IPL 2024 : ਪੰਜਾਬ ਦਾ ਇਕ ਹੋਰ ਸੁਪਰ ਥ੍ਰਿਲਰ ਮੁਕਾਬਲਾ, ਪਰ ਅੰਤ ਰਾਜਸਥਾਨ ਹੱਥੋਂ ਮਿਲੀ 3 ਵਿਕਟਾਂ ਦੀ ਹਾਰ

04/13/2024 11:30:30 PM

ਸਪੋਰਟਸ ਡੈਸਕ- ਪੰਜਾਬ ਦੇ ਮੁੱਲਾਂਪੁਰ ਸਟੇਡੀਅਮ 'ਚ ਖੇਡੇ ਗਏ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਦੇ ਆਈ.ਪੀ.ਐੱਲ. ਮੁਕਾਬਲੇ 'ਚ ਰਾਜਸਥਾਨ ਨੇ ਪੰਜਾਬ ਨੂੰ ਵੱਡਾ ਸਕੋਰ ਖੜ੍ਹਾ ਕਰਨ ਤੋਂ ਰੋਕਣ ਤੋਂ ਬਾਅਦ ਰੋਮਾਂਚਕ ਅੰਦਾਜ਼ 'ਚ ਹਰਾ ਕੇ 7 ਵਿਕਟਾਂ ਨਾਲ ਜਿੱਤ ਦਰਜ ਕਰ ਲਈ ਹੈ। 

PunjabKesari

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਨੇ ਬੱਲੇਬਾਜ਼ਾਂ ਦੇ ਲੱਚਰ ਪ੍ਰਦਰਸ਼ਨ ਦੇ ਬਾਵਜੂਦ ਜਿਤੇਸ਼ ਸ਼ਰਮਾ (29), ਲਿਆਮ ਲਿਵਿੰਗਸਟੋਨ (21) ਤੇ ਆਸ਼ੁਤੋਸ਼ ਸ਼ਰਮਾ (31) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 147 ਦੌੜਾਂ ਬਣਾਉਣ 'ਚ ਸਫ਼ਲਤਾ ਹਾਸਲ ਕੀਤੀ। 

PunjabKesari

ਇਸ ਠੀਕ-ਠਾਕ ਸਕੋਰ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਦੀ ਟੀਮ ਨੂੰ ਯਸ਼ਸਵੀ ਜਾਇਸਵਾਲ ਤੇ ਤਨੁਸ਼ ਕੋਟਿਆਨ ਨੇ ਚੰਗੀ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਪਹਿਲੀ ਵਿਕਟ ਲਈ 8.2 ਓਵਰਾਂ 'ਚ 56 ਦੌੜਾਂ ਜੋੜੀਆਂ। 

PunjabKesari

ਜਾਇਸਵਾਲ ਨੂੰ 39 ਦੌੜਾਂ ਦੇ ਸਕੋਰ 'ਤੇ ਕਗਿਸੋ ਰਬਾਡਾ ਨੇ ਹਰਸ਼ਲ ਪਟੇਲ ਹੱਥੋਂ ਕੈਚ ਆਊਟ ਕਰਵਾਇਆ, ਜਦਕਿ ਕੋਟਿਆਨ ਨੂੰ ਲਿਵਿੰਗਸਟੋਨ ਨੇ 24 ਦੌੜਾਂ ਦੇ ਨਿਜੀ ਸਕੋਰ 'ਤੇ ਕਲੀਨ ਬੋਲਡ ਕੀਤਾ। ਕਪਤਾਨ ਸੰਜੂ ਸੈਮਸਨ ਵੀ 14 ਗੇਂਦਾਂ 'ਚ 1 ਛੱਕੇ ਤੇ 1 ਚੌਕੇ ਦੀ ਮਦਦ ਨਾਲ 18 ਦੌੜਾਂ ਬਣਾ ਕੇ ਰਬਾਡਾ ਦੀ ਗੇਂਦ 'ਤੇ ਐੱਲਬੀਡਬਲਯੂ ਆਊਟ ਹੋ ਕੇ ਪੈਵੇਲੀਅਨ ਪਰਤ ਗਏ। 

PunjabKesari
ਇਸ ਸੀਜ਼ਨ ਸ਼ਾਨਦਾਰ ਫਾਰਮ 'ਚ ਚੱਲ ਰਹੇ ਰਿਆਨ ਪਰਾਗ ਨੇ ਵੀ ਟੀਮ ਲਈ ਚੰਗੀ ਪਾਰੀ ਖੇਡੀ, ਪਰ ਉਹ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ 18 ਗੇਂਦਾਂ 'ਚ 23 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਆਏ ਧਰੁਵ ਜੁਰੇਲ ਵੀ 11 ਗੇਂਦਾਂ 'ਚ ਸਿਰਫ਼ 6 ਦੌੜਾਂ ਬਣਾ ਕੇ ਆਊਟ ਹੋ ਗਿਆ। 

PunjabKesari

ਜੁਰੇਲ ਤੋਂ ਬਾਅਦ ਆਏ ਸ਼ਿਮਰੋਨ ਹੈਟਮਾਇਰ ਨੇ ਆਉਂਦਿਆ ਹੀ ਤਾਬੜਤੋੜ ਬੱਲੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਨਾਲ ਰੋਵਮੈਨ ਪਾਵੇਲ ਨੇ ਵੀ ਚੰਗੀਆਂ ਸ਼ਾਟਾਂ ਖੇਡੀਆਂ। ਪਾਵੇਲ ਛੇਤੀ ਮੈਚ ਖ਼ਤਮ ਕਰਨ ਦੇ ਚੱਕਰ 'ਚ 5 ਗੇਂਦਾਂ 'ਚ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। 

PunjabKesari

ਪਰ ਹੈੱਟਮਾਇਰ ਨੇ ਇਕ ਪਾਸਾ ਸੰਭਾਲਦਿਆਂ ਸ਼ਾਟ ਖੇਡਣੀਆਂ ਜਾਰੀ ਰੱਖੀਆਂ ਤੇ ਟੀਮ ਨੂੰ ਜਿੱਤ ਦਿਵਾ ਕੇ ਹੀ ਸਾਹ ਲਿਆ। ਇਸ ਜਿੱਤ ਨਾਲ ਰਾਜਸਥਾਨ ਦੀ ਟੀਮ 6 'ਚੋਂ 5 ਮੈਚ ਜਿੱਤ ਕੇ 10 ਅੰਕਾਂ ਨਾਲ ਪੁਆਇੰਟ ਟੇਬਲ 'ਚ ਟਾਪ 'ਤੇ ਬਣੀ ਹੋਈ ਹੈ, ਉੱਥੇ ਹੀ ਪੰਜਾਬ ਨੂੰ 6 ਮੈਚਾਂ 'ਚ 4 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਇਸ ਤਰ੍ਹਾਂ 2 ਮੈਚ ਜਿੱਤ ਕੇ 4 ਅੰਕਾਂ ਨਾਲ ਟੀਮ 8ਵੇਂ ਸਥਾਨ 'ਤੇ ਖਿਸਕ ਗਈ ਹੈ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Harpreet SIngh

Content Editor

Related News