IPL 2023: ਸ਼ਮੀ ਦੀ ਜ਼ਬਰਦਸਤ ਗੇਂਦਬਾਜ਼ੀ 'ਤੇ ਭਾਰੀ ਪਿਆ ਅਮਾਨ ਦਾ ਅਰਧ ਸੈਂਕੜਾ, DC ਨੇ GT ਨੂੰ ਹਰਾਇਆ

Tuesday, May 02, 2023 - 11:16 PM (IST)

ਸਪੋਰਟਸ ਡੈਸਕ: ਅੱਜ ਆਈ.ਪੀ.ਐੱਲ. ਵਿਚ ਦਿੱਲੀ ਕੈਪੀਟਲਸ ਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਇਸ ਲੋਅ ਸਕੋਰਿੰਗ ਮੁਕਾਬਲੇ ਵਿਚ ਦਿੱਲੀ ਕੈਪੀਟਲਸ ਨੇ ਗੁਜਰਾਤ ਟਾਈਟਨਸ ਨੂੰ 5 ਦੌੜਾਂ ਨਾਲ ਹਰਾ ਦਿੱਤਾ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 130 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿਚ ਗੁਜਰਾਤ 125 ਦੌੜਾਂ ਹੀ ਬਣਾ ਸਕੀ ਤੇ 5 ਦੌੜਾਂ ਨਾਲ ਮੁਕਾਬਲਾ ਗਵਾ ਲਿਆ।

ਇਹ ਖ਼ਬਰ ਵੀ ਪੜ੍ਹੋ - ਕੋਹਲੀ ਬਨਾਮ ਗੰਭੀਰ: ਬਹਿਸਬਾਜ਼ੀ ਦੌਰਾਨ ਹੋਈਆਂ ਸੀ ਇਹ ਗੱਲਾਂ; ਟੀਮ ਦੇ ਮੈਂਬਰ ਨੇ ਦੱਸ ਦਿੱਤੀ ’ਕੱਲੀ-’ਕੱਲੀ ਗੱਲ

ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਮੁਹੰਮਦ ਸ਼ਮੀ ਨੇ ਜ਼ਬਰਦਸਤ ਗੇਂਦਬਾਜ਼ੀ ਕਰਦਿਆਂ ਦਿੱਲੀ ਕੈਪੀਟਲਸ ਨੂੰ ਸ਼ੁਰੂਆਤ ਵਿਚ ਹੀ ਮੈਚ ਵਿਚ ਕਾਫ਼ੀ ਪਿੱਛੇ ਧੱਕ ਦਿੱਤਾ। ਸ਼ਮੀ ਨੇ ਪਹਿਲੀ ਹੀ ਗੇਂਦ 'ਤੇ ਸਾਲਟ ਨੂੰ ਆਊਟ ਕਰ ਦਿੱਤਾ। ਸ਼ਮੀ ਦੀ ਧਾਕੜ ਗੇਂਦਬਾਜ਼ੀ ਸਦਕਾ ਦਿੱਲੀ ਨੇ 23 ਦੌੜਾਂ ਵਿਚ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ ਸਨ। ਪਰ ਅਮਾਨ ਹਕੀਮ ਖ਼ਾਨ ਦੇ ਸ਼ਾਨਦਾਰ ਅਰਧ ਸੈਂਕੜੇ ਤੇ ਅਕਸਰ ਪਟੇਲ ਤੇ ਰਿਪਲ ਪਟੇਲ ਦੀਆਂ ਪਾਰੀਆਂ ਸਦਕਾ ਟੀਮ ਨੇ 130 ਦਾ ਸਕੋਰ ਖੜ੍ਹਾ ਕੀਤਾ। ਮੁਹੰਮਦ ਸ਼ਮੀ ਨੇ 4 ਓਵਰਾਂ ਵਿਚ 11 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਮੋਹਿਤ ਸ਼ਰਮਾ ਨੇ 2 ਤੇ ਰਾਸ਼ਿਦ ਖ਼ਾਨ ਨੇ ਇਕ ਵਿਕਟ ਆਪਣੇ ਨਾਂ ਕੀਤੀ। 

ਇਹ ਖ਼ਬਰ ਵੀ ਪੜ੍ਹੋ - EPFO ਨੇ ਜ਼ਿਆਦਾ ਪੈਨਸ਼ਨ ਲਈ ਅਪਲਾਈ ਕਰਨ ਦਾ ਸਮਾਂ ਵਧਾਇਆ, ਹੁਣ ਇਸ ਦਿਨ ਤਕ ਦੀ ਮਿਲੀ ਇਜਾਜ਼ਤ

131 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਨੂੰ ਵੀ ਚੰਗੀ ਸ਼ੁਰੂਆਤ ਨਹੀਂ ਮਿਲੀ ਤੇ ਰਿਧੀਮਾਨ ਸਾਹਾ ਖ਼ਲੀਲ ਅਹਿਮਦ ਦੇ ਪਹਿਲੇ ਓਵਰ ਵਿਚ ਹੀ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਪਰਤ ਗਏ। ਕਪਤਾਨ ਹਾਰਦਿਕ ਪੰਡਯਾ ਇਕ ਪਾਸੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਟਿਕੇ ਰਹੇ ਪਰ ਦੂਜੇ ਪਾਸਿਓਂ ਵਿਕਟਾਂ ਲਗਾਤਾਰ ਡਿੱਗਦੀਆਂ ਰਹੀਆਂ। ਪੰਡਯਾ ਨੇ ਅਜੇਤੂ 59 ਦੌੜਾਂ ਦੀ ਪਾਰੀ ਖੇਡੀ ਪਰ ਆਪਣੀ ਟੀਮ ਨੂੰ ਜਿੱਤ ਨਹੀਂ ਦੁਆ ਸਕੇ। ਉਨ੍ਹਾਂ ਤੋਂ ਇਲਾਵਾ ਅਖ਼ੀਰ ਵਿਚ ਅਭਿਨਵ ਮਨੋਹਰ (26) ਤੇ ਰਾਹੁਲ ਤੇਵਾਤੀਆ (20) ਨੇ ਵੀ ਚੰਗੀ ਕੋਸ਼ਿਸ਼ ਕੀਤੀ ਪਰ ਬਾਕੀ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ 'ਤੇ ਮਹਿਜ਼ 125 ਦੌੜਾਂ ਹੀ ਬਣੀਆਂ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News