IPL 2023 : ਲਖਨਊ ਨੇ ਕੋਲਕਾਤਾ ਨੂੰ ਦਿੱਤਾ 177 ਦੌੜਾਂ ਦਾ ਟੀਚਾ

05/20/2023 9:25:22 PM

ਕੋਲਕਾਤਾ– ਆਈਪੀਐੱਲ 2023 ਦਾ 68ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਤੇ ਲਖਨਊ ਸੁਪਰ ਜਾਇੰਟਸ ਦੇ ਦਰਮਿਆਨ ਕੋਲਕਾਤਾ ਦੇ ਈਡਨ ਗਾਰਡਨਸ ਵਿਖੇ ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ। ਇਸ ਤਰ੍ਹਾਂ ਲਖਨਊ ਨੇ ਕੋਲਕਾਤਾ ਨੂੰ ਜਿੱਤ ਲਈ 177 ਦੌੜਾਂ ਦਾ ਟੀਚਾ ਦਿੱਤਾ ਹੈ। ਲਖਨਊ ਲਈ ਨਿਕੋਲਸ ਪੂਰਨ ਨੇ 58 ਦੌੜਾਂ, ਕੁਇੰਟਨ ਡੀ ਕਾਕ ਨੇ 28 ਦੌੜਾਂ, ਪ੍ਰੇਰਕ ਮਾਕੰਡ ਨੇ 26 ਦੌੜਾਂ, ਆਯੂਸ਼ ਬਡੋਨੀ ਨੇ 25 ਦੌੜਾਂ, ਕਰਨ ਸ਼ਰਮਾ ਨੇ 3 ਦੌੜਾਂ, ਮਾਰਕਸ ਸਟੋਈਨਿਸ ਨੇ 0 ਦੌੜ, ਕਪਤਾਨ ਕਰੁਣਾਲ ਪੰਡਯਾ ਨੇ 9 ਦੌੜਾਂ ਤੇ ਰਵੀ ਬਿਸ਼ਨੋਈ ਨੇ 2 ਦੌੜਾਂ ਬਣਾਈਆਂ। ਕੋਲਕਾਤਾ ਲਈ ਹਰਸ਼ਿਤ  ਰਾਣਾ ਨੇ 1, ਵੈਭਵ ਅਰੋੜਾ ਨੇ 2, ਵਰੁਣ ਚੱਕਰਵਤੀ ਨੇ 1, ਸ਼ਾਰਦੁਲ ਠਾਕੁਰ 2 ਤੇ ਸੁਨੀਲ ਨਾਰਾਇਣ ਨੇ 2 ਵਿਕਟਾਂ ਲਈਆਂ।

ਇਹ ਵੀ ਪੜ੍ਹੋ : IPL 2023 : ਚੇਨਈ ਪੁੱਜਿਆ ਪਲੇਅ ਆਫ 'ਚ, ਦਿੱਲੀ 'ਤੇ ਦਰਜ ਕੀਤੀ ਧਮਾਕੇਦਾਰ ਜਿੱਤ

ਫੁੱਟਬਾਲ ਦੀ ਸਥਾਨਕ ਧਾਕੜ ਟੀਮ ਮੋਹਨ ਬਾਗਾਨ ਦੇ ਰੰਗ ਦੀ ਜਰਸੀ ਪਹਿਨ ਕੇ ਈਡਨ ਗਾਰਡਨ ’ਤੇ ਉਤਰਨ ਲਈ ਤਿਆਰ ਲਖਨਊ ਦੀ ਟੀਮ ਕੋਲਕਾਤਾਵਿਰੁੱਧ ਜਿੱਤ ਦਰਜ ਕਰਕੇ ਲਗਾਤਾਰ ਦੂਜੇ ਸਾਲ ਇੰਡੀਅਨ ਪ੍ਰੀਮੀਅਰ ਲੀਗ ਦੇ ਪਲੇਅ ਆਫ ਵਿਚ ਜਗ੍ਹਾ ਬਣਾਉਣਾ ਚਾਹੇਗੀ ਕੇ. ਕੇ. ਆਰ. ਲਈ ਇਹ ਸੈਸ਼ਨ ਚੰਗਾ ਨਹੀਂ ਰਿਹਾ ਹੈ ਤੇ ਉਸਦੀ ਟੀਮ ਜਿੱਤ ਦਾ ਸੰਯੋਜਨ ਤਿਆਰ ਕਰਨ ਵਿਚ ਅਸਫਲ ਰਹੀ ਹੈ। ਇਸਦਾ ਨਤੀਜਾ ਇਹ ਰਿਹਾ ਕਿ ਉਸ ਨੂੰ ਹੁਣ ਤਕ 13 ਮੈਚਾਂ ਵਿਚੋਂ 7 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਨ੍ਹਾਂ ਵਿਚੋਂ ਚਾਰ ਮੈਚ ਉਸ ਨੇ ਆਪਣੇ ਘਰੇਲੂ ਮੈਦਾਨ ਈਡਨ ਗਾਰਡਨ ’ਤੇ ਗੁਆਏ। ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਖੇਡ 'ਚ ਹਮੇਸ਼ਾ ਦਬਾਅ ਰਹਿੰਦਾ ਹੈ, ਇਹ ਖਿਡਾਰੀ ਨੂੰ ਬਿਹਤਰ ਬਣਾਉਂਦਾ ਹੈ : ਸੂਰਯਕੁਮਾਰ

ਪਲੇਇੰਗ XI

ਕੋਲਕਾਤਾ : ਰਹਿਮਾਨੁਉੱਲ੍ਹਾ ਗੁਰਬਾਜ਼ (ਵਿਕਟਕੀਪਰ), ਜੇਸਨ ਰਾਏ, ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ (ਕਪਤਾਨ), ਆਂਦਰੇ ਰਸਲ, ਰਿੰਕੂ ਸਿੰਘ, ਸ਼ਾਰਦੁਲ ਠਾਕੁਰ, ਸੁਨੀਲ ਨਰਾਇਣ, ਵੈਭਵ ਅਰੋੜਾ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ।

ਲਖਨਊ : ਕਵਿੰਟਨ ਡੀ ਕਾਕ (ਵਿਕਟਕੀਪਰ.), ਕਰਨ ਸ਼ਰਮਾ, ਪ੍ਰੇਰਕ ਮਾਨਕਡ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਕਰੁਣਾਲ ਪੰਡਯਾ (ਕਪਤਾਨ), ਆਯੂਸ਼ ਬਡੋਨੀ, ਕ੍ਰਿਸ਼ਣੱਪਾ ਗੌਥਮ, ਰਵੀ ਬਿਸ਼ਨੋਈ, ਨਵੀਨ-ਉਲ-ਹੱਕ, ਮੋਹਸਿਨ ਖਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Manoj

Content Editor

Related News