IPL 2023: ਕੋਚ ਸ਼ੇਨ ਬਾਂਡ ਨੇ ਦੱਸਿਆ MI ਦੀ ਹਾਰ ਦਾ ਕਾਰਨ, RCB ਦੇ ਇਸ ਗੇਂਦਬਾਜ਼ ਦੀ ਕੀਤੀ ਸ਼ਲਾਘਾ
Monday, Apr 03, 2023 - 02:17 PM (IST)
ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ (MI) ਦੇ ਗੇਂਦਬਾਜ਼ੀ ਕੋਚ ਸ਼ੇਨ ਬਾਂਡ ਨੇ ਕਿਹਾ ਕਿ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2023 ਦੇ ਮੈਚ 'ਚ ਮੁਹੰਮਦ ਸਿਰਾਜ ਦਾ ਸ਼ੁਰੂਆਤੀ ਸਪੈੱਲ ਉਨ੍ਹਾਂ ਦੀ ਟੀਮ ਲਈ ਬਹੁਤ ਵਧੀਆ ਰਿਹਾ। RCB ਨੇ ਬੰਗਲੌਰ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਦੇ ਖਿਲਾਫ 8 ਵਿਕਟਾਂ ਨਾਲ ਜਿੱਤ ਦਰਜ ਕਰਕੇ ਸ਼ਾਨਦਾਰ ਸ਼ੁਰੂਆਤ ਕੀਤੀ।
ਸਿਰਾਜ ਨੇ ਈਸ਼ਾਨ ਕਿਸ਼ਨ ਦੀ ਅਹਿਮ ਵਿਕਟ ਹਾਸਲ ਕੀਤੀ। ਇਸ ਤੇਜ਼ ਗੇਂਦਬਾਜ਼ ਕੋਲ ਰੋਹਿਤ ਸ਼ਰਮਾ ਨੂੰ ਆਊਟ ਕਰਨ ਦਾ ਵੀ ਮੌਕਾ ਸੀ ਪਰ ਡਰਾਪ ਕੈਚ ਨੇ ਅਜਿਹਾ ਨਹੀਂ ਹੋਣ ਦਿੱਤਾ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਨੀਵਾਰ 8 ਅਪ੍ਰੈਲ ਨੂੰ ਮੁੰਬਈ ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ। ਬਾਂਡ ਨੇ ਮੈਚ ਤੋਂ ਬਾਅਦ ਕਿਹਾ, 'ਤੁਸੀਂ ਸਿਰਾਜ ਦੇ ਉਹ ਪਹਿਲੇ ਤਿੰਨ ਓਵਰ ਦੇਖੋ। ਉਸਨੇ ਕੁਝ ਨਹੀਂ ਛੱਡਿਆ। ਉਸ ਨੇ ਆਪਣੇ ਬਾਊਂਸਰ ਦਾ ਬਹੁਤ ਵਧੀਆ ਇਸਤੇਮਾਲ ਕੀਤਾ। ਉਨ੍ਹਾਂ ਨੇ ਸਾਨੂੰ ਹਿੱਟ ਕਰਨ ਲਈ ਕੁਝ ਨਹੀਂ ਦਿੱਤਾ, ਸਾਨੂੰ ਕੁਝ ਸ਼ਾਟ ਲੈਣ ਲਈ ਮਜਬੂਰ ਕੀਤਾ ਅਤੇ ਵਿਕਟਾਂ ਹਾਸਲ ਕੀਤੀਆਂ।
ਇਹ ਵੀ ਪੜ੍ਹੋ : ਗੁਜਰਾਤ ਟਾਈਟਨਸ ਨੂੰ ਲੱਗਾ ਵੱਡਾ ਝਟਕਾ, ਕੇਨ ਵਿਲੀਅਮਸਨ IPL 2023 ਤੋਂ ਬਾਹਰ
ਅਸੀਂ ਹਮੇਸ਼ਾ ਬਹੁਤ ਪਿੱਛੇ ਸੀ। ਸਾਡੇ ਕੋਲ ਲੰਬਾ ਬੱਲੇਬਾਜ਼ੀ ਕ੍ਰਮ ਸੀ, ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਅਤੇ ਅਸੀਂ 170 ਤੱਕ ਪਹੁੰਚ ਗਏ। ਪਰ ਉਹ ਸ਼ੁਰੂਆਤੀ ਸਪੈੱਲ ਅੱਜ ਸਾਡੇ ਵਿਰੁੱਧ ਸ਼ਾਨਦਾਰ ਅਤੇ ਬਹੁਤ ਵਧੀਆ ਸੀ। ਬਾਂਡ ਨੇ ਇਹ ਵੀ ਕਿਹਾ ਕਿ ਐਮਆਈ ਨੇ ਆਪਣੀ ਪਾਰੀ ਵਿੱਚ 15-20 ਦੌੜਾਂ ਘੱਟ ਬਣਾਈਆਂ ਸੀ ਅਤੇ ਤਿੰਨੋਂ ਵਿਭਾਗਾਂ ਵਿੱਚ ਅਸਫਲ ਰਹੇ। ਉਸ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਇੰਨੇ ਛੋਟੇ ਮੈਦਾਨ 'ਤੇ 170 ਦੌੜਾਂ ਬਣਾਉਣਾ ਚੰਗਾ ਨਹੀਂ ਹੈ।
ਮੈਨੂੰ ਲੱਗਦਾ ਹੈ ਕਿ ਜੇਕਰ ਅਸੀਂ 190 ਤੋਂ ਜ਼ਿਆਦਾ ਸਕੋਰ ਕਰਦੇ ਤਾਂ ਸਾਡੇ ਕੋਲ ਮੌਕਾ ਹੋਣਾ ਸੀ। ਅਸੀਂ ਗੇਂਦ ਨਾਲ ਓਨੇ ਸਹੀ ਨਹੀਂ ਸੀ ਜਿੰਨਾ ਸਾਨੂੰ ਹੋਣਾ ਚਾਹੀਦਾ ਸੀ। 'ਸਾਨੂੰ ਪਤਾ ਸੀ ਕਿ ਸ਼ੁਰੂਆਤੀ ਸਾਂਝੇਦਾਰੀ ਨੂੰ ਤੋੜਨਾ ਕਿੰਨਾ ਮਹੱਤਵਪੂਰਨ ਸੀ, ਪਰ ਅਸੀਂ ਇਸ ਨੂੰ ਤੋੜ ਨਹੀਂ ਸਕੇ, ਅਤੇ ਅਸੀਂ ਲੰਬੇ ਸਮੇਂ ਤੱਕ ਦਬਾਅ ਨਹੀਂ ਬਣਾ ਸਕੇ। ਸਾਡੇ ਕੋਲ ਗੇਂਦ 'ਤੇ ਬਹੁਤ ਘੱਟ ਕੰਟਰੋਲ ਸੀ ਅਤੇ ਫਾਫ (ਫਾਫ ਡੂ ਪਲੇਸਿਸ) ਅਤੇ ਵਿਰਾਟ (ਵਿਰਾਟ ਕੋਹਲੀ) ਨੇ ਵੀ ਵਧੀਆ ਖੇਡਿਆ। ਇਸ ਲਈ ਮੈਂ ਸੋਚਦਾ ਹਾਂ ਕਿ ਮੈਚ 'ਚ ਅਸੀਂ ਤਿੰਨੇ ਪੜਾਵਾਂ ਵਿੱਚ ਹਾਰ ਗਏ ਹਾਂ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।