IPL 2022 : ਗੁਜਰਾਤ ਟਾਈਟਨਸ ਨੂੰ ਵੱਡਾ ਝਟਕਾ, ਇਸ ਧਾਕੜ ਖਿਡਾਰੀ ਨੇ ਟੂਰਨਾਮੈਂਟ ਤੋਂ ਨਾਂ ਲਿਆ ਵਾਪਸ

Tuesday, Mar 01, 2022 - 03:22 PM (IST)

ਸਪੋਰਟਸ ਡੈਸਕ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਸ਼ੁਰੂ ਹੋਣ 'ਚ ਇਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਤੇ ਇਸ ਦੇ ਲਈ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਪਹਿਲੀ ਵਾਰ ਆਈ. ਪੀ. ਐੱਲ. 'ਚ ਸ਼ਾਮਲ ਗੁਜਰਾਤ ਟਾਈਟਨਸ ਦੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ ਨੇ ਆਈ. ਪੀ .ਐੱਲ. ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਜੇਸਨ ਰਾਏ ਨੇ ਇਸ ਦੀ ਜਾਣਕਾਰੀ ਗੁਜਰਾਤ ਟਾਈਟਨਸ ਨੂੰ ਦੇ ਦਿੱਤੀ ਹੈ।

ਇਹ ਵੀ ਪੜ੍ਹੋ : ਰੂਸ 'ਤੇ ਸਖਤ ਕਾਰਵਾਈ- FIFA ਨੇ ਵਿਸ਼ਵ ਕੱਪ ਤੋਂ ਟੀਮ ਨੂੰ ਕੀਤਾ ਬਾਹਰ, ਅੰਤਰਰਾਸ਼ਟਰੀ ਮੈਚ ਵੀ ਬੈਨ

PunjabKesari

ਦਰਅਸਲ  ਹਾਲ ਹੀ 'ਚ ਖ਼ਤਮ ਹੋਏ ਪਾਕਿਸਤਾਨ ਸੁਪਰ ਲੀਗ ਟੂਰਨਾਮੈਂਟ 'ਚ ਜੇਸਨ ਰਾਏ ਖੇਡ ਰਹੇ ਸਨ। ਰਿਪੋਰਟਸ ਮੁਤਾਬਕ ਆਈ. ਪੀ. ਐੱਲ. 'ਚ ਨਾ ਖੇਡਣ ਦਾ ਕਾਰਨ ਬਾਇਓ ਬਬਲ ਹੈ। ਉਹ ਸਖ਼ਤ ਬਾਇਓ ਬਬਲ 'ਚ ਨਹੀਂ ਰਹਿਣਾ ਚਾਹੁੰਦੇ। ਇਸ ਲਈ ਜੇਸਨ ਰਾਏ ਨੇ ਆਈ. ਪੀ. ਐੱਲ. ਤੋਂ ਨਾਂ ਵਾਪਸ ਲੈ ਲਿਆ ਹੈ। ਆਈ. ਪੀ. ਐੱਲ. ਦੇ ਪਿਛਲੇ ਸੀਜ਼ਨ 'ਚ ਵੀ ਰਾਏ ਨੇ ਖੇਡਣ ਤੋਂ ਮਨ੍ਹਾਂ ਕਰ ਦਿੱਤਾ ਸੀ। ਦਿੱਲੀ ਕੈਪੀਟਲਸ ਦੀ ਟੀਮ ਨੇ ਉਦੋਂ ਉਨ੍ਹਾਂ ਨੂੰ 1.50 ਕਰੋੜ ਰੁਪਏ 'ਚ ਖ਼ਰੀਦਿਆ ਸੀ। ਜਦਕਿ ਇਸ ਵਾਰ ਗੁਜਰਾਤ ਦੀ ਟੀਮ ਨੇ ਉਨ੍ਹਾਂ ਨੂੰ 2 ਕਰੋੜ ਰੁਪਏ ਦੀ ਬੋਲੀ ਲਾ ਕੇ ਟੀਮ 'ਚ ਸ਼ਾਮਲ ਕੀਤਾ ਸੀ।

ਇਹ ਵੀ ਪੜ੍ਹੋ : IPL 2022 : ਮਯੰਕ ਅਗਰਵਾਲ ਬਣੇ ਪੰਜਾਬ ਕਿੰਗਜ਼ ਦੇ ਕਪਤਾਨ, ਕਿਹਾ- ਇਹ ਹੋਵੇਗਾ ਟੀਚਾ

PunjabKesari

ਪੀ. ਐੱਸ. ਐੱਲ. 'ਚ ਦਿਖਾਈ ਹਮਲਾਵਰ ਬੱਲੇਬਾਜ਼ੀ
ਪਾਕਿਸਤਾਨ ਸੁਪਰ ਲੀਗ 'ਚ ਜੇਸਨ ਰਾਏ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜੇਸਨ ਰਾਏ ਨੇ ਕਵੈਟਾ ਗਲੈਡੀਏਟਰਸ ਵਲੋਂ ਖੇਡਦੇ ਹੋਏ 6 ਮੈਚਾਂ 'ਚ 303 ਦੌੜਾਂ ਬਣਾਈਆਂ। ਆਪਣੀਆਂ 6 ਪਾਰੀਆਂ 'ਚ ਜੇਸਨ ਰਾਏ ਦੇ ਬੱਲੇ ਤੋਂ ਇਕ ਸੈਂਕੜਾ ਤੇ 2 ਅਰਧ ਸੈਂਕੜੇ ਨਿਕਲੇ। ਲਾਹੌਰ ਕਲੰਦਰਸ ਖ਼ਿਲਾਫ਼ ਰਾਏ ਨੇ 116 ਦੌੜਾਂ ਦੀ ਪਾਰੀ ਖੇਡੀ ਸੀ। ਰਾਏ ਦੇ ਗੁਜਰਾਤ ਟੀਮ 'ਚ ਨਾ ਹੋਣ ਨਾਲ ਟੀਮ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News