਾਵਜੂਦ ICC ਵੱਲੋਂ ਰੋਹਿਤ ਸ਼ਰਮਾ ਨੂੰ ਵੱਡਾ ਝਟਕਾ!