IPL 2022 : ਮੈਚ ਤੋਂ ਪਹਿਲਾਂ ਬੋਲੇ ਉਮੇਸ਼ ਯਾਦਵ, ਇਸ ਦੇ ਲਈ KKR ਦਾ ਸ਼ੁਕਰਗੁਜ਼ਾਰ ਹਾਂ

Saturday, Mar 26, 2022 - 02:17 PM (IST)

ਸਪੋਰਟਸ ਡੈਸਕ- ਭਾਰਤੀ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਟੀਮ 'ਚ ਵਾਪਸ ਆਉਣ ਦੇ ਬਅਦ ਖ਼ੁਸ਼ ਹਨ। ਯਾਦਵ ਹੁਣ ਪਹਿਲਾਂ ਨਾਲੋਂ ਕਿਤੇ ਤਜਰਬੇਕਾਰ ਹਨ ਤੇ ਲੰਬੇ ਸਮੇਂ ਤਕ ਕੌਮਾਂਤਰੀ ਸਰਕਟ ਦੇ ਆਸਪਾਸ ਰਹੇ ਹਨ। ਉਹ ਭਾਰਤੀ ਟੈਸਟ ਟੀਮ 'ਚ ਵੀ ਨਿਯਮਿਤ ਹਨ। ਇਸ 34 ਸਾਲਾ ਗੇਂਦਬਾਜ਼ ਨੇ 121 ਆਈ. ਪੀ. ਐੱਲ. ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ 30.1 ਦੇ ਔਸਤ ਨਾਲ 8.51 ਦੀ ਇਕਨਾਮੀ ਰੇਟ ਨਾਲ 119 ਵਿਕਟਾਂ ਲਈਆਂ ਹਨ। ਕੇ. ਕੇ. ਆਰ. ਵਲੋਂ ਖ਼ਰੀਦੇ ਜਾਣ 'ਤੇ ਉਮੇਸ਼ ਨੇ ਫ੍ਰੈਂਚਾਈਜ਼ੀ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ : CSK ਤੇ KKR ਦਰਮਿਆਨ ਮੈਚ ਨਾਲ ਹੋਵੇਗੀ IPL 2022 ਦੀ ਸ਼ੁਰੂਆਤ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ

ਉਮੇਸ਼ ਯਾਦਵ ਨੇ ਕਿਹਾ ਕਿ ਜਦੋਂ ਆਖ਼ਰੀ ਨਿਲਾਮੀ 'ਚ ਮੇਰਾ ਨਾਂ ਆਇਆ, ਤਾਂ ਮੈਂ ਬਿਨਾ ਵਿਕੇ ਰਹਿ ਗਿਆ। ਜਦੋਂ ਮੇਰਾ ਨਾਂ ਦੂਜਾ ਵਾਰ ਆਇਆ, ਤਾਂ ਮੈਂ ਫਿਰ ਤੋਂ ਬਿਨਾ ਵਿਕੇ ਰਹਿ ਗਿਆ। ਇਸ ਤੋਂ ਬਾਅਦ ਜਦੋਂ ਤੀਜੀ ਵਾਰ ਮੇਰਾ ਨਾਂ ਆਇਆ ਤਾਂ ਕੇ. ਕੇ. ਆਰ. ਨੇ ਮੈਨੂੰ ਚੁਣਿਆ। ਮੈਨੂੰ ਚੁਣਨ ਤੇ ਮੇਰੇ 'ਤੇ ਵਿਸ਼ਵਾਸ ਦਿਖਾਉਣ ਲਈ ਮੈਂ ਅਸਲ 'ਚ ਕੇ. ਕੇ. ਆਰ. ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਮੈਂ 2014 ਤੇ 2017 ਤਕ ਕੇ. ਕੇ. ਆਰ. ਦੇ ਲਈ ਖੇਡਿਆ ਤੇ ਉਨ੍ਹਾਂ ਨਾਲ ਮੇਰੇ ਚੰਗੇ ਸਬੰਧ ਬਣੇ ਰਹੇ।

ਇਹ ਵੀ ਪੜ੍ਹੋ : BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ

ਉਨ੍ਹਾਂ ਕਿਹਾ ਕਿ ਕੇ. ਕੇ. ਆਰ. 'ਚ ਮੁੜ ਵਾਪਸ ਆਉਣ 'ਤੇ ਅਸਲ 'ਚ ਖ਼ੁਸ਼ ਤੇ ਉਤਸ਼ਹਤ ਹਾਂ। ਮੈਨੂੰ ਯਕੀਨ ਹੈ ਕਿ ਸਾਡੇ ਕਪਤਾਨ ਸ਼੍ਰੇਅਸ ਅਈਅਰ ਕੇ. ਕੇ. ਆਰ. ਨੂੰ ਖ਼ਿਤਾਬੀ ਜਿੱਤ ਦਿਵਾਉਣਗੇ। ਸਾਡੇ ਕੋਲ ਇਕ ਮਜ਼ਬੂਤ ਟੀਮ ਹੈ। ਮੈਂ 2014 'ਚ ਇਸ ਟੀਮ ਦਾ ਹਿੱਸਾ ਸੀ ਜਦੋਂ ਉਨ੍ਹਾਂ ਨੇ ਖ਼ਿਤਾਬ ਜਿੱਤਿਆ ਸੀ ਤੇ ਮੈਂ ਵਾਪਸ ਆ ਕੇ ਖ਼ੁਸ਼ ਹਾਂ। ਕੇ. ਕੇ. ਆਰ. ਆਪਣੀ ਮੁਹਿੰਮ ਦੀ ਸ਼ੁਰੂਆਤ ਸ਼ਨੀਵਾਰ 26 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸੀਜ਼ਨ ਦੇ ਪਹਿਲੇ ਮੈਚ 'ਚ ਸੀ. ਐੱਸ. ਕੇ. ਖ਼ਿਲਾਫ਼ ਕਰੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News