IPL 2022 : ਰਾਹੁਲ ਤੇਵਤੀਆ ਨੇ ਖੋਲਿਆ ਗੁਜਰਾਤ ਟਾਈਟਨਸ ਦੀ ਸਫਲਤਾ ਦਾ ਰਾਜ਼

Friday, May 27, 2022 - 06:46 PM (IST)

IPL 2022 : ਰਾਹੁਲ ਤੇਵਤੀਆ ਨੇ ਖੋਲਿਆ ਗੁਜਰਾਤ ਟਾਈਟਨਸ ਦੀ ਸਫਲਤਾ ਦਾ ਰਾਜ਼

ਸਪੋਰਟਸ ਡੈਸਕ- ਗੁਜਰਾਤ ਟਾਈਟਨਸ (ਜੀ. ਟੀ.) ਨੇ 14 ਮੈਚਾਂ 'ਚੋਂ 10 'ਚ ਜਿੱਤ ਦੇ ਨਾਲ ਲੀਗ ਪੜਾਅ 'ਚ ਚੋਟੀ ਦਾ ਸਥਾਨ ਹਾਸਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮੇਗਾ ਨਿਲਾਮੀ ਦੇ ਬਾਅਦ ਕਿਸੇ ਨੇ ਵੀ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ, ਪਰ ਟੀਮ ਨੇ ਆਪਣੇ ਆਲੋਚਕਾਂ ਨੂੰ ਪੂਰੀ ਤਰ੍ਹਾਂ ਗ਼ਲਤ ਸਾਬਤ ਕਰ ਦਿੱਤਾ ਤੇ ਆਪਣੇ ਪਹਿਲੇ ਹੀ ਸੀਜ਼ਨ 'ਚ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦੇ ਫਾਈਨਲ 'ਚ ਪੁੱਜ ਗਈ ਹੈ। ਗੁਜਰਾਤ ਦੇ ਰੋਮਾਂਚਕ ਆਲਰਾਊਂਡਰ ਰਾਹੁਲ ਤੇਵਤੀਆ ਨੇ ਟੂਰਨਾਮੈਂਟ 'ਚ ਗੁਜਰਾਤ ਦੇ ਅਜੇ ਤਕ ਦੇ ਸਫ਼ਰ ਦੇ ਬਾਰੇ 'ਚ ਤਾਜ਼ਾ ਇੰਟਰਵਿਊ 'ਚ ਗੱਲ ਕੀਤੀ। ਉਨ੍ਹਾਂ ਨੇ ਇਸ ਸਫਲਤਾ ਦੇ ਪਿੱਛੇ ਪੂਰੀ ਟੀਮ ਦੀ ਮਿਹਨਤ ਤੇ ਕੋਸ਼ਿਸ਼ ਵੱਲ ਇਸ਼ਾਰਾ ਕੀਤਾ ਜਿਸ ਨਾਲ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਸ਼ਾਨਦਾਰ ਸੀਜ਼ਨ 'ਚ ਮਦਦ ਮਿਲੀ।

ਇਹ ਵੀ ਪੜ੍ਹੋ : ਗੋਲਫ਼ ਦੀਆਂ 5 ਹਾਟ ਮਹਿਲਾ ਪਲੇਅਰ ਦੀਆਂ ਦੇਖੋ ਕੁਝ ਦਿਲਖਿੱਚਵੀਆਂ ਤਸਵੀਰਾਂ

ਤੇਵਤੀਆ ਨੇ ਇੰਟਰਵਿਊ 'ਚ ਕਿਹਾ, ਸਾਡੀ ਟੀਮ ਇਕ ਖਿਡਾਰੀ 'ਤੇ ਨਿਰਭਰ ਨਹੀਂ ਹੈ ਸਗੋਂ ਪੂਰੀ ਟੀਮ ਪ੍ਰਦਰਸ਼ਨ ਕਰਦੀ ਹੈ ਤੇ ਇਹੋ ਸਾਨੂੰ ਅਲਗ ਬਣਾਉਂਦੀ ਹੈ। ਟੀਮ ਦਾ ਮਾਹੌਲ ਬਹੁਤ ਹੀ ਸ਼ਾਂਤ ਤੇ ਠੰਡਾ ਹੈ ਤੇ ਇਸੇ ਨੇ ਹੀ ਸਾਨੂੰ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ 'ਚ ਮਦਦ ਕੀਤੀ ਹੈ। ਤੇਵਤੀਆ ਨੇ ਮਿਲਰ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਕਿਉਂਕਿ ਇਸ ਬੱਲੇਬਾਜ਼ ਦਾ ਆਈ. ਪੀ. ਐੱਲ. ਕਰੀਅਰ ਦਾ ਇਹ ਸਰਵਸ੍ਰੇਸ਼ਠ ਸੈਸ਼ਨ ਹੈ।

ਇਹ ਵੀ ਪੜ੍ਹੋ : ਸਹਿਵਾਗ ਨੇ ਕ੍ਰਿਕਟ 'ਚ ਪੰਤ ਦੇ ਭਵਿੱਖ 'ਤੇ ਕੀਤੀ ਟਿੱਪਣੀ, ਕਿਹਾ- ਅਜਿਹਾ ਕਰਨ 'ਤੇ ਸਿਰਜ ਦੇਣਗੇ ਇਤਿਹਾਸ

ਉਨ੍ਹਾਂ ਕਿਹਾ, ਡੇਵਿਡ ਮਿਲਰ ਦਿਖਾ ਰਿਹਾ ਹੈ ਕਿ ਹੁਣ ਉਹ ਕੀ ਕਰ ਸਕਦਾ ਹੈ ਤੇ ਉਸ ਨੂੰ ਇਕ ਮੰਚ ਦਿੱਤਾ ਗਿਆ ਹੈ। ਪਹਿਲਾਂ ਉਨ੍ਹਾਂ ਨੂੰ ਕੋਈ ਮੌਕਾ ਨਹੀਂ ਦਿੱਤਾ ਗਿਆ ਸੀ। ਤੇਵਤੀਆ ਨੇ ਕਿਹਾ ਕਿ ਟੀਮ ਇੰਡੀਆ ਦੇ ਰੰਗ 'ਚ ਰੰਗਣ ਦਾ ਉਨ੍ਹਾਂ ਦਾ ਸੁਫ਼ਨਾ ਅਜੇ ਵੀ ਜਾਰੀ ਹੈ। ਇਸ ਸਾਲ ਦੇ ਆਈ. ਪੀ. ਐੱਲ. ਫਾਈਨਲ ਤੋਂ ਪਹਿਲਾਂ ਤੇਵਤੀਆ ਕੁਝ ਜ਼ਿਆਦਾ ਨਹੀਂ ਬਦਲਣਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਗੁਜਰਾਤ ਟਾਈਟਨਸ ਦੇ ਪ੍ਰਸ਼ੰਸਕਾਂ ਨੂੰ ਆਪਣੇ ਲਗਾਤਾਰ ਸਮਰਥਨ ਲਈ ਧੰਨਵਾਦ ਦਿੱਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News