ਜੋ ਰਿਕਾਰਡ 11 ਸਾਲਾਂ 'ਚ ਨਾ ਟੁੱਟਿਆ, SRH ਨੇ ਇਕੋ ਸੀਜ਼ਨ 'ਚ 2 ਵਾਰ ਤੋੜਿਆ, ਜੜ ਦਿੱਤੀਆਂ 287 ਦੌੜਾਂ

Monday, Apr 15, 2024 - 10:48 PM (IST)

ਸਪੋਰਟਸ ਡੈਸਕ- ਆਈ.ਪੀ.ਐੱਲ. ਦਾ ਖ਼ੁਮਾਰ ਇਸ ਸਮੇਂ ਆਪਣੇ ਪੂਰੇ ਜ਼ੋਰਾਂ-ਸ਼ੋਰਾਂ 'ਤੇ ਚੱਲ ਰਿਹਾ ਹੈ। ਇਸ ਦੌਰਾਨ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਖ਼ਿਲਾਫ਼ ਇਕ ਵਾਰ ਫਿਰ ਤੋਂ ਚਮਤਕਾਰੀ ਪ੍ਰਦਰਸ਼ਨ ਕਰਦੇ ਹੋਏ ਗ੍ਰਾਊਂਡ 'ਤੇ ਚੌਕਿਆਂ-ਛੱਕਿਆਂ ਦਾ ਮੀਂਹ ਵਰ੍ਹਾ ਦਿੱਤਾ ਤੇ ਆਪਣਾ ਹੀ ਰਿਕਾਰਡ ਤੋੜਦੇ ਹੋਏ ਆਈ.ਪੀ.ਐੱਲ. ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਜੜ ਦਿੱਤਾ ਹੈ। 

May be an image of 3 people and text

ਹੈਦਰਾਬਾਦ ਨੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਈ.ਪੀ.ਐੱਲ. ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਖੜ੍ਹਾ ਕਰ ਦਿੱਤਾ। ਟੀਮ ਦੇ ਸਾਰੇ ਬੱਲੇਬਾਜ਼ਾਂ ਨੇ ਬੈਂਗਲੁਰੂ ਦੇ ਗੇਂਦਬਾਜ਼ਾਂ 'ਤੇ ਕੋਈ ਤਰਸ ਨਾ ਖਾਧਾ ਤੇ ਸਭ ਨੂੰ ਰੱਜ ਕੇ ਕੁਟਾਪਾ ਚਾੜ੍ਹਿਆ। 

May be an image of 1 person and text

ਓਪਨਰ ਅਭਿਸ਼ੇਕ ਸ਼ਰਮਾ ਤੇ ਹੈੱਡ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਆਉਂਦੇ ਹੀ ਚੌਕੇ-ਛੱਕਿਆਂ ਦਾ ਮੀਂਹ ਵਰ੍ਹਾ ਦਿੱਤਾ। ਅਭਿਸ਼ੇਕ ਸ਼ਰਮਾ ਨੇ 22 ਗੇਂਦਾਂ 'ਚ 2 ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ 34 ਦੌੜਾਂ ਦੀ ਪਾਰੀ ਖੇਡੀ। 

May be an image of 2 people and text that says "AHиH PHIU ยน Jio IPL ASON ISON NaVIn H A504 沙 愛"

ਇਸ ਤੋਂ ਬਾਅਦ ਟ੍ਰੈਵਿਸ ਹੈੱਡ (102) ਦੇ 38 ਗੇਂਦਾਂ 'ਚ ਜੜੇ ਗਏ ਆਈ.ਪੀ.ਐੱਲ. ਇਤਿਹਾਸ ਦਾ ਚੌਥਾ ਸਭ ਤੋਂ ਤੇਜ਼ ਸੈਂਕੜਾ ਜੜ ਦਿੱਤਾ। ਉਸ ਤੋਂ ਇਲਾਵਾ ਹੈਨਰਿਕ ਕਲਾਸੇਨ (67) ਦੇ ਤੂਫ਼ਾਨੀ ਅਰਧ ਸੈਂਕੜੇ ਦੀ ਬਦੌਲਤ ਟੀਮ ਨੇ 20 ਓਵਰਾਂ 'ਚ 3 ਵਿਕਟਾਂ ਗੁਆ ਕੇ 287 ਦੌੜਾਂ ਦਾ ਪਹਾੜ ਵਰਗਾ ਸਕੋਰ ਖੜ੍ਹਾ ਕਰ ਦਿੱਤਾ, ਜਿਸ ਨਾਲ ਹੈਦਰਾਬਾਦ ਨੇ ਆਪਣਾ ਹੀ ਰਿਕਾਰਡ ਤੋੜ ਦਿੱਤਾ।

Image

ਹੈਦਰਾਬਾਦ ਨੇ ਇਸੇ ਸੀਜ਼ਨ ਮੁੰਬਈ ਇੰਡੀਅਨਜ਼ ਖ਼ਿਲਾਫ਼ 277 ਦੌੜਾਂ ਜੜੀਆਂ ਸਨ, ਜਿਸ ਨਾਲ ਟੀਮ ਨੇ ਸਾਲ 2013 'ਚ ਆਰ.ਸੀ.ਬੀ. ਦੇ ਪੁਣੇ ਖ਼ਿਲਾਫ਼ ਬਣਾਈਆਂ ਗਈਆਂ 263 ਦੌੜਾਂ ਦਾ ਰਿਕਾਰਡ ਤੋੜਿਆ ਸੀ। ਹੁਣ ਹੈਦਰਾਬਾਦ ਨੇ ਆਪਣਾ ਹੀ ਰਿਕਾਰਡ ਤੋੜ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

Image

ਖ਼ਾਸ ਗੱਲ ਇਹ ਰਹੀ ਕਿ ਜੋ ਸਾਲ 2013 ਤੋਂ ਲੈ ਕੇ 2023 ਤੱਕ ਨਾ ਟੁੱਟਾ, ਉਹ ਹੁਣ ਇਕੋ ਸਾਲ 2024 'ਚ ਹੀ 3 ਵਾਰ ਟੁੱਟ ਚੁੱਕਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਟੀ-20 ਕ੍ਰਿਕਟ ਕਿਵੇਂ ਤੇਜ਼ੀ ਨਾਲ ਬਦਲਦੀ ਜਾ ਰਹੀ ਹੈ।

ਦੇਖੋ ਹੁਣ ਤੱਕ ਦੇ ਸਭ ਤੋਂ ਵੱਡੇ ਟੀਮ ਸਕੋਰ-

SRH (RCB/2024)        287/3 
SRH (MI/2024)            277/3
KKR (DC/2024)          272/7
RCB (PWI/2013)        263/5
LSG (PBKS/2023)     257/5    

May be an image of 7 people and text that says "SRH ਨੇ ਇਕ ਵਾਰ ਫਿਰ ਰਚਿਆ ਇਤਿਹਾਸ -ਖੜ੍ਹਾ ਕੀਤਾ IPL ਇਤਿਹਾਸ ਦਾ ਸਭ ਤੋਂ ਵੱਡਾ ਸਕੋਰ -ਆਪਣਾ ਹੀ ਰਿਕਾਰਡ ਤੋੜ ਕੇ ਹਾਸਲ ਕੀਤਾ ਮੁਕਾਮ -SRH (RCB/2024) 287/3 -SRH (MI/2024) 277/3 -KKR (DC/2024) 272/7 -RCB (PWI/2013) 263/5 -LSG (PBKS/2023) 257/5 KACH dhi 3ッ eb IAL DREAMI 안북 선인내센 LSZED VE0 www.jagbani.com 62 HEAD ਜਗ ਬਾਣੀ"

ਜ਼ਿਕਰਯੋਗ ਹੈ ਕਿ ਹੈਦਰਾਬਾਦ ਨੇ ਇਹ ਮੁਕਾਬਲਾ ਬੈਂਗਲੁਰੂ ਵੱਲੋਂ ਦਿਨੇਸ਼ ਕਾਰਤਿਕ ਦੀ ਧਮਾਕੇਦਾਰ ਪਾਰੀ ਦੇ ਬਾਵਜੂਦ 25 ਦੌੜਾਂ ਨਾਲ ਜਿੱਤ ਲਿਆ ਹੈ। ਪਰ ਇਸ ਮੈਚ ਨੇ ਕਈ ਰਿਕਾਰਡ ਆਪਣੇ ਨਾਂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News