IPL 2023 GT vs MI : ਸੂਰਯਾਕੁਮਾਰ ਦਾ ਤੂਫ਼ਾਨੀ ਸੈਂਕੜਾ, ਮੁੰਬਈ ਨੇ ਗੁਜਰਾਤ ਨੂੰ ਦਿੱਤਾ 219 ਦੌੜਾਂ ਦਾ ਟੀਚਾ

Friday, May 12, 2023 - 09:41 PM (IST)

IPL 2023 GT vs MI : ਸੂਰਯਾਕੁਮਾਰ ਦਾ ਤੂਫ਼ਾਨੀ ਸੈਂਕੜਾ, ਮੁੰਬਈ ਨੇ ਗੁਜਰਾਤ ਨੂੰ ਦਿੱਤਾ 219 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 57ਵਾਂ ਮੈਚ ਵਾਨਖੇੜੇ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਵਿਚਾਲੇ ਖੇਡਿਆ ਜਾ ਰਿਹਾ ਹੈ। ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਗੁਜਰਾਤ ਟਾਈਟਨਜ਼ ਨੂੰ ਜਿੱਤ ਲਈ 219 ਦੌੜਾਂ ਦਾ ਟੀਚਾ ਦਿੱਤਾ ਹੈ। 

ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਕਾਫੀ ਧਮਾਕੇਦਾਰ ਰਹੀ। ਕਪਤਾਨ ਰੋਹਿਤ ਸ਼ਰਮਾ ਅਤੇ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੇ 6.1 ਓਵਰਾਂ 'ਚ 61 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ ਨੇ 18 ਗੇਂਦਾਂ ਦਾ ਸਾਹਮਣਾ ਕਰਦੇ ਹੋਏ 29 ਦੌੜਾਂ ਬਣਾਈਆਂ। ਉਥੇ ਹੀ ਈਸ਼ਾਨ ਕਿਸ਼ਨ ਨੇ 31 ਦੌੜਾਂ ਬਣਾਈਆਂ। 

ਸੂਰਯਾਕੁਮਾਰ ਨੇ ਕੀਤਾ ਕਮਾਲ

ਸੂਰਯਾਕੁਮਾਰ ਯਾਦਵ ਅਤੇ ਵਿਸ਼ਣੂ ਵਿਨੋਦ ਨੇ 65 ਦੌੜਾਂ ਦੀ ਸਾਂਝੇਦਾਰੀ ਕਰਕੇ ਮੁੰਬਈ ਨੂੰ 150 ਦੌੜਾਂ ਦੇ ਪਾਰ ਪਹੁੰਚਾ ਦਿੱਤਾ। ਵਿਸ਼ਣੁ ਵਿਨੋਦ ਨੋ ਦੋ ਛੱਕੇ ਅਤੇ ਦੋ ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ। ਵਿਨੋਦ ਦੇ ਆਊਟ ਹੋਣ ਤੋਂ ਬਾਅਦ ਸੂਰਯਾ ਨੇ ਕੋਈ ਪ੍ਰਭਾਵ ਨਹੀਂ ਪਿਆ ਅਤੇ ਉਨ੍ਹਾਂ ਦੀ ਤੂਫਾਨੀ ਬੱਲੇਬਾਜ਼ੀ ਜਾਰੀ ਰਹੀ। ਯੂਰਯਾਕੁਮਾਰ ਨੇ ਪਾਰੀ ਦੀ ਆਖਰੀ ਬਾਲ 'ਤੇ ਛੱਕਾ ਲਗਾ ਕੇ ਆਪਣਾ ਸੈਂਕੜਾ ਪੂਰਾ ਕਰ ਲਿਆ। ਸੂਰਯਾ ਨੇ 49 ਗੇਂਦਾਂ 'ਤੇ 103 ਦੌੜਾਂ ਬਣਾਈਆਂ ਜਿਨ੍ਹਾਂ 'ਚ 11 ਚੌਕੇ ਅਤੇ 6 ਛੱਕੇ ਸ਼ਾਮਲ ਰਹੇ।


author

Rakesh

Content Editor

Related News