IPL 2023 : ਉਦਘਾਟਨੀ ਸਮਾਰੋਹ ’ਚ ਅਰਿਜੀਤ ਸਿੰਘ ਦੇ ਗੀਤਾਂ ’ਤੇ ਨੱਚੇ ਪ੍ਰਸ਼ੰਸਕ (ਵੀਡੀਓ)

03/31/2023 7:11:42 PM

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ 2023 ਦੀ ਸ਼ੁਰੂਆਤ ਅੱਜ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ। ਇਸ ਤੋਂ ਪਹਿਲਾਂ ਪ੍ਰਸ਼ੰਸਕਾਂ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਉਦਘਾਟਨੀ ਸਮਾਰੋਹ ਦਾ ਆਨੰਦ ਮਾਣਿਆ। ਅਰਿਜੀਤ ਸਿੰਘ ਨੇ ਉਦਘਾਟਨੀ ਸਮਾਰੋਹ ਵਿਚ ਪਹਿਲੀ ਪੇਸ਼ਕਾਰੀ ਦਿੱਤੀ। ਸੰਗੀਤਕਾਰ ਪ੍ਰੀਤਮ ਨੇ ਵੀ ਅਰਿਜੀਤ ਸਿੰਘ ਦੇ ਨਾਲ ਸਟੇਜ ’ਤੇ ਰੰਗ ਬੰਨ੍ਹਿਆ। ਅਰਿਜੀਤ ਨੇ ਉਦਘਾਟਨੀ ਸਮਾਰੋਹ ’ਚ 'ਕੇਸਰੀਆ', 'ਅਪਨਾ ਬਨਾ ਲੇ ਪੀਆ' ਅਤੇ 'ਦਿਲ ਕਾ ਦਰੀਆ' ਵਰਗੇ ਆਪਣੇ ਕਈ ਗੀਤਾਂ 'ਤੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।

 

 

ਤਮੰਨਾ ਭਾਟੀਆ ਅਤੇ ਰਸ਼ਮਿਕਾ ਮੰਧਾਨਾ ਨੇ ਵੀ ਰੰਗ ਬੰਨ੍ਹਿਆ

 

 
ਇਸ ਉਦਘਾਟਨੀ ਸਮਾਰੋਹ ’ਚ ਗਾਇਕ ਅਰਿਜੀਤ ਸਿੰਘ ਤੋਂ ਇਲਾਵਾ ਅਭਿਨੇਤਰੀ ਤਮੰਨਾ ਭਾਟੀਆ ਅਤੇ ਰਸ਼ਮਿਕਾ ਮੰਡਨਾ ਵੀ ਪ੍ਰਫਾਰਮ ਕਰ ਰਹੀਆਂ ਹਨ। ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੂੰ ਡਰੋਨ ਸ਼ੋਅ ਦਾ ਆਨੰਦ ਵੀ ਦੇਖਣ ਨੂੰ ਮਿਲੇਗਾ। ਟਰਾਫੀ ਇਕ ਵਿਸ਼ੇਸ਼ ਡਰੋਨ ਸ਼ੋਅ ਰਾਹੀਂ ਆਸਮਾਨ ਵਿੱਚ ਚਮਕੇਗੀ।
 

 


Manoj

Content Editor

Related News