IPL 2022 ਧੋਨੀ ਦਾ ਆਖ਼ਰੀ ਟੂਰਨਾਮੈਂਟ ਹੋਵੇਗਾ? CSK ਦੇ ਸੀ. ਈ. ਓ. ਕਾਸ਼ੀ ਵਿਸ਼ਵਨਾਥਨ ਨੇ ਦਿੱਤਾ ਵੱਡਾ ਬਿਆਨ

Friday, Mar 25, 2022 - 03:26 PM (IST)

ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ਼ ਨੇ ਆਈ. ਪੀ. ਐੱਲ. 2022 ਤੋਂ ਪਹਿਲਾਂ ਵੱਡਾ ਬਦਲਾਅ ਕਰਦੇ ਹੋਏ ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਰਵਿੰਦਰ ਜਡੇਜਾ ਨੂੰ ਕਪਤਾਨ ਬਣਾ ਕੇ ਹੈਰਾਨ ਕਰ ਦੇਣ ਵਾਲਾ ਫ਼ੈਸਲਾ ਕੀਤਾ ਹੈ। ਹਾਲਾਂਕਿ ਇਸ ਦੇ ਨਾਲ ਹੀ ਇਕ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਕੀ ਇਹ ਧੋਨੀ ਦਾ ਆਖ਼ਰੀ ਆਈ. ਪੀ. ਐੱਲ. ਹੋਵੇਗਾ? ਇਸ ਬਾਰੇ ਫ੍ਰੈਂਚਾਈਜ਼ੀ ਦੇ ਸੀ. ਈ. ਓ. ਕਾਸ਼ੀ ਵਿਸ਼ਵਨਾਥਨ ਨੇ ਜਾਣਕਾਰੀ ਸਾਂਝੀ ਕੀਤੀ ਹੈ। 

ਇਹ ਵੀ ਪੜ੍ਹੋ : IPL 2022 : ਪੰਜਾਬ ਕਿੰਗਜ਼ ਦੇ ਸ਼ਡਿਊਲ, ਮੈਚ, ਵੈਨਿਊ ਤੇ ਪੂਰੀ ਟੀਮ ਦੇ ਇਕ ਝਾਤ

ਸੀ. ਐੱਸ. ਕੇ. ਨੇ ਆਪਣੀ ਅਧਿਕਾਰਤ ਵੈੱਬਸਾਈਟ ਰਾਹੀਂ ਇਹ ਐਲਾਨ ਕਰਦੇ ਹੋਏ ਕਿਹਾ ਕਿ ਧੋਨੀ ਆਗਾਮੀ ਆਈ. ਪੀ. ਐੱਲ. 2022 ਸੀਜ਼ਨ ਤੋਂ ਉਨ੍ਹਾਂ ਦੇ ਕਪਤਾਨ ਨਹੀਂ ਹੋਣਗੇ। ਹਾਲਾਂਕਿ ਫ੍ਰੈਂਚਾਈਜ਼ੀ ਨੇ ਇਸ ਬਾਰੇ ਕਿਸੇ ਹੋਰ ਵੇਰਵੇ ਦਾ ਜ਼ਿਕਰ ਨਹੀਂ ਕੀਤਾ ਹੈ ਪਰ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਧੋਨੀ ਹਮੇਸ਼ਾ ਫ੍ਰੈਂਚਾਈਜ਼ੀ ਦੀ ਨੁਮਾਇੰਦਗੀ ਕਰਨਾ ਜਾਰੀ ਰੱਖਣਗੇ। 

ਵਿਸ਼ਵਨਾਥਨ ਨੇ ਇਕ ਮੀਡੀਆ ਹਾਊਸ ਨੂੰ ਕਿਹਾ ਕਿ ਨਹੀਂ, ਮੈਨੂੰ ਨਹੀਂ ਲਗਦਾ (ਇਹ ਉਨ੍ਹਾਂ ਦਾ ਆਖ਼ਰੀ ਸੀਜ਼ਨ ਹੋਣ ਜਾ ਰਿਹਾ ਹੈ। ਉਹ ਅੱਗੇ ਵੀ ਖੇਡਣਗੇ।  ਅਸੀਂ ਹਮੇਸ਼ਾ ਐੱਮ. ਐੱਸ. ਦੇ ਫ਼ੈਸਲੇ ਦਾ ਸਨਮਾਨ ਕੀਤਾ ਹੈ। ਉਹ ਸਾਡੇ ਲਈ ਤਾਕਤ ਦੇ ਥੰਮ੍ਹ ਰਹੇ ਹਨ। ਉਹ ਤਾਕਤ ਦੇ ਥੰਮ੍ਹ ਬਣੇ ਰਹਿਣਗੇ ਤੇ ਉਹ ਜੱਡੂ (ਜਡੇਜਾ) ਤੇ ਟੀਮ ਦੇ ਹੋਰ ਮੈਂਬਰਾਂ ਦਾ ਮਾਰਗਦਰਸ਼ਨ ਕਰਨਗੇ। ਉਨ੍ਹਾਂ ਕਿਹਾ, ਉਹ ਉਨ੍ਹਾਂ ਤੋਂ ਜੱਡੂ 'ਚ ਇਕ ਸਹਿਜ ਸੰਕ੍ਰਮਣ ਦੀ ਉਮੀਦ ਕਰ ਰਹੇ ਹਨ ਤੇ ਇਸ ਲਈ ਉਨ੍ਹਾਂ ਨੇ ਇਹ ਫੈਸਲਾ ਕੀਤਾ ਹੈ। ਇਕ ਕਪਤਾਨ ਤੇ ਖਿਡਾਰੀ ਦੇ ਤੌਰ 'ਤੇ ਉਨ੍ਹਾਂ ਨੇ ਹਮੇਸ਼ਾ ਸੀ. ਐੱਸ. ਕੇ. ਦੀ ਪਰਵਾਹ ਕੀਤੀ ਹੈ, ਉਨ੍ਹਾਂ ਨੇ ਸੀ. ਐੱਸ. ਕੇ. ਦੇ ਸਰਬੋਤਮ ਹਿੱਤ 'ਚ ਫ਼ੈਸਲਾ ਲਿਆ ਹੋਵੇਗਾ।

ਇਹ ਵੀ ਪੜ੍ਹੋ : ਮੈਨੂੰ ਆਪਣੇ ਸੰਨਿਆਸ ਲੈਣ ਦੇ ਫ਼ੈਸਲੇ ਦਾ ਕੋਈ ਦੁਖ ਨਹੀਂ : ਐਸ਼ਲੇ ਬਾਰਟੀ

2021 'ਚ ਸੀ. ਐੱਸ. ਕੇ. ਦੇ ਸਨਮਾਨ ਸਮਾਗਮ ਦੇ ਦੌਰਾਨ ਧੋਨੀ ਨੇ ਜ਼ਿਕਰ ਕੀਤਾ ਸੀ ਕਿ ਉਹ ਪ੍ਰਸ਼ੰਸਕਾਂ ਤੇ ਸਮਰਥਕਾਂ ਦੇ ਸਾਹਮਣੇ ਚੇਨਈ ਦੇ ਐੱਮ. ਏ. ਚਿਦਾਂਬਰਮ ਸਟੇਡੀਅਮ (ਚੇਪਾਕ) 'ਚ ਫ੍ਰੈਂਚਾਈਜ਼ੀ ਲਈ ਆਪਣਾ ਆਖ਼ਰੀ ਆਈ. ਪੀ. ਐੱਲ. ਮੈਚ ਖੇਡਣਗੇ। ਇਸ 'ਚ ਨੂੰ ਜੋੜਦੇ ਹੋਏ ਉਨ੍ਹਾਂ ਆਪਣੇ ਮਜ਼ਾਕੀਆ ਅੰਦਾਜ਼ 'ਚ ਇਹ ਵੀ ਕਿਹਾ ਕਿ ਉਹ ਇਹ ਨਹੀਂ ਕਹਿ ਸਕਦੇ ਕਿ ਇਹ ਛੇਤੀ ਹੀ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News