IPL 2022 : ਸੰਜੂ ਦਾ ਅਰਧ ਸੈਂਕੜਾ, ਰਾਜਸਥਾਨ ਨੇ ਹੈਦਰਾਬਾਦ ਨੂੰ ਦਿੱਤਾ 211 ਦੌੜਾਂ ਦਾ ਟੀਚਾ
Tuesday, Mar 29, 2022 - 09:20 PM (IST)
ਪੁਣੇ- ਆਈ. ਪੀ. ਐੱਲ. ਦਾ ਪੰਜਵਾਂ ਮੈਚ 'ਚ ਅੱਜ ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਜਸਥਾਨ ਰਾਇਲਜ਼ ਦਰਮਿਆਨ ਪੁਣੇ ਦੇ ਐੱਮ. ਸੀ. ਏ. ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜੀ ਕਰਨ ਆਈ ਰਾਜਸਥਾਨ ਨੇ ਆਪਣੀ ਪਾਰੀ ਦਾ ਆਗਾਜ਼ ਕਰ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਰਾਜਸਥਾਨ ਰਾਇਲਜ਼ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ 20 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਜਾਇਸਵਾਲ ਸ਼ੇਫਰਡ ਦੀ ਗੇਂਦ 'ਤੇ ਮਾਰਕਰਾਮ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਿਆ। ਰਾਜਸਥਾਨ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਜੋਸ ਬਟਲਰ 35 ਦੌੜਾਂ ਦੇ ਨਿੱਜੀ ਸਕੋਰ 'ਤੇ ਉਮਰਾਨ ਮਲਿਕ ਦੀ ਗੇਂਦ 'ਤੇ ਪੂਰਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਬਟਲਰ ਨੇ ਆਪਣੀ ਪਾਰੀ ਦੇ ਦੌਰਾਨ 3 ਚੌਕੇ ਤੇ 3 ਛੱਕੇ ਲਗਾਏ। ਇਸ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ ਹੈਦਰਾਬਾਦ ਨੂੰ 211 ਦੌੜਾਂ ਦਾ ਟੀਚਾ ਦਿੱਤਾ।
ਇਹ ਵੀ ਪੜ੍ਹੋ : IPL 'ਚ ਖਿਡਾਰੀਆਂ ਦੇ ਹਟਣ 'ਤੇ ਰੋਕ ਲਗਾਉਣ 'ਤੇ ਵਿਚਾਰ ਕਰ ਰਿਹਾ BCC
ਰਾਜਸਥਾਨ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਕਪਤਾਨ ਸੰਜੂ ਸੈਮਸਨ ਨੇ 55 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 5 ਛੱਕੇ ਅਤੇ 3 ਚੌਕੇ ਸ਼ਾਮਿਲ ਹਨ।
ਹੈੱਡ ਟੁ ਹੈੱਡ
ਕੁਲ ਮੈਚ - 15
ਹੈਦਰਾਬਾਦ - 8 ਜਿੱਤਿਆ
ਰਾਜਸਥਾਨ - 7 ਜਿੱਤਿਆ
ਇਹ ਵੀ ਪੜ੍ਹੋ : GT v LSG : ਦੂਜੀ ਵਾਰ ਗੋਲਡਨ ਡਕ 'ਤੇ ਆਊਟ ਹੋਏ ਰਾਹੁਲ, ਬਣਾਇਆ ਇਹ ਰਿਕਾਰਡ
ਟੀਮਾਂ :
ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਜੋਸ ਬਟਲਰ, ਦੇਵਦੱਤ ਪਡੀਕਲ, ਸੰਜੂ ਸੈਮਸਨ (ਵਿਕਟਕੀਪਰ/ਬੱਲੇਬਾਜ਼), ਸ਼ਿਮਰੋਨ ਹੇਟਮਾਇਰ, ਰੀਆਨ ਪਰਾਗ, ਰਵੀਚੰਦਰਨ ਅਸ਼ਵਿਨ, ਨਾਥਨ ਕੂਲਟਰ-ਨਾਈਲ, ਯੁਜਵੇਂਦਰ ਚਾਹਲ, ਟ੍ਰੇਂਟ ਬੋਲਟ, ਪ੍ਰਸਿਧ ਕ੍ਰਿਸ਼ਨਾ
ਸਨਰਾਈਜ਼ਰਜ਼ ਹੈਦਰਾਬਾਦ : ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਕੇਨ ਵਿਲੀਅਮਸਨ (ਕਪਤਾਨ), ਨਿਕੋਲਸ ਪੂਰਨ (ਵਿਕਟਕੀਪਰ), ਐਡਨ ਮਾਰਕਰਮ, ਅਬਦੁਲ ਸਮਦ, ਵਾਸ਼ਿੰਗਟਨ ਸੁੰਦਰ, ਰੋਮੀਓ ਸ਼ੈਫਰਡ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ, ਉਮਰਾਨ ਮਲਿਕ