IPL 2024: ਸਨਰਾਈਜ਼ਰਜ਼ ਹੈਦਰਾਬਾਦ ਨੂੰ ਝਟਕਾ, ਪਹਿਲੇ ਤਿੰਨ ਮੈਚ ਨਹੀਂ ਖੇਡ ਸਕੇਗਾ ਇਹ ਆਲਰਾਊਂਡਰ

Tuesday, Mar 19, 2024 - 06:30 PM (IST)

ਕੋਲੰਬੋ : ਹਰਫਨਮੌਲਾ ਵਨਿੰਦੂ ਹਸਾਰੰਗਾ ਨੂੰ ਸਨਰਾਈਜ਼ਰਜ਼ ਹੈਦਰਾਬਾਦ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਘੱਟੋ-ਘੱਟ ਪਹਿਲੇ ਤਿੰਨ ਮੈਚ ਖੇਡਣ ਤੋਂ ਰੋਕਦੇ ਹੋਏ ਬੰਗਲਾਦੇਸ਼ ਖਿਲਾਫ 22 ਮਾਰਚ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ।

ਹਸਾਰੰਗਾ ਨੇ ਸ਼੍ਰੀਲੰਕਾ ਲਈ ਚਾਰ ਟੈਸਟ ਮੈਚ ਖੇਡੇ ਹਨ ਅਤੇ ਸਫੇਦ ਗੇਂਦ ਦੀ ਕ੍ਰਿਕਟ 'ਤੇ ਧਿਆਨ ਦੇਣ ਲਈ ਪਿਛਲੇ ਸਾਲ ਅਗਸਤ 'ਚ ਲੰਬੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਪਰ ਮੰਗਲਵਾਰ ਨੂੰ ਇਸ 26 ਸਾਲਾ ਖਿਡਾਰੀ ਨੂੰ ਸ਼੍ਰੀਲੰਕਾ ਦੀ 17 ਮੈਂਬਰੀ ਟੀਮ ਵਿੱਚ ਚੁਣਿਆ ਗਿਆ। ਪਹਿਲਾ ਟੈਸਟ ਸਿਲਹਟ 'ਚ 22 ਤੋਂ 26 ਮਾਰਚ ਤੱਕ ਅਤੇ ਦੂਜਾ ਟੈਸਟ 30 ਮਾਰਚ ਤੋਂ 3 ਅਪ੍ਰੈਲ ਤੱਕ ਚਟਗਾਂਵ 'ਚ ਖੇਡਿਆ ਜਾਵੇਗਾ।

ਸਨਰਾਈਜ਼ਰਸ ਹੈਦਰਾਬਾਦ ਨੇ ਹਸਾਰੰਗਾ ਨੂੰ ਉਸ ਦੀ ਬੇਸ ਪ੍ਰਾਈਸ 1.5 ਕਰੋੜ ਰੁਪਏ 'ਚ ਖਰੀਦਿਆ। ਆਈਪੀਐਲ ਦੇ ਦੋ ਹਫ਼ਤਿਆਂ ਦਾ ਸਮਾਂ ਹੀ ਐਲਾਨਿਆ ਗਿਆ ਹੈ ਜਿਸ ਵਿੱਚ ਸਨਰਾਈਜ਼ਰਜ਼ ਹੈਦਰਾਬਾਦ 23 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ, ਜਦੋਂ ਕਿ 27 ਮਾਰਚ ਨੂੰ ਹੈਦਰਾਬਾਦ ਵਿੱਚ ਉਸ ਨੂੰ ਮੁੰਬਈ ਇੰਡੀਅਨਜ਼ ਨਾਲ ਖੇਡਣਾ ਹੈ। ਫਿਰ 31 ਮਾਰਚ ਨੂੰ ਉਸ ਦਾ ਸਾਹਮਣਾ ਗੁਜਰਾਤ ਟਾਈਟਨਜ਼ ਨਾਲ ਹੋਵੇਗਾ। ਇਹ ਦੇਖਣਾ ਬਾਕੀ ਹੈ ਕਿ ਕੀ ਇਹ ਸਪਿਨਰ 5 ਅਪ੍ਰੈਲ ਨੂੰ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਉਪਲਬਧ ਹੋਵੇਗਾ ਜਾਂ ਨਹੀਂ।


Tarsem Singh

Content Editor

Related News