IPL 2023 : ਕੋਲਕਾਤਾ ਦੀ ਸ਼ਾਨਦਾਰ ਜਿੱਤ, RCB ਨੂੰ 81 ਦੌੜਾਂ ਨਾਲ ਹਰਾਇਆ

Thursday, Apr 06, 2023 - 11:15 PM (IST)

IPL 2023 : ਕੋਲਕਾਤਾ ਦੀ ਸ਼ਾਨਦਾਰ ਜਿੱਤ, RCB ਨੂੰ 81 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ : ਆਈ.ਪੀ.ਐਲ 'ਚ ਵੀਰਵਾਰ ਨੂੰ ਖੇਡੇ ਗਏ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਇਲਜ਼ ਚੈਲੰਜਰਜ਼ ਬੈਂਗਲੁਰੂ ਨੂੰ 81 ਦੌੜਾਂ ਨਾਲ ਹਰਾਇਆ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 205 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ 'ਚ ਬੰਗਲੌਰ ਦੀ ਟੀਮ 17.3 ਓਵਰਾਂ 'ਚ 123 ਦੌੜਾਂ 'ਤੇ ਸਿਮਟ ਗਈ। ਜਿੱਤ ਦੇ ਹੀਰੋ ਸਪਿਨ ਗੇਂਦਬਾਜ਼ ਰਹੇ, ਜਿਨ੍ਹਾਂ ਵਿੱਚੋਂ ਵਰੁਣ ਚੱਕਰਵਰਤੀ ਨੇ 4, ਸੁਯਸ਼ ਸ਼ਰਮਾ ਨੇ 3, ਸੁਨੀਲ ਨਰਾਇਣ ਨੇ 2 ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਨੂੰ 1 ਵਿਕਟ ਮਿਲੀ।

ਇਹ ਵੀ ਪੜ੍ਹੋ : RCB ਨੂੰ ਲੱਗਾ ਵੱਡਾ ਝਟਕਾ, ਮੋਢੇ ਦੀ ਸੱਟ ਕਾਰਨ ਇਹ ਖਿਡਾਰੀ IPL 'ਚੋਂ ਬਾਹਰ

ਟੀਚੇ ਦਾ ਪਿੱਛਾ ਕਰਦੇ ਹੋਏ ਆਰ.ਸੀ.ਬੀ ਦਾ ਕੋਈ ਵੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕਿਆ, ਕਪਤਾਨ ਫਾਫ ਡੂ ਪਲੇਸਿਸ 23, ਜਦਕਿ ਬੱਲੇਬਾਜ਼ ਵਿਰਾਟ ਕੋਹਲੀ 21 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਮਾਈਕਲ ਬ੍ਰੇਸਵੈੱਲ ਨੇ 19 ਦੌੜਾਂ ਦੀ ਪਾਰੀ ਖੇਡੀ। ਬੈਂਗਲੁਰੂ ਲਈ ਅਕਾਸ਼ਦੀਪ ਨੇ 17 ਦੌੜਾਂ ਬਣਾਈਆਂ ਜਦਕਿ ਡੇਵਿਡ ਵਿਲੀ ਨੇ ਨਾਬਾਦ 20 ਦੌੜਾਂ ਬਣਾਈਆਂ। ਇਨ੍ਹਾਂ ਬੱਲੇਬਾਜ਼ਾਂ ਤੋਂ ਇਲਾਵਾ ਆਰ.ਸੀ.ਬੀ ਦਾ ਕੋਈ ਵੀ ਬੱਲੇਬਾਜ਼ 10 ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ।

PunjabKesari

ਇਸ ਤੋਂ ਪਹਿਲਾਂ ਕੋਲਕਾਤਾ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 204 ਦੌੜਾਂ ਬਣਾਈਆਂ ਸਨ। ਕੇ.ਕੇ.ਆਰ ਲਈ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਸ਼ਾਰਦੁਲ ਠਾਕੁਰ ਨੇ 29 ਗੇਂਦਾਂ 'ਤੇ 68 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਉਸ ਤੋਂ ਇਲਾਵਾ ਓਪਨਿੰਗ ਕਰਨ ਆਏ ਰਹਿਮਾਨਉੱਲ੍ਹਾ ਗੁਰਬਾਜ਼ ਨੇ 44 ਗੇਂਦਾਂ 'ਚ 57 ਦੌੜਾਂ ਬਣਾਈਆਂ, ਜਦਕਿ ਪੰਜਵੇਂ ਨੰਬਰ ਦੇ ਬੱਲੇਬਾਜ਼ ਰਿੰਕੂ ਸਿੰਘ ਨੇ 33 ਗੇਂਦਾਂ 'ਚ 48 ਦੌੜਾਂ ਬਣਾਈਆਂ। ਕੇ.ਕੇ.ਆਰ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਵੈਂਕਟੇਸ਼ ਅਈਅਰ ਸਿਰਫ਼ 3 ਜਦਕਿ ਮਨਦੀਪ ਸਿੰਘ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ। ਕਪਤਾਨ ਨਿਤੀਸ਼ ਰਾਣਾ ਵੀ 1 ਰਨ ਬਣਾ ਕੇ ਚੱਲਦਾ ਰਿਹਾ। ਇਸ ਤੋਂ ਬਾਅਦ ਰਿੰਕੂ ਸਿੰਘ ਅਤੇ ਸ਼ਾਰਦੁਲ ਠਾਕੁਰ ਨੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ।


author

Mandeep Singh

Content Editor

Related News