IPL 2022 : ਸੰਜੂ ਸੈਮਸਨ ਹੀ ਰਹਿਣਗੇ ਰਾਜਸਥਾਨ ਰਾਇਲਜ਼ ਦੇ ਕਪਤਾਨ, ਪ੍ਰਤੀ ਸੀਜ਼ਨ ਮਿਲਣਗੇ 14 ਕਰੋੜ

Friday, Nov 26, 2021 - 02:24 PM (IST)

IPL 2022 : ਸੰਜੂ ਸੈਮਸਨ ਹੀ ਰਹਿਣਗੇ ਰਾਜਸਥਾਨ ਰਾਇਲਜ਼ ਦੇ ਕਪਤਾਨ, ਪ੍ਰਤੀ ਸੀਜ਼ਨ ਮਿਲਣਗੇ 14 ਕਰੋੜ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਫ੍ਰੈਂਚਾਈਜ਼ੀ ਰਾਜਸਥਾਨ ਰਇਲਜ਼ ਨੇ ਟੂਰਨਾਮੈਂਟ ਦੇ 2022 ਸੈਸ਼ਨ ਤੋਂ ਪਹਿਲਾਂ ਹੋਣ ਵਾਲੀ ਆਗਾਮੀ ਮੇਗਾ ਨਿਲਾਮੀ ਤੋਂ ਪਹਿਲਾਂ ਆਪਣੇ ਕਪਤਾਨ ਸੰਜੂ ਸੈਮਸਨ ਨੂੰ ਬਰਕਰਾਰ ਰੱਖਿਆ ਹੈ। ਸੰਜੂ ਸੈਮਸਨ ਨੂੰ ਅਗਲੇ ਤਿੰਨ ਸੈਸ਼ਨਾਂ ਲਈ ਹਰ ਸਾਲ 14 ਕਰੋੜ ਰੁਪਏ ਮਿਲਣਗੇ। ਉਹ ਟੀਮ ਦੇ ਕਪਤਾਨ ਦੇ ਰੂਪ 'ਚ ਕੰਮ ਕਰਨਗੇ।

ਇਹ ਵੀ ਪੜ੍ਹੋ : ਓਮਾਨ 'ਚ ਲੀਜੈਂਡਸ ਕ੍ਰਿਕਟਰ ਦਿਖਾਉਣਗੇ ਆਪਣਾ ਜਲਵਾ, ਜਾਣੋ ਕਦੋਂ ਹੋਵੇਗੀ ਕ੍ਰਿਕਟ ਲੀਗ

ਇਸ ਵਿਕਟਕੀਪਰ ਬੱਲੇਬਾਜ਼ ਨੇ ਆਈ. ਪੀ. ਐੱਲ. 2021 'ਚ 14 ਮੈਚਾਂ 'ਚ 40.33 ਦੀ ਔਸਤ ਨਾਲ 484 ਦੌੜਾਂ ਬਣਾਈਆਂ ਸਨ। ਸੰਜੂ ਨੇ ਇਕ ਸੈਂਕੜਾ ਤੇ ਦੋ ਅਰਧ ਸੈਂਕੜਿਆਂ ਨਾਲ 136.72 ਦੇ ਸਟ੍ਰਾਈਕ ਰੇਟ ਨਾਲ 484 ਦੌੜਾਂ ਬਣਾਈਆਂ ਸਨ। ਰਾਜਸਥਾਨ ਰਾਇਲਜ਼ ਖ਼ੇਮੇ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਸੈਮਸਨ ਨੂੰ ਫ੍ਰੈਂਚਾਈਜ਼ੀ ਵਲੋਂ ਬਰਕਰਾਰ ਰੱਖਿਆ ਗਿਆ ਹੈ। ਸੂਤਰਾਂ ਨੇ ਕਿਹਾ, 'ਹਾਂ ਸੰਜੂ ਸੈਮਸਨ ਨੂੰ ਬਰਕਰਾਰ ਰਖਿਆ ਗਿਆ ਹੈ। ਅਸੀਂ ਆਉਣ ਵਾਲੇ ਦਿਨਾਂ 'ਚ ਹੋਰਨਾਂ ਖਿਡਾਰੀਆਂ ਦਾ ਖੁਲਾਸਾ ਕਰਾਂਗੇ।' 

ਇਹ ਵੀ ਪੜ੍ਹੋ : ਕੋਚ ਰਾਹੁਲ ਦ੍ਰਾਵਿੜ ਨੇ ਭਾਰਤੀ ਟੀਮ 'ਚ ਸ਼ੁਰੂ ਕੀਤੀ ਪੁਰਾਣੀ ਰਵਾਇਤ, ਗਾਵਸਕਰ ਨੂੰ ਦਿੱਤਾ ਇਹ ਸਨਮਾਨ

PunjabKesari

ਸਾਰੀਆਂ ਅੱਠ ਟੀਮਾਂ ਦੇ ਕੋਲ ਉਨ੍ਹਾਂ ਖਿਡਾਰੀਆਂ ਦੀ ਸੂਚੀ ਦਾ ਐਲਾਨ ਕਰਨ ਲਈ 30 ਨਵੰਬਰ ਦਾ ਸਮਾਂ ਹੈ, ਜਿਨ੍ਹਾਂ ਨੂੰ ਉਹ ਬਰਕਰਾਰ ਰੱਖਣਗੀਆਂ। ਟੀਮਾਂ ਨੂੰ ਵੱਧ ਤੋਂ ਵੱਧ ਚਾਰ ਖਿਡਾਰੀਆਂ ਨੂੰ ਰਿਟੇਨ ਕਰਨ ਦੀ ਇਜਾਜ਼ਤ ਹੋਵੇਗੀ। ਰਿਟੇਨ ਕੀਤੇ ਗਏ ਨਾਵਾਂ 'ਚੋਂ ਦੋ ਵਿਦੇਸ਼ੀ ਖਿਡਾਰੀਆਂ ਦੇ ਨਾਂ ਹੋ ਸਕਦੇ ਹਨ। ਆਗਾਮੀ ਆਈ. ਪੀ. ਐੱਲ. ਨੀਲਾਮੀ 'ਚ ਟੀਮਾਂ ਨੂੰ 90 ਕਰੋੜ ਰੁਪਏ ਦਾ ਪਰਸ ਮਿਲਣ ਦੀ ਸੰਭਾਵਨਾ ਹੈ। ਰਿਪੋਰਟ 'ਚ ਕਿਹਾ ਗਿਆ ਦੋ ਨਵੀਆਂ ਫ੍ਰੈਂਚਾਈਜ਼ੀਆਂ - ਲਖਨਊ ਤੇ ਅਹਿਮਦਾਬਾਦ, ਰਿਟੇਂਸ਼ਨ ਖ਼ਤਮ ਹੋਣ ਦੇ ਬਾਅਦ ਨੀਲਾਮੀ ਤੋਂ ਪਹਿਲਾਂ ਤਿੰਨ ਖਿਡਾਰੀਆਂ ਨੂੰ ਚੁਣ ਸਕਦੀਆਂ ਹਨ। ਇਨ੍ਹਾਂ ਦੋਵੇਂ ਟੀਮਾਂ ਲਈ ਦੋ ਭਾਰਤੀ ਤੇ ਇਕ ਵਿਦੇਸ਼ੀ ਖਿਡਾਰੀ ਦਾ ਸੰਯੋਜਨ (ਤਾਲਮੇਲ) ਹੋਵੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News