IPL 2022 : KL ਰਾਹੁਲ ਤੇ ਰਾਸ਼ਿਦ ਖ਼ਾਨ 'ਤੇ ਲੱਗ ਸਕਦੈ ਇਕ ਸਾਲ ਦਾ ਬੈਨ, ਜਾਣੋ ਵਜ੍ਹਾ

11/30/2021 5:56:18 PM

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਰਿਟੇਂਸ਼ਨ ਮੰਗਲਵਾਰ (30 ਨਵੰਬਰ) ਨੂੰ ਹੋਣ ਵਾਲਾ ਹੈ ਜਿਸ 'ਚ ਸਾਰੀਆਂ 8 ਫ੍ਰੈਂਚਾਈਜ਼ੀਆਂ ਆਪਣੇ ਖਿਡਾਰੀਆਂ ਦੀ ਉਹ ਸੂਚੀ ਜਮ੍ਹਾਂ ਕਰਨਗੀਆਂ, ਜਿਸ ਨੂੰ ਟੀਮਾਂ ਰਿਟੇਨ ਕਰਨਗੀਆਂ। ਹਾਲਾਂਕਿ ਵੱਖ-ਵੱਖ ਮੀਡੀਆ ਰਿਪੋਰਟਸ ਦੇ ਮੁਤਾਬਕ ਆਈ. ਪੀ. ਐੱਲ. 2022 ਦੇ ਰਿਟੇਂਸ਼ਨ ਤੋਂ ਪਹਿਲਾਂ ਦੋ ਖਿਡਾਰੀਆਂ ਕੇ. ਐੱਲ. ਰਾਹੁਲ ਤੇ ਰਾਸ਼ਿਦ ਖ਼ਾਨ 'ਤੇ ਇਕ ਸਾਲ ਦਾ ਬੈਨ ਲਗ ਸਕਦਾ ਹੈ।

ਇਹ ਵੀ ਪੜ੍ਹੋ : ਸ਼ਾਦਰੁਲ ਠਾਕੁਰ ਨੇ ਗਰਲਫ੍ਰੈਂਡ ਮਿਤਾਲੀ ਨਾਲ ਕੀਤੀ ਮੰਗਣੀ, ਵੇਖੋ ਵੀਡੀਓਜ਼

ਇਕ ਰਿਪੋਰਟ ਦੇ ਮੁਤਾਬਕ ਪੰਜਾਬ ਕਿੰਗਜ਼ (ਪੀਬੀਕੇਐੱਸ) ਤੇ ਸਨਰਾਈਜ਼ਰਜ਼ ਹੈਦਰਾਬਾਦ (ਐੱਸ. ਆਰ. ਐੱਚ) ਨੇ ਆਰ. ਪੀ. ਐੱਸ. ਜੀ. ਸਮੂਹ ਸਮਰਥਤ ਲਖਨਊ ਫ੍ਰੈਂਚਾਈਜ਼ੀ ਦੇ ਬਾਰੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਸ਼ਿਕਾਇਤ ਕੀਤੀ ਹੈ ਕਿ ਉਸ ਨੇ ਕੇ. ਐੱਲ. ਰਾਹੁਲ ਤੇ ਰਾਸ਼ਿਦ ਖ਼ਾਨ ਨੂੰ ਆਪਣੀ ਫ੍ਰੈਂਚਾਈਜ਼ੀ ਛੱਡਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬੀ. ਸੀ. ਸੀ. ਆਈ. ਹੁਣ ਸ਼ਿਕਾਇਤਾਂ ਦੀ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ : ਮੈਚ ਦੇ 5ਵੇਂ ਦਿਨ ਪਿੱਚ ਤੋਂ ਗੇਂਦਬਾਜ਼ਾਂ ਨੂੰ ਮਦਦ ਨਹੀਂ ਮਿਲੀ : ਦ੍ਰਾਵਿੜ

ਵੈੱਬਸਾਈਟ ਮੁਤਾਬਕ ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਸ਼ਿਕਾਇਤ ਬਾਰੇ ਕਿਹਾ, 'ਸਾਨੂੰ ਕੋਈ ਪੱਤਰ ਨਹੀਂ ਮਿਲਿਆ, ਪਰ ਸਾਨੂੰ ਲਖਨਊ ਟੀਮ ਵਲੋਂ ਖਿਡਾਰੀਆਂ ਨੂੰ ਗ਼ਲਤ ਤਰੀਕੇ ਨਾਲ ਟੀਮ 'ਚ ਸ਼ਾਮਲ ਕਰਨ ਬਾਰੇ ਦੋ ਫ੍ਰੈਂਚਾਈਜ਼ੀਆਂ ਤੋਂ ਜ਼ੁਬਾਨੀ ਸ਼ਿਕਾਇਤ ਮਿਲੀ ਹੈ। ਅਸੀਂ ਇਸ ਨੂੰ ਦੇਖ ਰਹੇ ਹਾਂ ਤੇ ਅਸੀਂ ਇਸ ਦੇ ਸਹੀ ਸਾਬਤ ਹੋਣ 'ਤੇ ਢੁਕਵੀਂ ਕਾਰਵਾਈ ਕਰਾਂਗੇ। ਅਸੀਂ ਸੰਤੁਲਨ ਵਿਗਾੜਨਾ ਨਹੀਂ ਚਾਹੁੰਦੇ। ਜਦੋਂ ਜ਼ਬਰਦਸਤ ਮੁਕਾਬਲੇਬਾਜ਼ੀ ਹੋਵੇ ਤਾਂ ਤੁਸੀਂ ਇਨ੍ਹਾਂ ਚੀਜ਼ਾਂ ਤੋਂ ਬਚ ਨਹੀਂ ਸਕਦੇ। ਪਰ ਮੌਜੂਦਾ ਟੀਮਾਂ ਲਈ ਇਹ ਸਹੀ ਨਹੀਂ ਹੈ ਜਦੋਂ ਉਹ ਸਭ ਕੁਝ ਸੰਤੁਲਿਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News