IPL 2023 : ਕਿਹੜਾ ਖਿਡਾਰੀ ਹੋਇਆ ਰਿਟੇਨ, ਕਿਹੜੀ ਟੀਮ ਕੋਲ ਬਚਿਆ ਕਿੰਨਾ ਪੈਸਾ, ਜਾਣੋ ਸਾਰੀਆਂ ਟੀਮਾਂ ਦਾ ਬਿਓਰਾ

Tuesday, Nov 15, 2022 - 09:38 PM (IST)

ਸਪੋਰਟਸ ਡੈਸਕ : ਆਈ. ਪੀ. ਐੱਲ. 2023 ਦੀ ਨਿਲਾਮੀ ਦਿਸੰਬਰ ਵਿਚ ਹੋਣ ਜਾ ਰਹੀ ਹੈ। ਇਸਤੋਂ ਪਹਿਲਾਂ ਸਾਰੀਆਂ 10 ਟੀਮਾਂ ਨੇ ਰਿਲੀਜ਼ ਤੇ ਰਿਟੇਨਡ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਾਰ ਟੀਮਾਂ ਨੇ ਨੌਜਵਾਨ ਖਿਡਾਰੀਆਂ 'ਤੇ ਭਰੋਸਾ ਦਿਖਾਉਂਦਿਆਂ ਕਈ ਖਿਡਾਰੀਆਂ ਦਾ ਸਾਥ ਛੱਡਿਆ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਸੱਭ ਤੋਂ ਵੱਧ ਪੈਸਾ ਬਚਾਇਆ ਹੈ। ਉੱਥੇ ਹੀ ਕਰੋੜਾਂ ਵਿਚ ਵਿਕੇ ਕੁੱਝ ਖਿਡਾਰੀਆਂ ਨੂੰ ਵੀ ਟੀਮਾਂ ਨੇ ਰਿਟੇਨ ਨਹੀਂ ਕੀਤਾ। ਆਓ ਵੇਖਦੇ ਹਾਂ ਸਾਰੀਆਂ ਟੀਮਾਂ ਵੱਲੋਂ ਰਿਲੀਜ਼ ਤੇ ਰਿਟੇਨ ਕੀਤੇ ਗਏ ਖਿਡਾਰੀਆਂ ਦੀ ਸੂਚੀ :

1. ਪੰਜਾਬ ਕਿੰਗਜ਼

ਰਿਲੀਜ਼ ਕੀਤੇ ਗਏ ਖਿਡਾਰੀ : ਮਯੰਕ ਅਗਰਵਾਲ, ਓਡੀਏਨ ਸਮਿਥ, ਵੈਭਵ ਅਰੋੜਾ, ਬੈਨੀ ਹਾੱਵੇਲ, ਈਸ਼ਾਨ ਪੋਰੇਲ, ਅੰਸ਼ ਪਟੇਲ, ਪ੍ਰੇਰਕ ਮਾਂਕਡ, ਸੰਦੀਪ ਸ਼ਰਮਾ, ਰਿਤਿਕ ਚੈਟਰਜੀ।

ਮੌਜੂਦਾ ਟੀਮ : ਸ਼ਿਖਰ ਧਵਨ (ਕਪਤਾਨ), ਸ਼ਾਹਰੁਖ ਖਾਨ, ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਭਾਨੁਕਾ ਰਾਜਪਕਸ਼ੇ, ਜਿਤੇਸ਼ ਸ਼ਰਮਾ, ਰਾਜ ਬਾਵਾ, ਰਿਸ਼ੀ ਧਵਨ, ਲਿਆਮ ਲਿਵਿੰਗਸਟਨ, ​​ਅਥਰਵ ਤਾਏਡੇ, ਅਰਸ਼ਦੀਪ ਸਿੰਘ, ਬਲਤੇਜ ਸਿੰਘ, ਨਾਥਨ ਐਲਿਸ, ਕਾਗਿਸੋ ਰਬਾਡਾ, ਰਾਹੁਲ ਚਾਹਰ ਅਤੇ ਹਰਪ੍ਰੀਤ ਬਰਾੜ।

2. ਰਾਜਸਥਾਨ ਰਾਇਲਜ਼

ਰਿਲੀਜ਼ ਕੀਤੇ ਗਏ ਖਿਡਾਰੀ : ਅਨੁਨਾਯ ਸਿੰਘ, ਕੋਰਬਿਨ ਬੋਸ਼, ਡੇਰਿਲ ਮਿਸ਼ੇਲ, ਜੇਮਸ ਨੀਸ਼ਮ, ਕਰੁਣ ਨਾਇਰ, ਨੇਥਨ ਕੂਲਟਰ-ਨਾਈਲ, ਰਾਸੀ ਵੈਨ ਡੇਰ ਡੁਸਨ, ਸ਼ੁਭਮ ਗੜ੍ਹਵਾਲ, ਤੇਜਸ ਬਰੋਕਾ

ਮੌਜੂਦਾ ਟੀਮ : ਸੰਜੂ ਸੈਮਸਨ (ਕਪਤਾਨ), ਯਸ਼ਸਵੀ ਜੈਸਵਾਲ, ਸ਼ਿਮਰੋਨ ਹੈਟਮਾਇਰ, ਦੇਵਦੱਤ ਪਾਡਿਕਲ, ਜੋਸ ਬਟਲਰ, ਧਰੁਵ ਜੁਰੇਲ, ਰਿਆਨ ਪਰਾਗ, ਪ੍ਰਸਿੱਧ ਕ੍ਰਿਸ਼ਨਾ, ਟ੍ਰੈਂਟ ਬੋਲਟ, ਓਬੇਦ ਮੈਕਕੋਏ, ਨਵਦੀਪ ਸੈਣੀ, ਕੁਲਦੀਪ ਸੇਨ, ਕੁਲਦੀਪ ਯਾਦਵ, ਆਰ. ਅਸ਼ਵਿਨ, ਯੁਜਵੇਂਦਰ ਚਹਿਲ, ਕੇਸੀ ਕਰਿਅੱਪਾ।

3. ਗੁਜਰਾਤ ਟਾਇਟਨਸ

ਰਿਲੀਜ਼ ਹੋਏ ਖਿਡਾਰੀ : ਰਹਿਮਾਨਉੱਲ੍ਹਾ ਗੁਰਬਾਜ਼, ਲਾੱਕੀ ਫਾਰਗੀਊਸਨ, ਡੋਮਨਿਕ ਡਰੇਕਸ, ਗੁਰਕੀਰਤ ਸਿੰਘ, ਜੇਸਨ ਰਾਏ, ਵਰੁਣ ਆਰੋਨ

ਮੌਜੂਦਾ ਟੀਮ : ਹਾਰਦਿਕ ਪੰਡਯਾ (ਕਪਤਾਨ), ਸ਼ੁਭਮਨ ਗਿੱਲ, ਡੇਵਿਡ ਮਿਲਰ, ਅਭਿਨਵ ਮਨੋਹਰ, ਸਾਈ ਸੁਦਰਸ਼ਨ, ਰਿਧੀਮਾਨ ਸਾਹਾ, ਮੈਥਿਊ ਵੇਡ, ਰਾਸ਼ਿਦ ਖਾਨ, ਰਾਹੁਲ ਤੇਵਾਤੀਆ, ਵਿਜੇ ਸ਼ੰਕਰ, ਮੁਹੰਮਦ ਸ਼ਮੀ, ਅਲਜ਼ਾਰੀ ਜੋਸੇਫ, ਯਸ਼ ਦਿਆਲ, ਪ੍ਰਦੀਪ ਸਾਂਗਵਾਨ, ਦਰਸ਼ਨ ਨਾਲਕਾਂਡੇ , ਜਯੰਤ ਯਾਦਵ, ਆਰ. ਸਾਈ ਕਿਸ਼ੋਰ ਤੇ ਨੂਰ ਅਹਿਮਦ।

4. ਕੋਲਕਾਤਾ ਨਾਈਟ ਰਾਈਡਰਜ਼

ਰਿਲੀਜ਼ ਹੋਏ ਖਿਡਾਰੀ : ਪੈਟ ਕਮਿੰਸ, ਸੈਮ ਬਿਲਿੰਗਸ, ਅਮਨ ਖ਼ਾਨ, ਸ਼ਿਵਮ ਮਾਵੀ, ਮੁਹੰਮਦ ਨਬੀ, ਚਮਕ ਕਰੁਣਾਰਤਨੇ, ਆਰੋਨ ਫਿੰਚ, ਐਲੇਕਸ ਹੇਲਸ, ਅਭਿਜੀਤ ਤੋਮਰ, ਅਜਿੰਕਿਆ ਰਹਾਣੇ, ਅਸ਼ੋਕ ਸ਼ਰਮਾ, ਬਾਬਾ ਇੰਦਰਜੀਤ, ਪ੍ਰਥਮ ਸਿੰਘ, ਰਮੇਸ਼ ਕੁਮਾਰ, ਰਾਸਿਖ ਸਲਾਮ, ਸ਼ੈਲਡਨ ਜੈਕਸਨ।

ਮੌਜੂਦਾ ਟੀਮ : ਸ਼੍ਰੇਅਸ ਅਈਅਰ (ਕਪਤਾਨ), ਨਿਤੀਸ਼ ਰਾਣਾ, ਰਹਿਮਾਨਉੱਲ੍ਹਾ ਗੁਰਬਾਜ਼, ਵੈਂਕਟੇਸ਼ ਅਈਅਰ, ਆਂਦਰੇ ਰਸਲ, ਸੁਨੀਲ ਨਾਰਾਇਣ, ਸ਼ਾਰਦੁਲ ਠਾਕੁਰ, ਲਾੱਕੀ ਫਾਰਗੀਊਸਨ, ਉਮੇਸ਼ ਯਾਦਵ, ਟਿਮ ਸਾਊਦੀ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ, ਅਨੁਕੂਲ ਰਾਏ ਤੇ ਰਿੰਕੂ ਸਿੰਘ।

5. ਚੇਨੰਈ ਸੁਪਰ ਕਿੰਗਜ਼

ਰਿਲੀਜ਼ ਹੋਏ ਖਿਡਾਰੀ : ਡਵੇਨ ਬ੍ਰਾਵੋ, ਰੌਬਿਨ ਉਥੱਪਾ, ਐਡਮ ਮਿਲਨ, ਹਰੀ ਨਿਸ਼ਾਂਤ, ਕ੍ਰਿਸ ਜੌਰਡਨ, ਭਗਤ ਵਰਮਾ, ਕੇ.ਐੱਮ ਆਸਿਫ਼, ਨਾਰਾਇਣ ਜਗਦੀਸ਼ਨ

ਮੌਜੂਦਾ ਟੀਮ : ਐੱਮ. ਐੱਸ ਧੋਨੀ (ਕਪਤਾਨ), ਡੇਵੋਨ ਕਾੱਨਵੇ, ਰੁਤੁਰਾਜ ਗਾਇਕਵਾੜ, ਅੰਬਾਤੀ ਰਾਇਡੂ, ਸੁਭਰਾੰਸ਼ੂ ਸੇਨਾਪਤੀ, ਮੋਇਨ ਅਲੀ, ਸ਼ਿਵਮ ਦੂਬੇ, ਰਾਜਵਰਧਨ ਹੈਂਗਰਗੇਕਰ, ਡਵੇਨ ਪ੍ਰੀਟੋਰੀਅਸ, ਮਿਸ਼ਲ ਸੈਂਟਨਰ, ਰਵਿੰਦਰ ਜਡੇਜਾ, ਤੁਸ਼ਾਰ ਦੇਸ਼ਪਾਂਡੇ, ਮੁਕੇਸ਼ ਚੌਧਰੀ, ਮਥੀਸ਼ਾ ਪਥਿਰਾਨਾ, ਸਿਮਰ ਦੇਸ਼ਪਾਂਡੇ, ਦੀਪਕ ਚਾਹਰ , ਪ੍ਰਸ਼ਾਂਤ ਸੋਲੰਕੀ , ਮਹੇਸ਼ ਦਿਕਸ਼ਨ।

ਇਹ ਖ਼ਬਰ ਵੀ ਪੜ੍ਹੋ - ਕ੍ਰਿਕਟ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, ਕੀਰੋਨ ਪੋਲਾਰਡ ਨੇ IPL ਤੋਂ ਲਿਆ ਸੰਨਿਆਸ

6. ਸਨਰਾਈਜ਼ਰਜ਼ ਹੈਦਰਾਬਾਦ

ਰਿਲੀਜ਼ ਕੀਤੇ ਗਏ ਖਿਡਾਰੀ : ਕੇਨ ਵਿਲੀਅਮਸਨ, ਨਿਕਲਸ ਪੂਰਨ, ਜਗਦੀਸ਼ ਸੁਚਿਤ, ਪ੍ਰਿਯਮ ਗਰਗ, ਰਵੀਕੁਮਾਰ ਸਮਰਥ, ਰੋਮਾਰੀਓ ਸ਼ੈਫਰਡ, ਸੌਰਭ ਦੂਬੇ, ਸੀਨ ਐਬੋਟ, ਸ਼ਸ਼ਾਂਕ ਸਿੰਘ, ਸ਼੍ਰੇਅਸ ਗੋਪਾਲ, ਸੁਸ਼ਾਂਤ ਮਿਸ਼ਰਾ, ਵਿਸ਼ਨੂੰ ਵਿਨੋਦ।

ਮੌਜੂਦਾ ਟੀਮ : ਅਬਦੁਲ ਸਮਦ, ਏਡੇਨ ਮਾਰਕਰਮ, ਰਾਹੁਲ ਤ੍ਰਿਪਾਠੀ, ਗਲੇਨ ਫਿਲਿਪਸ, ਅਭਿਸ਼ੇਕ ਸ਼ਰਮਾ, ਮਾਰਕੋ ਜਾਨਸਨ, ਵਾਸ਼ਿੰਗਟਨ ਸੁੰਦਰ, ਫਜ਼ਲਹਕ ਫਾਰੂਕੀ, ਕਾਰਤਿਕ ਤਿਆਗੀ, ਭੁਵਨੇਸ਼ਵਰ ਕੁਮਾਰ, ਟੀ. ਨਟਰਾਜਨ, ਉਮਰਾਨ ਮਲਿਕ।

7. ਮੁੰਬਈ ਇੰਡੀਅਨਜ਼

ਰਿਲੀਜ਼ ਕੀਤੇ ਗਏ ਖਿਡਾਰੀ : ਕੀਰੋਨ ਪੋਲਾਰਡ, ਅਨਮੋਲਪ੍ਰੀਤ ਸਿੰਘ, ਆਰੀਅਨ ਜੁਆਲ, ਬੇਸਿਲ ਥੈਂਪੀ, ਡੇਨੀਅਲ ਸੈਮਸ, ਫੈਬੀਅਨ ਐਲਨ, ਜੈਦੇਵ ਉਨਾਦਕਟ, ਮਯੰਕ ਮਾਰਕੰਡੇ, ਮੁਰਗਨ ਅਸ਼ਵਿਨ, ਰਾਹੁਲ ਬੁੱਧੀ, ਰਿਲੇ ਮੈਰੀਡਿਥ, ਸੰਜੇ ਯਾਦਵ, ਟਾਈਮਲ ਮਿਲਸ

ਮੌਜੂਦਾ ਟੀਮ : ਰੋਹਿਤ ਸ਼ਰਮਾ (ਕਪਤਾਨ), ਟਿਮ ਡੇਵਿਡ, ਰਮਨਦੀਪ ਸਿੰਘ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ, ਈਸ਼ਾਨ ਕਿਸ਼ਨ, ਟ੍ਰਿਸਟਨ ਸਟੱਬਸ, ਡੇਵਾਲਡ ਬ੍ਰੇਵਿਸ, ਜੋਫਰਾ ਆਰਚਰ, ਜਸਪ੍ਰੀਤ ਬੁਮਰਾਹ, ਅਰਜੁਨ ਤੇਂਦੁਲਕਰ, ਅਰਸ਼ਦ ਖ਼ਾਨ, ਕੁਮਾਰ ਕਾਰਤਿਕੇਯ, ਰਿਤਿਕ ਸ਼ੌਕੀਨ, ਜੇਸਨ ਬੇਰਨਡੋਰਫ ਤੇ ਆਕਾਸ਼ ਮਧਵਾਲ।

8. ਰਾਇਲ ਚੈਲੇਂਜਰਜ਼ ਬੈਂਗਲੌਰ

ਰਿਲੀਜ਼ ਹੋਏ ਖਿਡਾਰੀ : ਜੇਸਨ ਬੇਰਨਡੋਰਫ, ਅਨੀਸ਼ਵਰ ਗੌਤਮ, ਚਾਮਾ ਮਿਲਿੰਦ, ਲਵਨਿਥ ਸਿਸੋਦੀਆ, ਸ਼ੇਰਫੇਨ ਰਦਰਫੋਰਡ

ਮੌਜੂਦਾ ਟੀਮ : ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਸੁਯਸ਼ ਪ੍ਰਭੂਦੇਸਾਈ, ਰਜਤ ਪਾਟੀਦਾਰ, ਦਿਨੇਸ਼ ਕਾਰਤਿਕ, ਅਨੁਜ ਰਾਵਤ, ਫਿਨ ਐਲਨ, ਗਲੈਨ ਮੈਕਸਵੈੱਲ, ਵਨਿੰਦੂ ਹਸਰਾਂਗਾ, ਸ਼ਾਹਬਾਜ਼ ਅਹਿਮਦ, ਹਰਸ਼ਲ ਪਟੇਲ, ਡੇਵਿਡ ਵਿਲੀ, ਕਰਨ ਸ਼ਰਮਾ, ਮਹੀਪਾਲ ਲੋਮਰੋਰ, ਮੁਹੰਮਦ ਸਿਰਾਜ, ਜੋਸ਼ ਹੇਜ਼ਲਵੁੱਡ, ਸਿਧਾਰਥ ਕੌਲ, ਆਕਾਸ਼ਦੀਪ।

9. ਲਖਨਊ ਸੁਪਰਜਾਇੰਟਸ

ਰਿਲੀਜ਼ ਕੀਤੇ ਗਏ ਖਿਡਾਰੀ : ਐਂਡਰਿਊ ਟਾਈ, ਅੰਕਿਤ ਰਾਜਪੂਤ, ਦੁਸ਼ਮੰਥਾ ਚਮੀਰਾ, ਏਵਿਨ ਲੁਈਸ, ਜੇਸਨ ਹੋਲਡਰ, ਮਨੀਸ਼ ਪਾਂਡੇ, ਸ਼ਾਹਬਾਜ਼ ਨਦੀਮ।

ਮੌਜੂਦਾ ਟੀਮ : ਕੇਐੱਲ ਰਾਹੁਲ (ਕਪਤਾਨ), ਆਯੂਸ਼ ਬਡੋਨੀ, ਕਰਨ ਸ਼ਰਮਾ, ਮਨਨ ਵੋਹਰਾ, ਕਵਿੰਟਨ ਡੀ. ਕਾਕ, ਮਾਰਕਸ ਸਟੋਇਨਿਸ, ਕ੍ਰਿਸ਼ਣੱਪਾ ਗੌਤਮ, ਦੀਪਕ ਹੁੱਡਾ, ਕਾਇਲ ਮੇਅਰਸ, ਕਰੁਣਲ ਪੰਡਯਾ, ਅਵੇਸ਼ ਖ਼ਾਨ, ਮੋਹਸਿਨ ਖ਼ਾਨ, ਮਾਰਕ ਵੁੱਡ, ਮਯੰਕ ਯਾਦਵ, ਰਵੀ ਬਿਸ਼ਨੋਈ।

10. ਦਿੱਲੀ ਕੈਪੀਟਲਜ਼

ਰਿਲੀਜ਼ ਹੋਏ ਖਿਡਾਰੀ : ਸ਼ਾਰਦੁਲ ਠਾਕੁਰ, ਟਿਮ ਸੀਫਰਟ, ਅਸ਼ਵਿਨ ਹੈਬਰ, ਸ਼੍ਰੀਕਰ ਭਾਰਤ, ਮਨਦੀਪ ਸਿੰਘ

ਮੌਜੂਦਾ ਟੀਮ : ਰਿਸ਼ਭ ਪੰਤ (ਕਪਤਾਨ), ਡੇਵਿਡ ਵਾਰਨਰ, ਪ੍ਰਿਥਵੀ ਸ਼ਾਅ, ਰਿਪਲ ਪਟੇਲ, ਰੋਵਮੈਨ ਪਾਵੇਲ, ਸਰਫਰਾਜ਼ ਖ਼ਾਨ, ਯਸ਼ ਢੱਲ, ਮਿਸ਼ਲ ਮਾਰਸ਼, ਲਲਿਤ ਯਾਦਵ, ਅਕਸ਼ਰ ਪਟੇਲ, ਐਨਰਿਕ ਨੌਰਟਜੇ, ਚੇਤਨ ਸਕਾਰੀਆ, ਕਮਲੇਸ਼ ਨਾਗਰਕੋਟੀ, ਖ਼ਲੀਲ ਅਹਿਮਦ, ਲੂੰਗੀ ਐਂਗਿਡੀ, ਮੁਸਤਫਿਜ਼ੁਰ ਰਹਿਮਾਨ, ਅਮਨ ਖ਼ਾਨ, ਕੁਲਦੀਪ ਯਾਦਵ, ਪ੍ਰਵੀਨ ਦੂਬੇ ਤੇ ਵਿੱਕੀ ਓਸਤਵਾਲ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News