IPL 2023: ਮੁੰਬਈ ਨੂੰ ਹਰਾ ਕੇ ਫ਼ਾਈਨਲ ''ਚ ਪਹੁੰਚੀ ਗੁਜਰਾਤ, ਟਰਾਫ਼ੀ ਲਈ ਚੇਨਈ ਨਾਲ ਹੋਵੇਗੀ ਭਿੜੰਤ

05/27/2023 12:18:50 AM

ਸਪੋਰਟਸ ਡੈਸਕ: ਅੱਜ ਆਈ.ਪੀ.ਐੱਲ. 2023 ਦੇ ਕੁਆਲੀਫ਼ਾਇਰ ਮੁਕਾਬਲੇ ਵਿਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਸ ਨੇ ਮੁੰਬਈ ਇੰਡੀਅਨਜ਼ ਨੂੰ 62 ਦੌੜਾਂ ਨਾਲ ਹਰਾ ਕੇ ਫ਼ਾਈਨਲ ਵਿਚ ਜਗ੍ਹਾ ਬਣਾ ਲਈ ਹੈ। ਐਤਵਾਰ ਨੂੰ ਗੁਜਰਾਤ ਟਾਈਟਨਸ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਟੂਰਨਾਮੈਂਟ ਦਾ ਫ਼ਾਈਨਲ ਖੇਡਿਆ ਜਾਵੇਗਾ। ਉੱਧਰ, ਇਸ ਹਾਰ ਦੇ ਨਲ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦਾ ਸਫ਼ਰ ਟੂਰਨਾਮੈਂਟ ਵਿਚੋਂ ਇੱਥੇ ਹੀ ਖ਼ਤਮ ਹੋ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਗੁਰਬਾਣੀ ਪ੍ਰਸਾਰਣ ਮਾਮਲੇ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਅਹਿਮ ਬਿਆਨ, ਕਹੀ ਇਹ ਗੱਲ

ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਗੁਜਰਾਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਸਲਾਮੀ ਬੱਲੇਬਾਜ਼ਾਂ ਰਿਧੀਮਾਨ ਸਾਹਾ ਅਤੇ ਸ਼ੁਭਮਨ ਗਿੱਲ ਨੇ 54 ਦੌੜਾਂ ਦੀ ਸਾਂਝੇਦਾਰੀ ਕਰ ਟੀਮ ਨੂੰ ਮਜ਼ਬੂਤ ਸ਼ੁਰੂਆਤ ਦੁਆਈ। ਸਾਹਾ ਦੇ ਆਊਟ ਹੋਣ ਤੋਂ ਬਾਅਦ ਸਾਈ ਸੁਦਰਸ਼ਨ ਨੇ ਸ਼ੁਭਮਨ ਗਿੱਲ ਦਾ ਸਾਥ ਦਿੱਤਾ ਤੇ ਤੇਜ਼ੀ ਨਾਲ ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਨੇ ਟੂਰਨਾਮੈਂਟ ਵਿਚ ਲਗਾਤਾਰ ਤੀਜਾ ਸੈਂਕੜਾ ਜੜਦਿਆਂ 60 ਗੇਂਦਾਂ ਵਿਚ 10 ਛੱਕਿਆਂ ਤੇ 7 ਚੌਕਿਆਂ ਨਾਲ ਸਜੀ 129 ਦੌੜਾਂ ਦੀ ਧਾਕੜ ਪਾਰੀ ਖੇਡੀ। ਇਨ੍ਹਾਂ ਪਾਰੀਆਂ ਸਦਕਾ ਗੁਜਰਾਤ ਟਾਈਟਨਸ ਨੇ 20 ਓਵਰਾਂ ਵਿਚ 3 ਵਿਕਟਾਂ ਗੁਆ ਕੇ 233 ਦੌੜਾਂ ਬਣਾਈਆਂ। 

ਇਹ ਖ਼ਬਰ ਵੀ ਪੜ੍ਹੋ - ਪਾਕਿ 'ਚ ਘੱਟ ਗਿਣਤੀਆਂ 'ਤੇ ਤਸ਼ੱਦਦ: ਫ਼ਿਰੌਤੀ ਨਾ ਦੇਣ 'ਤੇ ਹਿੰਦੂ ਵਪਾਰੀ ’ਤੇ ਫਾਇਰਿੰਗ, 5 ਸਾਲਾ ਬੱਚਾ ਵੀ ਅਗਵਾ

ਕਰੋ ਜਾਂ ਮਰੋ ਮੁਕਾਬਲੇ ਵਿਚ 234 ਦੌੜਾਂ ਦੇ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਤੇ ਉਸ ਨੇ 21 ਦੌੜਾਂ 'ਤੇ ਹੀ ਕਪਤਾਨ ਰੋਹਿਤ ਸ਼ਰਮਾ ਤੇ ਨੇਹਾਲ ਵਢੇਰਾ ਦੀ ਵਿਕਟ ਗੁਆ ਦਿੱਤੀ। ਉਸ ਤੋਂ ਬਾਅਦ ਕੈਮਰੋਨ ਗਰੀਨ (30), ਸੂਰਿਆ ਕੁਮਾਰ ਯਾਦਵ (61) ਅਤੇ ਤਿਲਕ ਵਰਮਾ (43) ਨੇ ਟੀਮ ਦੀਆਂ ਉਮੀਦਾਂ ਜਾਗਦੀਆਂ ਰੱਖੀਆਂ ਪਰ ਇਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਕੋਈ ਵੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਗੁਜਰਾਤ ਵੱਲੋਂ ਜ਼ਬਰਦਸਤ ਗੇਂਦਬਾਜ਼ੀ ਕਰਦਿਆਂ ਮੋਹਿਤ ਸ਼ਰਮਾ ਨੇ 5 ਵਿਕਟਾਂ ਆਪਣੇ ਨਾਂ ਕੀਤੀਆਂ। ਮੁੰਬਈ ਇੰਡੀਅਨਜ਼ ਦੀ ਟੀਮ 19ਵੇਂ ਓਵਰ ਵਿਚ 171 ਦੌੜਾਂ 'ਤੇ ਹੀ ਆਲ ਆਊਟ ਹੋ ਗਈ ਤੇ 62 ਦੌੜਾਂ ਨਾਲ ਇਹ ਮੁਕਾਬਲਾ ਗੁਆ ਦਿੱਤਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News