IPL 2023 : ਪੰਜਾਬ ਨੇ ਗੁਜਰਾਤ ਨੂੰ 154 ਦੌੜਾਂ ਦਾ ਦਿੱਤਾ ਟੀਚਾ
Thursday, Apr 13, 2023 - 09:35 PM (IST)
ਸਪੋਰਟਸ ਡੈਸਕ : IPL 2023 ਦਾ 18ਵਾਂ ਮੈਚ ਅੱਜ ਪੰਜਾਬ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਮੋਹਾਲੀ 'ਚ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 153 ਦੌੜਾਂ ਬਣਾਈਆਂ। ਇਸ ਤਰ੍ਹਾਂ ਪੰਜਾਬ ਨੇ ਗੁਜਰਾਤ ਨੂੰ ਜਿੱਤ ਲਈ 154 ਦੌੜਾਂ ਦਾ ਟੀਚਾ ਦਿੱਤਾ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਨੂੰ ਪਹਿਲਾ ਝਟਕਾ ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਦੇ ਆਊਟ ਹੋਣ ਨਾਲ ਲੱਗਾ। ਪ੍ਰਭਸਿਮਰਨ ਆਪਣਾ ਖਾਤਾ ਵੀ ਨਾ ਖੋਲ ਸਕਿਆ ਤੇ ਸਿਫਰ ਦੇ ਸਕੋਰ 'ਤੇ ਮੁਹੰਮਦ ਸ਼ੰਮੀ ਵਲੋਂ ਆਊਟ ਹੋ ਗਿਆ। ਪੰਜਾਬ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਸ਼ਿਖਰ ਧੲਨ 8 ਦੌੜਾਂ ਬਣਾ ਜੋਸ਼ੂਆ ਲਿਟਲ ਵਲੋਂ ਆਊਟ ਹੋ ਗਿਆ। ਪੰਜਾਬ ਦੀ ਤੀਜੀ ਵਿਕਟ ਮੈਥਿਊ ਸ਼ਾਰਟ ਦੇ ਤੌਰ 'ਤੇ ਡਿੱਗੀ। ਮੈਥਿਊ 36 ਦੌੜਾਂ ਬਣਾ ਰਾਸ਼ਿਦ ਖਾਨ ਵਲੋਂ ਆਊਟ ਹੋਇਆ।
ਪੰਜਾਬ ਦੀ ਚੌਥੀ ਵਿਕਟ ਜਿਤੇਸ਼ ਸ਼ਰਮਾ ਦੇ ਤੌਰ 'ਤੇ ਡਿੱਗੀ। ਜਿਤੇਸ਼ 25 ਦੌੜਾਂ ਬਣਾ ਮੋਹਿਤ ਸ਼ਰਮਾ ਵਲੋਂ ਆਊਟ ਹੋਇਆ। ਪੰਜਾਬ ਨੂੰ ਪੰਜਵਾਂ ਝਟਕਾ ਭਾਨੁਕਾ ਰਾਜਪਕਸ਼ੇ ਦੇ ਆਊਟ ਹੋਣ ਨਾਲ ਲੱਗਾ। ਭਾਨੁਕਾ 20 ਦੌੜਾਂ ਬਣਾ ਅਲਜ਼ਾਰੀ ਜੋਸਫ ਵਲੋਂ ਆਊਟ ਹੋਇਆ। ਸੈਮਕੁਰਨ 22 ਦੌੜਾਂ ਬਣਾ ਮੋਹਿਤ ਸ਼ਰਮਾ ਵਲੋਂ ਆਊਟ ਹੋਇਆ। ਸ਼ਾਹਰੁਖ ਖਾਨ ਨੇ 22 ਦੌੜਾਂ ਬਣਾ ਆਊਟ ਹੋਇਆ। ਗੁਜਰਾਤ ਵਲੋਂ ਮੁਹੰਮਦ ਸ਼ੰਮੀ ਨੇ 1, ਜੋਸ਼ੂਆ ਲਿਟਲ ਨੇ 1, ਅਲਜ਼ਾਰੀ ਜੋਸਫ ਨੇ 1, ਰਾਸ਼ਿਦ ਖਾਨ ਨੇ 1 ਤੇ ਮੋਹਿਤ ਸ਼ਰਮਾ ਨੇ 2 ਵਿਕਟਾਂ ਲਈਆਂ। ਪੰਜਾਬ ਅਤੇ ਗੁਜਰਾਤ ਦੀਆਂ ਦੋਵੇਂ ਟੀਮਾਂ ਨੇ 3-3 ਮੈਚ ਖੇਡੇ ਹਨ ਅਤੇ 2 ਜਿੱਤੇ ਹਨ ਪਰ ਨੈੱਟ ਰਨ ਰੇਟ ਕਾਰਨ ਪੰਜਾਬ ਅੰਕ ਸੂਚੀ ਵਿਚ ਛੇਵੇਂ ਜਦਕਿ ਗੁਜਰਾਤ ਚੌਥੇ ਸਥਾਨ 'ਤੇ ਹੈ। ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਇਨ੍ਹਾਂ ਖਾਸ ਗੱਲਾਂ ਬਾਰੇ-
ਹੈੱਡ ਟੂ ਹੈੱਡ
ਕੁੱਲ ਮੈਚ - 2
ਪੰਜਾਬ - ਇੱਕ ਜਿੱਤਿਆ
ਗੁਜਰਾਤ - ਇੱਕ ਜਿੱਤਿਆ
ਇਹ ਵੀ ਪੜ੍ਹੋ : ਚੇਨਈ ਖ਼ਿਲਾਫ਼ ਜਿੱਤ ਦੇ ਬਾਵਜੂਦ ਸੰਜੂ ਸੈਮਸਨ ਨੂੰ ਲੱਗਾ 12 ਲੱਖ ਦਾ ਜੁਰਮਾਨਾ, ਜਾਣੋ ਕਿਉਂ
ਪਿੱਚ ਰਿਪੋਰਟ
ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈਐਸ ਬਿੰਦਰਾ ਸਟੇਡੀਅਮ ਦੀ ਪਿੱਚ ਸੰਤੁਲਿਤ ਟਰੈਕ ਹੈ। ਸ਼ੁਰੂਆਤ 'ਚ ਗੇਂਦਬਾਜ਼ਾਂ ਨੂੰ ਸਤ੍ਹਾ ਤੋਂ ਕੁਝ ਮਦਦ ਮਿਲੇਗੀ। ਹਾਲਾਂਕਿ, ਇੱਕ ਵਾਰ ਸੈੱਟ ਹੋਣ ਤੋਂ ਬਾਅਦ ਬੱਲੇਬਾਜ਼ਾਂ ਲਈ ਦੌੜਾਂ ਬਣਾਉਣੀਆਂ ਆਸਾਨ ਹੋ ਜਾਣਗੀਆਂ।
ਮੌਸਮ
ਮੌਸਮ ਦੀ ਰਿਪੋਰਟ ਮੁਤਾਬਕ ਮੈਚ ਦੌਰਾਨ ਮੋਹਾਲੀ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਕ੍ਰਿਕਟ ਲਈ ਹਾਲਾਤ ਅਨੁਕੂਲ ਹਨ ਅਤੇ ਸਾਨੂੰ ਪੂਰਾ ਮੈਚ ਦੇਖਣ ਨੂੰ ਮਿਲੇਗਾ। ਤਾਪਮਾਨ 21 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਪਲੇਇੰਗ 11
ਪੰਜਾਬ ਕਿੰਗਜ਼ : ਪ੍ਰਭਸਿਮਰਨ ਸਿੰਘ, ਸ਼ਿਖਰ ਧਵਨ (ਕਪਤਾਨ), ਮੈਥਿਊ ਸ਼ਾਰਟ, ਭਾਨੁਕਾ ਰਾਜਪਕਸ਼ੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੈਮ ਕੁਰੇਨ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਕਗਿਸੋ ਰਬਾਡਾ, ਰਿਸ਼ੀ ਧਵਨ, ਅਰਸ਼ਦੀਪ ਸਿੰਘ
ਗੁਜਰਾਤ ਟਾਈਟਨਜ਼ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਸਾਈ ਸੁਧਰਸਨ, ਹਾਰਦਿਕ ਪੰਡਯਾ (ਕਪਤਾਨ), ਡੇਵਿਡ ਮਿਲਰ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਅਲਜ਼ਾਰੀ ਜੋਸੇਫ, ਮੁਹੰਮਦ ਸ਼ੰਮੀ, ਮੋਹਿਤ ਸ਼ਰਮਾ, ਜੋਸ਼ੂਆ ਲਿਟਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।