IPL 2025 : ਹੈਦਰਾਬਾਦ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਦਾ ਫੈਸਲਾ, ਦੇਖੋ ਪਲੇਇੰਗ 11

Monday, May 05, 2025 - 07:06 PM (IST)

IPL 2025 : ਹੈਦਰਾਬਾਦ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਦਾ ਫੈਸਲਾ, ਦੇਖੋ ਪਲੇਇੰਗ 11

ਹੈਦਰਾਬਾਦ- ਅਕਸ਼ਰ ਪਟੇਲ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਸ ਦੀ ਟੀਮ ਘਰੇਲੂ ਮੈਦਾਨ ’ਤੇ ਕਮਜ਼ੋਰ ਪ੍ਰਦਰਸ਼ਨ ਤੋਂ ਉਭਰ ਕੇ ਸੋਮਵਾਰ ਇਥੇ ਹੇਠਲੇ ਹਾਫ ’ਚ ਚੱਲ ਰਹੀ ਸਨਰਾਈਜਰਜ਼ ਹੈਦਰਾਬਾਦ ਖਿਲਾਫ ਜਿੱਤ ਦੀ ਰਾਹ ’ਤੇ ਪਰਤਣ ਦੇ ਇਰਾਦੇ ਨਾਲ ਉਤਰੇਗੀ। ਦਿੱਲੀ ਕੈਪੀਟਲਸ ਨੂੰ ਪਿਛਲੇ ਮੈਚ ’ਚ ਆਪਣੇ ਘਰੇਲੂ ਮੈਦਾਨ ਅਰੁਣ ਜੇਤਲੀ ਸਟੇਡੀਅਮ ’ਚ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ 14 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਟੀਮ ਨੇ ਵਿਰੋਧੀਆਂ ਦੇ ਮੈਦਾਨ ’ਤੇ ਬਿਹਤਰ ਪ੍ਰਦਰਸ਼ਨ ਦੀ ਬਦੌਲਤ ਪਲੇਆਫ ’ਚ ਜਗ੍ਹਾ ਬਣਾਉਣ ਦੀ ਉਮੀਦ ਜਿਊਂਦੀ ਰੱਖੀ ਹੈ। ਦਿੱਲੀ ਦੀ ਟੀਮ ਪੈਟ ਕਮਿੰਸ ਦੀ ਟੀਮ ਖਿਲਾਫ ਵੀ ਉਸ ਦੇ ਮੈਦਾਨ ’ਤੇ ਜਿੱਤ ਦਰਜ ਕਰਨੀ ਚਾਹੇਗੀ। ਅਕਸ਼ਰ ਪਟੇਲ ਸੱਟ ਨਾਲ ਜੂਝ ਰਿਹਾ ਹੈ। ਉਹ 30 ਅਪ੍ਰੈਲ ਨੂੰ ਨਾਈਟ ਰਾਈਡਰਜ਼ ਖਿਲਾਫ ਫੀਲਡਿੰਗ ਕਰਦੇ ਹੋਏ ਖੱਬੇ ਹੱਥ ’ਤੇ ਸੱਟ ਲੱਗਣ ਤੋਂ ਬਾਅਦ ਮੈਦਾਨ ਤੋਂ ਚਲਾ ਗਿਆ ਸੀ। ਦੇਖਣਾ ਹੋਵੇਗਾ ਕਿ ਉਹ ਸੱਟ ਤੋਂ ਉਭਰ ਕੇ ਸਨਰਾਈਜਰਜ਼ ਖਿਲਾਫ ਖੇਡਦਾ ਹੈ ਜਾਂ ਨਹੀਂ। ਹੈਦਰਾਬਾਦ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲ ਕੀਤਾ।

ਸੰਭਾਵੀ XII: ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਈਸ਼ਾਨ ਕਿਸ਼ਨ, ਹੇਨਰਿਕ ਕਲਾਸੇਨ (ਵਿਕਟਕੀਪਰ), ਅਨਿਕੇਤ ਵਰਮਾ, ਕਮਿੰਦੂ ਮੈਂਡਿਸ, ਨਿਤੀਸ਼ ਕੁਮਾਰ ਰੈੱਡੀ, ਪੈਟ ਕਮਿੰਸ (ਕਪਤਾਨ), ਹਰਸ਼ਲ ਪਟੇਲ, ਜੈਦੇਵ ਉਨਾਦਕਟ, ਜੀਸ਼ਾਨ ਅੰਸਾਰੀ, ਮੁਹੰਮਦ ਸ਼ਮੀ
ਸੰਭਾਵਿਤ XII: ਫਾਫ ਡੂ ਪਲੇਸਿਸ, ਅਭਿਸ਼ੇਕ ਪੋਰੇਲ (ਵਿਕੇਟ), ਕਰੁਣ ਨਾਇਰ, ਕੇਐੱਲ ਰਾਹੁਲ (ਵਿਕਟਕੀਪਰ), ਅਕਸ਼ਰ ਪਟੇਲ (ਕਪਤਾਨ), ਟ੍ਰਿਸਟਨ ਸਟੱਬਸ, ਵਿਪਰਾਜ ਨਿਗਮ, ਮਿਸ਼ੇਲ ਸਟਾਰਕ, ਕੁਲਦੀਪ ਯਾਦਵ, ਦੁਸ਼ਮੰਥਾ ਚਮੀਰਾ, ਮੁਕੇਸ਼ ਕੁਮਾਰ, ਆਸ਼ੂਤੋਸ਼ ਸ਼ਰਮਾ


author

DILSHER

Content Editor

Related News