IPL 2022 : ਮਯੰਕ ਅਗਰਵਾਲ ਬਣੇ ਪੰਜਾਬ ਕਿੰਗਜ਼ ਦੇ ਕਪਤਾਨ, ਕਿਹਾ- ਇਹ ਹੋਵੇਗਾ ਟੀਚਾ

02/28/2022 5:17:24 PM

ਨਵੀਂ ਦਿੱਲੀ- ਪੰਜਾਬ ਕਿੰਗਜ਼ ਨੇ IPL 2022 ਲਈ ਆਪਣੇ ਨਵੇਂ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਕਿੰਗਜ਼ ਨੇ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਤੋਂ ਪਹਿਲਾਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਮਯੰਕ ਅਗਰਵਾਲ ਉਨ੍ਹਾਂ ਦੀ ਟੀਮ ਦੇ ਨਵੇਂ ਕਪਤਾਨ ਹੋਣਗੇ। ਜ਼ਿਕਰਯੋਗ ਹੈ ਕਿ ਮਯੰਕ ਅਗਰਵਾਲ 2018 ਤੋਂ ਲਗਾਤਾਰ ਪੰਜਾਬ ਟੀਮ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਆਈ. ਪੀ .ਐੱਲ. 2021 'ਚ ਕੇ. ਐੱਲ. ਰਾਹੁਲ  ਦੇ ਬਾਹਰ ਹੋਣ ਦੇ ਬਾਅਦ ਟੀਮ ਦੀ ਕਪਤਾਨੀ ਕੀਤੀ ਸੀ। ਅਗਰਵਾਲ 2022 ਆਈ. ਪੀ. ਐੱਲ. ਮੈਗਾ ਨਿਲਾਮੀ ਤੋਂ ਪਹਿਲਾਂ ਅਨਕੈਪਡ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਨਾਲ ਪੰਜਾਬ ਕਿੰਗਜ਼ ਵਲੋਂ ਟੀਮ ਲਈ ਰਿਟੇਨ ਕੀਤੇ ਗਏ ਖਿਡਾਰੀਆਂ 'ਚੋਂ ਸਨ।

ਇਹ ਵੀ ਪੜ੍ਹੋ : ਖੇਡ ਪ੍ਰਤੀ ਸਮਰਪਿਤ ਕ੍ਰਿਕਟਰ ਵਿਸ਼ਣੂ ਸੋਲੰਕੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਹਿਲਾਂ ਧੀ ਤੇ ਹੁਣ ਪਿਤਾ ਦਾ ਦਿਹਾਂਤ

 

ਪੰਜਾਬ ਕਿੰਗਜ਼ ਦੇ ਕਪਤਾਨ ਮਯੰਕ ਅਗਰਵਾਲ ਨੇ ਕਿਹਾ: “ਮੈਂ 2018 ਤੋਂ ਪੰਜਾਬ ਕਿੰਗਜ਼ ਵਿੱਚ ਹਾਂ ਅਤੇ ਮੈਨੂੰ ਇਸ ਸ਼ਾਨਦਾਰ ਟੀਮ ਦੀ ਨੁਮਾਇੰਦਗੀ ਕਰਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਟੀਮ ਦੀ ਅਗਵਾਈ ਕਰਨ ਦਾ ਮੌਕਾ ਪ੍ਰਾਪਤ ਕਰਕੇ ਮੈਂ ਬਹੁਤ ਖੁਸ਼ ਹਾਂ। ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦਾ ਹਾਂ। ਵਿਸ਼ਵਾਸ ਹੈ ਕਿ ਇਸ ਸੀਜ਼ਨ ਵਿੱਚ ਸਾਡੇ ਕੋਲ ਪੰਜਾਬ ਕਿੰਗਜ਼ ਦੀ ਟੀਮ ਦੀ ਪ੍ਰਤਿਭਾ ਮੇਰੇ ਕੰਮ ਨੂੰ ਆਸਾਨ ਬਣਾ ਦੇਵੇਗੀ।"

ਇਹ ਵੀ ਪੜ੍ਹੋ : ਭਾਰਤ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨੂੰ ਮੁੰਬਈ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ

PunjabKesari

ਜ਼ਿਕਰਯੋਗ ਹੈ ਕਿ ਪੰਜਾਬ ਆਈ. ਪੀ. ਐੱਲ. ਮੈਗਾ ਨਿਲਾਮੀ 'ਚ ਸਭ ਤੋਂ ਜ਼ਿਆਦਾ 72 ਕਰੋੜ ਰੁਪਏ ਦੇ ਨਾਲ ਸ਼ਾਮਲ ਹੋਇਆ। ਫ੍ਰੈਂਚਾਈਜ਼ੀ ਨੇ ਸ਼ਿਖਰ ਧਵਨ, ਜਾਨੀ ਬੇਅਰਸਟੋ, ਲੀਆਮ ਲਿਵਿੰਗਸਟੋਨ, ਕੈਗਿਸੋ ਰਬਾਡਾ, ਓਡਿਅਨ ਸਮਿਥ, ਰਾਹੁਲ ਚਾਹਰ, ਰਾਜਅੰਗਦ ਬਾਵਾ, ਸੰਦੀਪ ਸ਼ਰਮਾ ਜਿਹੇ ਖਿਡਾਰੀਆਂ ਨੂੰ ਚੁਣਨ ਦੇ ਇਲਾਵਾ ਪਿਛਲੇ ਖਿਡਾਰੀਆਂ ਸ਼ਾਹਰੁਖ਼ ਖ਼ਾਨ, ਹਰਪ੍ਰੀਤ ਬਰਾੜ, ਈਸ਼ਾਨ ਪੋਰੇਲ ਤੇ ਪ੍ਰਭਸਿਮਰਨ ਨੂੰ ਖਰੀਦਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਣਕਾਰੀ।
 


Tarsem Singh

Content Editor

Related News