IPL 2023 : ਪੰਜਾਬ ਨੇ ਚੇਨਈ ਨੂੰ 4 ਵਿਕਟਾਂ ਨਾਲ ਹਰਾਇਆ

Sunday, Apr 30, 2023 - 07:36 PM (IST)

IPL 2023 : ਪੰਜਾਬ ਨੇ ਚੇਨਈ ਨੂੰ 4 ਵਿਕਟਾਂ ਨਾਲ ਹਰਾਇਆ

ਚੇਨਈ, (ਭਾਸ਼ਾ)– ਆਈਪੀਐੱਲ 2023 ਦਾ 41ਵਾਂ ਮੈਚ ਅੱਜ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਤੇ ਪੰਜਾਬ ਕਿੰਗਜ਼ (ਪੀਬੀਕੇਐੱਸ) ਦਰਮਿਆਨ ਚੇਨਈ ਦੇ ਐੱਮ.ਏ. ਚਿਦਾਂਬਰਮ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਪੰਜਾਬ ਨੇ ਚੇਨਈ ਨੂੰ 4 ਵਿਕਟਾਂ ਨਾਲ ਹਰਾਇਆ।  ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਚੇਨਈ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਗੁਆਈ ਕੇ 200 ਦੌੜਾਂ ਬਣਾਈਆਂ। ਇਸ ਤਰ੍ਹਾਂ ਚੇਨਈ ਨੇ ਪੰਜਾਬ ਨੂੰ ਜਿੱਤ ਲਈ 201 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ ਤੇ 4 ਵਿਕਟਾਂ ਨਾਲ ਮੈਚ ਜਿੱਤ ਲਿਆ। 

ਇਹ ਵੀ ਪੜ੍ਹੋ : ਇਸ ਸ਼ਹਿਰ 'ਚ ਕ੍ਰਿਕਟ ਅਕੈਡਮੀ ਖੋਲ੍ਹਣਗੇ ਯੁਵਰਾਜ ਸਿੰਘ, ਖਿਡਾਰੀਆਂ ਨੂੰ ਮਿਲੇਗਾ ਕੌਮਾਂਤਰੀ ਪਲੇਟਫਾਰਮ

ਚੇਨਈ ਲਈ ਡੇਵੋਨ ਕੋਨਵੇ ਨੇ ਸਭ ਤੋਂ ਵੱਧ 92 ਦੌੜਾਂ ਬਣਾਈਆਂ। ਕੋਨਵੇ ਨੇ 52 ਗੇਂਦਾਂ 'ਤੇ 16 ਚੌਕੇ ਤੇ 1 ਛਿੱਕੇ ਦੀ ਦੀ ਬਦੌਲਤ 92 ਦੌੜਾਂ ਬਣਾਈਆਂ।  ਇਸ ਤੋਂ ਇਲਾਵਾ ਰਿਤੂਰਾਜ ਗਾਇਕਵਾੜ ਨੇ 37 ਤੇ ਸ਼ਿਵਮ ਦੁਬੇ ਨੇ 28 ਦੌੜਾਂ ਤੇ ਮੋਈਨ ਅਲੀ ਨੇ 10 ਦੌੜਾਂ,  ਰਵਿੰਦਰ ਜਡੇਜਾ ਨੇ 12 ਤੇ ਐੱਮ.ਐੱਸ ਧੋਨੀ ਨੇ 13 ਦੌੜਾਂ  ਬਣਾਈਆਂ। ਪੰਜਾਬ ਲਈ ਅਰਸ਼ਦੀਪ ਸਿੰਘ ਨੇ 1, ਸੈਮ ਕੁਰੇਨ ਨੇ 1, ਰਾਹੁਲ ਚਾਹਰ ਨੇ 1 ਤੇ ਸਿਕੰਦਰ ਰਜ਼ਾ ਨੇ 1 ਵਿਕਟਾਂ ਲਈਆਂ। ਪੰਜਾਬ ਲਈ ਪ੍ਰਭਸਿਮਰਨ ਸਿੰਘ ਨੇ 42 ਦੌੜਾਂ, ਲਿਆਮ ਲਿਵਿੰਗਸਟੋਨ ਨੇ 40 ਦੌੜਾਂ, ਸ਼ਿਖਰ ਧਵਨ ਨੇ 28 ਦੌੜਾਂ, ਅਰਥਵ ਟਾਇਡੇ ਨੇ 13 ਦੌੜਾਂ, ਸੈਮ ਕੁਰੇਨ ਨੇ 29 ਦੌੜਾਂ ਤੇ ਜਿਤੇਸ਼ ਸ਼ਰਮਾ 21 ਦੌੜਾਂ ਬਣਾਈਆਂ। ਚੇਨਈ ਲਈ ਆਕਾਸ਼ ਸ਼ਿੰਘ ਨੇ 1, ਤੁਸ਼ਾਰ ਦੇਸ਼ਪਾਂਡੇ ਨੇ 3 ਤੇ ਰਵਿੰਦਰ ਜਡੇਜਾ ਨੇ 2 ਤੇ ਮਥੀਸ਼ਾ ਪਾਥੀਰਾਨਾ  ਨੇ 1 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਪਹਿਲਵਾਨਾਂ ਦੇ ਇਲਜ਼ਾਮਾਂ ਤੋਂ ਬਾਅਦ WFI ਮੁਖੀ ਆਇਆ ਮੀਡੀਆ ਸਾਹਮਣੇ, ਦਿੱਤਾ ਇਹ ਬਿਆਨ

ਪਲੇਇੰਗ ਇਲੈਵਨ

ਪੰਜਾਬ ਕਿੰਗਜ਼ : ਅਥਰਵ ਟਾਇਡੇ, ਸ਼ਿਖਰ ਧਵਨ (ਕਪਤਾਨ), ਲਿਆਮ ਲਿਵਿੰਗਸਟੋਨ, ਸਿਕੰਦਰ ਰਜ਼ਾ, ਸੈਮ ਕੁਰੇਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਕਾਗਿਸੋ ਰਬਾਡਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ

ਚੇਨਈ ਸੁਪਰ ਕਿੰਗਜ਼ : ਰੁਤੁਰਾਜ ਗਾਇਕਵਾੜ, ਡੇਵੋਨ ਕੋਨਵੇ, ਅਜਿੰਕਿਆ ਰਹਾਣੇ, ਮੋਈਨ ਅਲੀ, ਅੰਬਾਤੀ ਰਾਇਡੂ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਐਮਐਸ ਧੋਨੀ (ਵਿਕਟਕੀਪਰ/ਕਪਤਾਨ), ਮੈਥੀਸ਼ਾ ਪਥੀਰਾਨਾ, ਤੁਸ਼ਾਰ ਦੇਸ਼ਪਾਂਡੇ, ਮਹੀਸ਼ ਥੀਕਸ਼ਾਨਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News