IPL 2023 : ਲਖਨਊ ਸੁਪਰ ਜਾਇੰਟਸ ਨੇ ਦਿੱਲੀ ਕੈਪੀਟਲਸ ਨੂੰ 194 ਦੌੜਾਂ ਦਾ ਦਿੱਤਾ ਟੀਚਾ
Saturday, Apr 01, 2023 - 10:14 PM (IST)
ਲਖਨਊ : IPL 2023 ਦਾ ਤੀਜਾ ਮੈਚ ਲਖਨਊ ਸੁਪਰ ਜਾਇੰਟਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਅੱਜ ਸ਼ਾਮ 7.30 ਵਜੇ ਲਖਨਊ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਮਜ਼ਬੂਤ ਹਨ ਅਤੇ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੁੰਦੀਆਂ ਹਨ। ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਲਖਨਊ ਸੁਪਰ ਜਾਇੰਟਸ ਨੂੰ ਕੇ. ਐੱਲ. ਰਾਹੁਲ ਦੇ ਰੂਪ ’ਚ ਪਹਿਲਾ ਝਟਕਾ ਲੱਗਾ, ਜਿਸ ਨੂੰ ਚੇਤਨ ਸਕਾਰੀਆ ਨੇ ਆਊਟ ਕੀਤਾ। ਕਾਇਲ ਮੇਅਰਸ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ 73 ਦੌੜਾਂ ਬਣਾ ਕੇ ਆਊਟ ਹੋ ਗਿਆ। ਦੀਪਕ ਹੁੱਡਾ 17 ਦੌੜਾਂ ਬਣਾ ਕੇ ਆਊਟ ਹੋ ਗਿਆ। ਲਖਨਊ ਸੁਪਰ ਜਾਇੰਟਸ ਨੇ 6 ਵਿਕਟਾਂ ਗੁਆ ਕੇ 20 ਓਵਰਾਂ ’ਚ 193 ਦੌੜਾਂ ਬਣਾਈਆਂ ਤੇ ਦਿੱਲੀ ਕੈਪੀਟਲਸ ਨੂੰ ਜਿੱਤ ਲਈ 194 ਦੌੜਾਂ ਦਾ ਟੀਚਾ ਦਿੱਤਾ।
ਹੈੱਡ ਟੂ ਹੈੱਡ
ਕੁੱਲ ਮੈਚ - 2
ਲਖਨਊ- 2 ਜਿੱਤੇ
ਦਿੱਲੀ - 0
IPL 2022 ਲੀਗ ਪੜਾਅ ਵਿੱਚ ਦੋਵਾਂ ਟੀਮਾਂ ਦਾ ਰਿਕਾਰਡ :
ਲਖਨਊ - ਮੈਚ - 14, ਜਿੱਤੇ - 9, ਹਾਰੇ - 5, ਅੰਕ - 18 (ਤੀਜੇ ਸਥਾਨ 'ਤੇ ਰਹੀ)
ਦਿੱਲੀ - ਮੈਚ - 14, ਜਿੱਤੇ - 7, ਹਾਰੇ - 7, ਅੰਕ - 14 (5ਵੇਂ ਸਥਾਨ 'ਤੇ ਰਹੀ)
ਪਲੇਇੰਗ 11
ਲਖਨਊ ਸੁਪਰ ਜਾਇੰਟਸ : ਕੇ. ਐੱਲ. ਰਾਹੁਲ (ਸੀ), ਕਾਇਲ ਮੇਅਰਸ, ਮਾਰਕਸ ਸਟੋਇਨਿਸ, ਦੀਪਕ ਹੁੱਡਾ, ਕਰੁਣਾਲ ਪੰਡਯਾ, ਨਿਕੋਲਸ ਪੂਰਨ (ਡਬਲਯੂ), ਆਯੂਸ਼ ਬਦੋਨੀ, ਮਾਰਕ ਵੁੱਡ, ਜੈਦੇਵ ਉਨਾਦਕਤ, ਰਵੀ ਬਿਸ਼ਨੋਈ, ਅਵੇਸ਼ ਖਾਨ
ਦਿੱਲੀ ਕੈਪੀਟਲਜ਼ : ਡੇਵਿਡ ਵਾਰਨਰ (ਸੀ), ਪ੍ਰਿਥਵੀ ਸ਼ਾਅ, ਮਿਸ਼ੇਲ ਮਾਰਸ਼, ਰਿਲੀ ਰੋਸੋ, ਸਰਫਰਾਜ਼ ਖਾਨ (ਡਬਲਯੂ), ਰੋਵਮੈਨ ਪਾਵੇਲ, ਅਕਸ਼ਰ ਪਟੇਲ, ਕੁਲਦੀਪ ਯਾਦਵ, ਚੇਤਨ ਸਾਕਾਰੀਆ, ਖਲੀਲ ਅਹਿਮਦ, ਮੁਕੇਸ਼ ਕੁਮਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।