IPL 2024 GT vs SRH : ਹੈਦਰਾਬਾਦ ਨੇ ਗੁਜਰਾਤ ਨੂੰ ਦਿੱਤਾ 163 ਦੌੜਾਂ ਦਾ ਟੀਚਾ
Sunday, Mar 31, 2024 - 05:14 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2024 ਦਾ 12ਵਾਂ ਮੈਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਗੁਜਰਾਤ ਤੇ ਹੈਦਰਾਬਾਦ ਵਿਚਾਲੇ ਖੇਡਿਆ ਜਾ ਰਿਹਾ ਹੈ। ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ।ਪਹਿਲਾਂ ਬੱਲੇਬਾਜ਼ੀ ਕਰਨ ਆਈ ਹੈਦਰਾਬਾਦ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 162 ਦੌੜਾਂ ਬਣਾਈਆਂ ਤੇ ਗੁਜਰਾਤ ਨੂੰ ਜਿੱਤ ਲਈ 163 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਨੂੰ ਪਹਿਲਾ ਝਟਕਾ ਮਯੰਕ ਅਗਰਵਾਲ ਦੇ ਆਊਟ ਹੋਣ ਨਾਲ ਲੱਗਾ। ਮਯੰਕ 16 ਦੌੜਾਂ ਬਣਾ ਅਜ਼ਮਤੁਲ੍ਹਾ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਹੈਦਰਬਾਦ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਟ੍ਰੈਵਿਟ ਹੈਡ ਦੇ 19 ਦੌੜਾਂ ਦੇ ਨਿੱਜੀ ਸਕੋਰ 'ਤੇ ਨੂਰ ਅਹਿਮਦ ਵਲੋਂ ਆਊਟ ਹੋਇਆ। ਹੈਦਰਾਬਾਦ ਦੀ ਤੀਜੀ ਵਿਕਟ ਅਭਿਸ਼ੇਕ ਸ਼ਰਮਾ ਦੇ ਆਊਟ ਹੋਣ ਨਾਲ ਡਿੱਗੀ। ਅਭਿਸ਼ੇਕ 29 ਦੌੜਾਂ ਬਣਾ ਮੋਹਿਤ ਸ਼ਰਮਾ ਵਲੋਂ ਆਊਟ ਹੋਇਆ। ਹੈਦਰਾਬਾਦ ਦੀ ਚੌਥੀ ਵਿਕਟ ਹੈਨਰਿਕ ਕਲਾਸੇਨ ਦੇ ਆਊਟ ਹੋਣ ਨਾਲ ਡਿੱਗੀ। ਕਲਾਸੇਨ 24 ਦੌੜਾਂ ਬਣਾ ਰਾਸ਼ਿਦ ਖਾਨ ਵਲੋਂ ਆਊਟ ਹੋਇਆ।
ਹੈਦਰਾਬਾਦ ਨੂੰ ਪੰਜਵਾਂ ਝਟਕਾ ਐਡਨ ਮਾਰਕਰਮ ਦੇ ਆਊਟ ਹੋਣ ਨਾਲ ਲੱਗਾ। ਮਾਰਕਰਮ 17 ਦੌੜਾਂ ਬਣਾ ਉਮੇਸ਼ ਵਲੋਂ ਆਊਟ ਹੋਇਆ। ਸ਼ਹਿਬਾਜ਼ ਅਹਿਮਦ 22 ਦੌੜਾਂ ਬਣਾ ਆਊਟ ਹੋਇਆ। ਵਾਸ਼ਿੰਗਟਨ ਸੁੰਦਰ ਖਾਤਾ ਖੋਲੇ ਬਿਨਾ ਹੀ ਆਊਟ ਹੋਇਆ। ਅਬਦੁਲ ਸਮਦ 29 ਦੌੜਾਂ ਬਣਾ ਆਊਟ ਹੋਇਆ। ਪੈਟ ਕਮਿੰਸ ਨੇ ਅਜੇਤੂ ਰਹਿੰਦੇ ਹੋਏ 2 ਦੌੜਾਂ ਬਣਾਈਆਂ। ਗੁਜਰਾਤ ਲਈ ਅਜ਼ਮਤੁੱਲ੍ਹਾ ਨੇ 1, ਉਮੇਸ਼ ਯਾਦਵ ਨੇ 1, ਰਾਸ਼ਿਦ ਖਾਨ ਨੇ 1, ਨੂਰ ਅਹਿਮਦ ਨੇ 1 ਤੇ ਮੋਹਿਤ ਸ਼ਰਮਾ ਨੇ 3 ਵਿਕਟਾਂ ਲਈਆਂ। ਸਨਰਾਈਜ਼ਰਜ਼ ਹੈਦਰਾਬਾਦ ਨੇ ਪਿਛਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਖਿਲਾਫ 277 ਦੌੜਾਂ ਬਣਾ ਕੇ ਆਈਪੀਐੱਲ ਦਾ ਸਰਵਕਾਲੀ ਰਿਕਾਰਡ ਬਣਾਇਆ ਅਤੇ ਸੀਜ਼ਨ ਦੀ ਆਪਣੀ ਪਹਿਲੀ ਜਿੱਤ ਹਾਸਲ ਕੀਤੀ। ਜਦੋਂਕਿ ਗੁਜਰਾਤ ਨੂੰ ਪਹਿਲੇ ਦੋ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ : ਨਸ਼ੇ 'ਚ ਟੱਲੀ AIFF ਅਧਿਕਾਰੀ 'ਤੇ 2 ਮਹਿਲਾ ਫੁੱਟਬਾਲਰਾਂ ਨਾਲ ਬਦਸਲੂਕੀ ਕਰਨ ਦਾ ਗੰਭੀਰ ਦੋਸ਼
ਪਲੇਇੰਗ 11 :
ਗੁਜਰਾਤ ਟਾਈਟਨਜ਼ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ (ਕਪਤਾਨ), ਅਜ਼ਮਤੁੱਲਾ ਓਮਰਜ਼ਈ, ਡੇਵਿਡ ਮਿਲਰ, ਵਿਜੇ ਸ਼ੰਕਰ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਉਮੇਸ਼ ਯਾਦਵ, ਨੂਰ ਅਹਿਮਦ, ਮੋਹਿਤ ਸ਼ਰਮਾ, ਦਰਸ਼ਨ ਨਲਕੰਡੇ
ਸਨਰਾਈਜ਼ਰਜ਼ ਹੈਦਰਾਬਾਦ : ਮਯੰਕ ਅਗਰਵਾਲ, ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਏਡਨ ਮਾਰਕਰਮ, ਹੇਨਰਿਕ ਕਲਾਸੇਨ (ਵਿਕਟਕੀਪਰ), ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਪੈਟ ਕਮਿੰਸ (ਕਪਤਾਨ), ਭੁਵਨੇਸ਼ਵਰ ਕੁਮਾਰ, ਮਯੰਕ ਮਾਰਕੰਡੇ, ਜੈਦੇਵ ਉਨਾਦਕਟ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8