IPL 2025 ਨਿਲਾਮੀ ਦੀਆਂ ਤਾਰੀਖ਼ਾਂ ਦਾ ਐਲਾਨ, 24 ਤੇ 25 ਨਵੰਬਰ ਨੂੰ ਸਾਊਦੀ 'ਚ ਹੋਵੇਗੀ ਖਿਡਾਰੀਆਂ ਦੀ ਨਿਲਾਮੀ

Wednesday, Nov 06, 2024 - 05:34 AM (IST)

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2025 ਲਈ ਖਿਡਾਰੀਆਂ ਦੀ ਮੈਗਾ ਨਿਲਾਮੀ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਨਿਲਾਮੀ 24 ਅਤੇ 25 ਨਵੰਬਰ 2024 ਨੂੰ ਜੇਦਾਹ, ਸਾਊਦੀ ਅਰਬ ਵਿਚ ਹੋਵੇਗੀ। ਨਿਲਾਮੀ ਸਮਾਗਮ ਜੇਦਾਹ ਦੇ ਅਬਾਦੀ ਅਲ ਜੌਹਰ ਅਰੇਨਾ (ਜਿਸ ਨੂੰ ਬੈਂਚਮਾਰਕ ਅਰੇਨਾ ਵੀ ਕਿਹਾ ਜਾਂਦਾ ਹੈ) ਵਿਚ ਆਯੋਜਿਤ ਕੀਤਾ ਜਾਵੇਗਾ। ਇੱਥੋਂ 10 ਮਿੰਟ ਦੀ ਦੂਰੀ 'ਤੇ ਸਥਿਤ ਹੋਟਲ ਸ਼ਾਂਗਰੀ-ਲਾ 'ਚ ਖਿਡਾਰੀਆਂ ਅਤੇ ਹੋਰ ਲੋਕਾਂ ਲਈ ਰਿਹਾਇਸ਼ ਦਾ ਪ੍ਰਬੰਧ ਹੋਵੇਗਾ। ਆਈਪੀਐੱਲ ਅਥਾਰਟੀ ਦੁਆਰਾ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਸੰਚਾਲਨ ਟੀਮ ਵੀਜ਼ਾ ਅਤੇ ਲੌਜਿਸਟਿਕ ਜ਼ਰੂਰਤਾਂ ਲਈ ਸਾਰੇ ਖਿਡਾਰੀਆਂ ਅਤੇ ਹੋਰ ਸਟਾਫ ਦੇ ਸੰਪਰਕ ਵਿਚ ਰਹੇਗੀ।

ਦਰਅਸਲ, ਸਾਰੀਆਂ 10 ਫ੍ਰੈਂਚਾਇਜ਼ੀਜ਼ ਨੇ ਆਪਣੇ ਰਿਟੇਨ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਸੀ। ਇਸ ਤੋਂ ਬਾਅਦ ਹਰ ਕੋਈ ਨਿਲਾਮੀ ਦੀਆਂ ਤਾਰੀਖ਼ਾਂ ਦੇ ਐਲਾਨ ਦਾ ਇੰਤਜ਼ਾਰ ਕਰ ਰਿਹਾ ਸੀ। ਕਰੋੜਾਂ ਕ੍ਰਿਕਟ ਪ੍ਰਸ਼ੰਸਕ ਇਸ ਪਲ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਤਾਰੀਖ਼ਾਂ ਦੇ ਐਲਾਨ ਤੋਂ ਬਾਅਦ ਹਰ ਕੋਈ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਕਿਹੜੀ ਫਰੈਂਚਾਈਜ਼ੀ ਕਿਸ ਖਿਡਾਰੀ ਲਈ ਕਿੰਨੀ ਬੋਲੀ ਲਗਾਉਂਦੀ ਹੈ। ਨਿਲਾਮੀ ਦੀ ਮਿਤੀ ਅਤੇ ਸਥਾਨ ਦੇ ਅਧਿਕਾਰਤ ਐਲਾਨ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਨਿਲਾਮੀ ਸਾਊਦੀ ਅਰਬ ਦੀ ਰਾਜਧਾਨੀ ਰਿਆਦ 'ਚ ਹੋਵੇਗੀ। ਹਾਲਾਂਕਿ ਨਿਲਾਮੀ ਜੇਦਾਹ 'ਚ ਹੋਵੇਗੀ।

10 ਫ੍ਰੈਂਚਾਇਜ਼ੀਆਂ ਖ਼ਰਚ ਕਰ ਸਕਣਗੀਆਂ 641.5 ਕਰੋੜ ਰੁਪਏ 
ਦੱਸਣਯੋਗ ਹੈ ਕਿ ਇਸ ਸਾਲ ਦੀ ਨਿਲਾਮੀ ਬਹੁਤ ਵੱਡੀ ਹੈ, ਜਿਸ ਵਿਚ ਰਿਸ਼ਭ ਪੰਤ, ਕੇਐੱਲ ਰਾਹੁਲ, ਸ਼੍ਰੇਅਸ ਅਈਅਰ ਅਤੇ ਅਰਸ਼ਦੀਪ ਸਿੰਘ ਵਰਗੇ ਭਾਰਤ ਦੇ ਹਾਈ ਪ੍ਰੋਫਾਈਲ ਸਿਤਾਰੇ ਹਿੱਸਾ ਲੈਣ ਜਾ ਰਹੇ ਹਨ। 10 ਫਰੈਂਚਾਇਜ਼ੀ ਕੋਲ 204 ਸਲਾਟਾਂ ਲਈ ਖਰਚ ਕਰਨ ਲਈ ਲਗਭਗ 641.5 ਕਰੋੜ ਰੁਪਏ ਹੋਣਗੇ। ਇਨ੍ਹਾਂ 204 ਸਲਾਟਾਂ ਵਿੱਚੋਂ 70 ਵਿਦੇਸ਼ੀ ਖਿਡਾਰੀਆਂ ਲਈ ਰੱਖੇ ਗਏ ਹਨ। ਹੁਣ ਤੱਕ, 10 ਫ੍ਰੈਂਚਾਈਜ਼ੀਆਂ ਨੇ 46 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ, ਜਿਸ ਦਾ ਕੁੱਲ ਖਰਚਾ 558.5 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ : Zomato ਤੋਂ ਮੰਗਵਾਈ ਸੇਵ-ਟਮਾਟਰ ਦੀ ਸਬਜ਼ੀ 'ਚੋਂ ਨਿਕਲੀ ਹੱਡੀ, ਫੂਡ ਵਿਭਾਗ ਨੇ ਜਾਂਚ ਕੀਤੀ ਤਾਂ ਉੱਡੇ ਹੋਸ਼

IPL ਖਿਡਾਰੀਆਂ ਦੀ ਰਿਟੈਂਸ਼ਨ ਲਿਸਟ

ਗੁਜਰਾਤ ਟਾਇਟਨਸ (GT)

- ਸ਼ੁਭਮਨ ਗਿੱਲ (16.5 ਕਰੋੜ)
- ਰਾਸ਼ਿਦ ਖਾਨ (18 ਕਰੋੜ)
- ਸਾਈ ਸੁਦਰਸ਼ਨ (8.5 ਕਰੋੜ)
- ਸ਼ਾਹਰੁਖ ਖਾਨ (4 ਕਰੋੜ)
- ਰਾਹੁਲ ਤਿਵਾਤੀਆ (4 ਕਰੋੜ)

ਲਖਨਊ ਸੁਪਰ ਜਾਇੰਟਸ (LSG)

- ਨਿਕੋਲਸ ਪੂਰਨ (21 ਕਰੋੜ)
- ਮਯੰਕ ਯਾਦਵ (11 ਕਰੋੜ)
- ਰਵੀ ਬਿਸ਼ਨੋਈ (11 ਕਰੋੜ)
- ਆਯੂਸ਼ ਬਡੋਨੀ (4 ਕਰੋੜ)
- ਮੋਹਸਿਨ ਖਾਨ (4 ਕਰੋੜ)

ਮੁੰਬਈ ਇੰਡੀਅਨਜ਼ (MI)

- ਹਾਰਦਿਕ ਪੰਡਯਾ (16.35 ਕਰੋੜ)
- ਸੂਰਿਆਕੁਮਾਰ ਯਾਦਵ (16.35 ਕਰੋੜ)
- ਰੋਹਿਤ ਸ਼ਰਮਾ (16.30 ਕਰੋੜ)
- ਜਸਪ੍ਰੀਤ ਬੁਮਰਾਹ (18 ਕਰੋੜ)
- ਤਿਲਕ ਵਰਮਾ (8 ਕਰੋੜ)

ਚੇਨਈ ਸੁਪਰ ਕਿੰਗਜ਼ (CSK)

- ਰਿਤੂਰਾਜ ਗਾਇਕਵਾੜ (18 ਕਰੋੜ)
- ਮਤਿਸ਼ਾ ਪਥੀਰਾਨਾ (13 ਕਰੋੜ)
- ਸ਼ਿਵਮ ਦੂਬੇ (12 ਕਰੋੜ)
- ਰਵਿੰਦਰ ਜਡੇਜਾ (18 ਕਰੋੜ)
- ਮਹਿੰਦਰ ਸਿੰਘ ਧੋਨੀ (4 ਕਰੋੜ)

ਸਨਰਾਈਜ਼ਰਜ਼ ਹੈਦਰਾਬਾਦ (SRH)

- ਪੈਟ ਕਮਿੰਸ (18 ਕਰੋੜ)
- ਹੇਨਰਿਕ ਕਲਾਸੇਨ (23 ਕਰੋੜ)
- ਅਭਿਸ਼ੇਕ ਸ਼ਰਮਾ (14 ਕਰੋੜ)
- ਟ੍ਰੈਵਿਸ ਹੈੱਡ (14 ਕਰੋੜ)
- ਨਿਤੀਸ਼ ਕੁਮਾਰ ਰੈੱਡੀ (6 ਕਰੋੜ)

ਰਾਇਲ ਚੈਲੰਜਰਜ਼ ਬੰਗਲੌਰ (RCB)

- ਵਿਰਾਟ ਕੋਹਲੀ (21 ਕਰੋੜ)
- ਰਜਤ ਪਾਟੀਦਾਰ (11 ਕਰੋੜ)
- ਯਸ਼ ਦਿਆਲ (5 ਕਰੋੜ)

ਦਿੱਲੀ ਕੈਪੀਟਲਜ਼ (DC)

- ਅਕਸ਼ਰ ਪਟੇਲ (16.50 ਕਰੋੜ)
- ਕੁਲਦੀਪ ਯਾਦਵ (13.25 ਕਰੋੜ)
- ਟ੍ਰਿਸਟਨ ਸਟੱਬਸ (10 ਕਰੋੜ)
- ਅਭਿਸ਼ੇਕ ਪੋਰੇਲ (4 ਕਰੋੜ)

ਕੋਲਕਾਤਾ ਨਾਈਟ ਰਾਈਡਰਜ਼ (KKR)

- ਸੁਨੀਲ ਨਰਾਇਣ (12 ਕਰੋੜ)
- ਰਿੰਕੂ ਸਿੰਘ (13 ਕਰੋੜ)
- ਆਂਦਰੇ ਰਸਲ (12 ਕਰੋੜ)
- ਵਰੁਣ ਚੱਕਰਵਰਤੀ (12 ਕਰੋੜ)
- ਹਰਸ਼ਿਤ ਰਾਣਾ (4 ਕਰੋੜ)
- ਰਮਨਦੀਪ ਸਿੰਘ (4 ਕਰੋੜ)

BCCI ਨੇ ਬਦਲੇ ਸਨ ਰਿਟੈਂਸ਼ਨ ਦੇ ਨਿਯਮ 
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਹਾਲ ਹੀ ਵਿਚ ਰਿਟੈਂਸ਼ਨ ਨੂੰ ਲੈ ਕੇ ਨਵੇਂ ਨਿਯਮ ਜਾਰੀ ਕੀਤੇ ਹਨ। ਇਸ ਮੁਤਾਬਕ ਇਕ ਫਰੈਂਚਾਇਜ਼ੀ ਵੱਧ ਤੋਂ ਵੱਧ 6 ਖਿਡਾਰੀਆਂ ਨੂੰ ਹੀ ਰੱਖ ਸਕਦੀ ਹੈ। ਜੇਕਰ ਕਿਸੇ ਟੀਮ ਨੇ 6 ਤੋਂ ਘੱਟ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ, ਤਾਂ ਉਸ ਸਥਿਤੀ ਵਿਚ ਫ੍ਰੈਂਚਾਇਜ਼ੀ ਨੂੰ ਨਿਲਾਮੀ ਦੌਰਾਨ ਰਾਈਟ ਟੂ ਮੈਚ (ਆਰਟੀਐੱਮ) ਕਾਰਡ ਦੀ ਵਰਤੋਂ ਕਰਨ ਦਾ ਮੌਕਾ ਮਿਲੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News