IPL 2023, LSG vs PBKS : ਜਿੱਤ ਦੀ ਰਾਹ 'ਤੇ ਪਰਤਨਾ ਚਾਹੇਗਾ ਪੰਜਾਬ, ਜਾਣੋ ਪਿੱਚ ਤੇ ਸੰਭਾਵਿਤ ਪਲੇਇੰਗ 11 ਬਾਰੇ
Saturday, Apr 15, 2023 - 02:19 PM (IST)
ਸਪੋਰਟਸ ਡੈਸਕ : IPL 2023 ਦਾ 21ਵਾਂ ਮੈਚ ਲਖਨਊ ਸੁਪਰ ਜਾਇੰਟਸ ਅਤੇ ਪੰਜਾਬ ਕਿੰਗਜ਼ ਵਿਚਾਲੇ ਸ਼ਾਮ 7.30 ਵਜੇ ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਲਖਨਊ 4 'ਚੋਂ 3 ਮੈਚ ਜਿੱਤ ਕੇ ਸਭ ਤੋਂ ਮਜ਼ਬੂਤ ਟੀਮਾਂ 'ਚੋਂ ਇਕ ਹੈ ਅਤੇ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਹੈ। ਦੂਜੇ ਪਾਸੇ ਪੰਜਾਬ ਲਗਾਤਾਰ ਪਿਛਲੇ ਦੋ ਮੈਚ ਹਾਰ ਕੇ ਚਾਰ ਮੈਚਾਂ ਵਿੱਚ 2 ਜਿੱਤਾਂ ਨਾਲ ਛੇਵੇਂ ਸਥਾਨ ’ਤੇ ਹੈ। ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਇਨ੍ਹਾਂ ਖਾਸ ਗੱਲਾਂ ਬਾਰੇ-
ਹੈੱਡ ਟੂ ਹੈੱਡ
ਦੋਵਾਂ ਟੀਮਾਂ ਵਿਚਾਲੇ ਇਕ ਮੈਚ ਖੇਡਿਆ ਗਿਆ ਹੈ, ਜਿਸ 'ਚ ਲਖਨਊ ਨੇ ਜਿੱਤ ਦਰਜ ਕੀਤੀ ਹੈ।
ਇਹ ਵੀ ਪੜ੍ਹੋ: IPL 2023: ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹੈ ਧੋਨੀ ਦਾ ਜਾਦੂ, ਛੱਕੇ ਵੇਖਣ ਵਾਲਿਆਂ ਨੇ ਤੋੜੇ ਰਿਕਾਰਡ
ਪਿੱਚ ਰਿਪੋਰਟ
ਸੀਜ਼ਨ ਦੇ ਪਹਿਲੇ ਮੈਚ ਦੇ ਮੁਕਾਬਲੇ ਪਿਛਲੇ ਮੈਚ ਵਿੱਚ ਏਕਾਨਾ ਸਟੇਡੀਅਮ ਦੀ ਪਿੱਚ ਬਿਲਕੁਲ ਵੱਖਰੀ ਸੀ। ਟ੍ਰੈਕ ਹੌਲੀ ਅਤੇ ਖੁਸ਼ਕ ਸੀ ਅਤੇ ਇਸਨੇ ਸਪਿਨਰਾਂ ਦੀ ਬਹੁਤ ਮਦਦ ਕੀਤੀ। ਸਨਰਾਈਜ਼ਰਜ਼ ਹੈਦਰਾਬਾਦ ਪਹਿਲੀ ਪਾਰੀ ਵਿੱਚ ਸਿਰਫ਼ 121/8 ਦੌੜਾਂ ਹੀ ਬਣਾ ਸਕਿਆ ਅਤੇ ਲਖਨਊ ਨੇ 16 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ। ਇਸ ਲਈ ਆਖਰੀ ਮੈਚ ਨੂੰ ਧਿਆਨ 'ਚ ਰੱਖਦੇ ਹੋਏ ਟਾਸ ਜਿੱਤਣ ਵਾਲਾ ਕਪਤਾਨ ਪਹਿਲਾਂ ਫੀਲਡਿੰਗ ਕਰਨਾ ਚਾਹੇਗਾ।
ਮੌਸਮ
ਲਖਨਊ 'ਚ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਮੀਂਹ ਕਾਰਨ ਮੈਚ ਦੇ ਰੁਕਣ ਦੀ ਕੋਈ ਸੰਭਾਵਨਾ ਨਹੀਂ ਹੈ। 20 ਓਵਰਾਂ ਦੇ ਮੈਚ ਦੌਰਾਨ ਹਵਾ ਦੀ ਰਫ਼ਤਾਰ 6-9 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਤਾਪਮਾਨ 25 ਡਿਗਰੀ ਸੈਲਸੀਅਸ ਤੋਂ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ ਜਦਕਿ ਨਮੀ 28-39 ਫੀਸਦੀ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਅੰਪਾਇਰਾਂ 'ਤੇ ਟਿੱਪਣੀ ਕਰ ਕਸੂਤੇ ਘਿਰੇ ਅਸ਼ਵਿਨ, ਲੱਗਾ ਭਾਰੀ ਜੁਰਮਾਨਾ
ਸੰਭਾਵਿਤ ਪਲੇਇੰਗ 11
ਲਖਨਊ ਸੁਪਰ ਜਾਇੰਟਸ : ਕੇਐਲ ਰਾਹੁਲ (ਕਪਤਾਨ), ਕੁਇੰਟਨ ਡੀ ਕਾਕ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਕਰੁਣਾਲ ਪੰਡਯਾ, ਨਿਕੋਲਸ ਪੂਰਨ (ਵਿਕਟਕੀਪਰ), ਜੈਦੇਵ ਉਨਾਦਕਟ, ਅਮਿਤ ਮਿਸ਼ਰਾ/ਆਯੂਸ਼ ਬਡੋਨੀ (ਪ੍ਰਭਾਵੀ ਖਿਡਾਰੀ), ਅਵੇਸ਼ ਖਾਨ, ਮਾਰਕ ਵੁੱਡ, ਰਵੀ ਬਿਸ਼ਨੋਈ
ਪੰਜਾਬ ਕਿੰਗਜ਼ : ਪ੍ਰਭਸਿਮਰਨ ਸਿੰਘ, ਸ਼ਿਖਰ ਧਵਨ (ਕਪਤਾਨ), ਮੈਥਿਊ ਸ਼ਾਰਟ, ਭਾਨੁਕਾ ਰਾਜਪਕਸ਼ੇ/ਰਾਹੁਲ ਚਾਹਰ (ਪ੍ਰਭਾਵੀ ਖਿਡਾਰੀ), ਜਿਤੇਸ਼ ਸ਼ਰਮਾ (ਵਿਕਟਕੀਪਰ), ਸੈਮ ਕੁਰੇਨ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਕਗਿਸੋ ਰਬਾਡਾ, ਰਿਸ਼ੀ ਧਵਨ, ਅਰਸ਼ਦੀਪ ਸਿੰਘ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।