IPL 2023 : ਲਖਨਊ ਨੇ ਰਾਜਸਥਾਨ ਨੂੰ ਦਿੱਤਾ 155 ਦੌੜਾਂ ਦਾ ਟੀਚਾ

Wednesday, Apr 19, 2023 - 09:20 PM (IST)

IPL 2023 : ਲਖਨਊ ਨੇ ਰਾਜਸਥਾਨ ਨੂੰ ਦਿੱਤਾ 155 ਦੌੜਾਂ ਦਾ ਟੀਚਾ

ਸਪੋਰਟਸ ਡੈਸਕ : ਰਾਜਸਥਾਨ ਰਾਇਲਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ IPL 2023 ਦਾ 26ਵਾਂ ਮੈਚ ਅੱਜ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ ਕਾਈਲ ਮੇਅਰਸ ਦੇ ਅਰਧ ਸੈਂਕੜੇ ਦੀ ਬਦੌਲਤ 20 ਓਵਰਾਂ 'ਚ 7 ਵਿਕਟਾਂ ਗੁਆ ਕੇ 154 ਦੌੜਾਂ ਬਣਾਈਆਂ। ਇਸ ਤਰ੍ਹਾਂ ਲਖਨਊ ਨੇ ਰਾਜਸਥਾਨ ਨੂੰ ਜਿੱਤ ਲਈ 155 ਦੌੜਾਂ ਦਾ ਟੀਚਾ ਦਿੱਤਾ। 

ਪਹਿਲਾਂ ਬੱਲੇਬਾਜ਼ੀ ਕਰਨ ਆਈ ਲਖਨਊ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਕੇਐੱਲ ਰਾਹੁਲ 39 ਦੌੜਾ ਦੇ ਨਿੱਜੀ ਸਕੋਰ 'ਤੇ ਹੋਲਡਰ ਵਲੋਂ ਆਊਟ ਹੋਏ। ਇਸ ਤੋਂ ਬਾਅਦ ਲਖਨਊ ਨੂੰ ਦੂਜਾ ਝਟਕਾ ਆਯੂਸ਼ ਬਡੋਨੀ ਦੇ 1 ਦੌੜ ਦੇ ਨਿੱਜੀ ਸਕੋਰ 'ਤੇ ਆਊਟ ਹੋਣ ਨਾਲ ਲੱਗਾ। ਲਖਨਊ ਦੀ ਤੀਜੀ ਵਿਕਟ ਦੀਪਕ ਹੁੱਡਾ ਦੇ ਤੌਰ 'ਤੇ ਡਿੱਗੀ। ਦੀਪਕ ਹੁੱਡਾ 2 ਦੌੜਾਂ ਦੇ ਨਿੱਜੀ ਸਕੋਰ 'ਤੇ ਅਸ਼ਵਿਨ ਦਾ ਸ਼ਿਕਾਰ ਬਣਿਆ। ਲਖਨਊ ਦੀ ਚੌਥੀ ਵਿਕਟ ਕਾਈਲ ਮੇਅਰਸ ਵਜੋਂ ਡਿੱਗੀ। ਮੇਅਰਸ 51 ਦੌੜਾਂ ਬਣਾ ਅਸ਼ਵਿਨ ਵਲੋਂ ਆਊਟ ਹੋਏ। ਮਾਰਕਸ ਸਟੋਈਨਿਸ 21 ਦੌੜਾਂ ਦੇ ਨਿੱਜੀ ਸਕੋਰ 'ਤੇ ਸੰਦੀਪ ਸ਼ਰਮਾ ਵਲੋਂ ਆਊਟ ਹੋਏ। ਨਿਕੋਲਸ ਪੂਰਨ 28 ਦੌੜਾ ਬਣਾ ਰਨ ਆਊਟ ਹੋਏ। ਰਾਜਸਥਾਨ ਲਈ ਟ੍ਰੇਂਟ ਬੋਲਟ ਨੇ 1, ਸੰਦੀਪ ਸ਼ਰਮਾ ਨੇ 1, ਰਵੀਚੰਦਰਨ ਅਸ਼ਵਿਨ ਨੇ 2 ਤੇ ਜੇਸਨ ਹੋਲਡਰ ਨੇ 1 ਵਿਕਟਾਂ ਲਈਆਂ।

ਰਾਜਸਥਾਨ ਪੰਜ ਵਿੱਚੋਂ ਚਾਰ ਮੈਚ ਜਿੱਤ ਕੇ ਸਭ ਤੋਂ ਮਜ਼ਬੂਤ ਟੀਮ ਲੱਗ ਰਹੀ ਹੈ ਅਤੇ 8 ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਹੈ। ਦੂਜੇ ਸਥਾਨ 'ਤੇ ਲਖਨਊ ਹੈ ਜਿਸ ਨੇ ਵੀ ਪੰਜ ਮੈਚ ਖੇਡੇ ਹਨ ਪਰ ਤਿੰਨ ਜਿੱਤਾਂ ਨਾਲ 6 ਅੰਕਾਂ ਨਾਲ ਦੂਜੇ ਸਥਾਨ 'ਤੇ ਹਨ। ਰਾਜਸਥਾਨ ਨੇ ਜਿੱਥੇ ਪਿਛਲੇ ਤਿੰਨ ਮੈਚ ਜਿੱਤੇ ਹਨ, ਉਥੇ ਲਖਨਊ ਨੂੰ ਪਿਛਲੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ 'ਚ ਡਟਵੀਂ ਟੱਕਰ ਹੋਵੇਗੀ। ਆਓ ਮੈਚ ਤੋਂ ਪਹਿਲਾਂ ਕੁਝ ਹੋਰ ਗੱਲਾਂ 'ਤੇ ਨਜ਼ਰ ਮਾਰੀਏ-

ਹੈੱਡ ਟੂ ਹੈੱਡ

ਕੁੱਲ ਮੈਚ - 2
ਰਾਜਸਥਾਨ - 2 ਜਿੱਤੇ
ਲਖਨਊ- 0

ਇਹ ਵੀ ਪੜ੍ਹੋ : IPL 'ਚ ਖ਼ਰਾਬ ਸਥਿਤੀ 'ਚ ਚੱਲ ਰਹੀ ਦਿੱਲੀ ਕੈਪਿਟਲਸ ਨਾਲ ਹੋਈ ਮਾੜੀ, ਕਈ ਖ਼ਿਡਾਰੀਆਂ ਦਾ ਸਾਮਾਨ ਚੋਰੀ

ਪਿੱਚ ਰਿਪੋਰਟ

ਇਹ ਬੱਲੇਬਾਜ਼ੀ ਲਈ ਵਧੀਆ ਟਰੈਕ ਹੈ ਅਤੇ ਇਹ IPL 2023 ਸੀਜ਼ਨ ਦੇ ਆਪਣੇ ਪਹਿਲੇ ਮੈਚ ਦੀ ਮੇਜ਼ਬਾਨੀ ਕਰੇਗਾ। ਹਾਲਾਂਕਿ ਖੇਡ ਅੱਗੇ ਵਧਣ ਦੇ ਨਾਲ ਹੀ ਸਪਿਨਰਾਂ ਨੂੰ ਸਤ੍ਹਾ ਤੋਂ ਮਦਦ ਮਿਲੇਗੀ ਅਤੇ ਤ੍ਰੇਲ ਵੀ ਮੈਚ ਵਿੱਚ ਅਹਿਮ ਭੂਮਿਕਾ ਨਿਭਾਏਗੀ। ਅਜਿਹੀ ਸਥਿਤੀ 'ਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ।

ਮੌਸਮ

ਜੈਪੁਰ ਵਿੱਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਹਾਲਾਂਕਿ ਮੈਚ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹਵਾ ਦੀ ਰਫ਼ਤਾਰ 19-22 ਕਿਲੋਮੀਟਰ ਪ੍ਰਤੀ ਘੰਟਾ ਦੇ ਆਸਪਾਸ ਰਹੇਗੀ ਜਦਕਿ ਤਾਪਮਾਨ 25 ਡਿਗਰੀ ਤੋਂ 38 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : IPL 2023 : MI vs SRH, ਅਰਜੁਨ ਤੇਂਦੁਲਕਰ ਨੇ ਆਖ਼ਰੀ ਓਵਰ 'ਚ ਮੁੰਬਈ ਨੂੰ ਦਿਵਾਈ ਜਿੱਤ

ਪਲੇਇੰਗ 11

ਰਾਜਸਥਾਨ ਰਾਇਲਜ਼ : ਜੋਸ ਬਟਲਰ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਧਰੁਵ ਜੁਰੇਲ, ਰਵੀਚੰਦਰਨ ਅਸ਼ਵਿਨ, ਜੇਸਨ ਹੋਲਡਰ, ਟ੍ਰੇਂਟ ਬੋਲਟ, ਸੰਦੀਪ ਸ਼ਰਮਾ, ਯੁਜਵੇਂਦਰ ਚਾਹਲ

ਲਖਨਊ ਸੁਪਰ ਜਾਇੰਟਸ : ਕੇਐਲ ਰਾਹੁਲ (ਕਪਤਾਨ), ਕਾਇਲ ਮੇਅਰਜ਼, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਕਰੁਣਾਲ ਪੰਡਯਾ, ਨਿਕੋਲਸ ਪੂਰਨ (ਵਿਕਟਕੀਪਰ), ਆਯੂਸ਼ ਬਡੋਨੀ, ਨਵੀਨ-ਉਲ-ਹੱਕ, ਅਵੇਸ਼ ਖਾਨ, ਯੁੱਧਵੀਰ ਸਿੰਘ ਚਰਕ, ਰਵੀ ਬਿਸ਼ਨੋਈ
 

ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News