IPL 2022 : ਲਖਨਊ ਟੀਮ ਦੇ ਅਧਿਕਾਰਤ ਨਾਂ ਦਾ ਹੋਇਆ ਐਲਾਨ
Tuesday, Jan 25, 2022 - 11:36 AM (IST)
ਸਪੋਰਟਸ ਡੈਸਕ- ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਸੀਜ਼ਨ 'ਚ 10 ਟੀਮਾਂ ਖੇਡਣਗੀਆਂ ਜਿਸ 'ਚ ਲਖਨਊ ਤੇ ਅਹਿਮਦਾਬਾਦ ਦੀਆਂ ਫ੍ਰੈਂਚਾਈਜ਼ੀਆਂ ਵੀ ਸ਼ਾਮਲ ਹੋਣਗੀਆਂ। ਲਖਨਊ ਦੀ ਟੀਮ ਨੇ ਆਈ. ਪੀ. ਐੱਲ. ਦੇ ਲਈ ਆਪਣਾ ਨਾਂ ਜਾਰੀ ਕਰ ਦਿੱਤਾ ਹੈ। ਆਈ. ਪੀ. ਐੱਲ. ਦੇ ਆਗਾਮੀ ਸੀਜ਼ਨ 'ਚ ਲਖਨਊ ਦੀ ਟੀਮ ਲਖਨਊ ਸੁਪਰ ਜਾਇੰਟਸ ਦੇ ਨਾਂ ਨਾਲ ਉਤਰੇਗੀ। ਇਸ ਦਾ ਐਲਾਨ ਫ੍ਰੈਂਚਾਈਜ਼ੀ ਨੇ ਸੋਸ਼ਲ ਮੀਡੀਆ ਰਾਹੀਂ ਕੀਤਾ ਹੈ।
And here it is,
— Lucknow Super Giants (@LucknowIPL) January 24, 2022
Our identity,
Our name.... 🤩🙌#NaamBanaoNaamKamao #LucknowSuperGiants @BCCI @IPL @GautamGambhir @klrahul11 pic.twitter.com/OVQaw39l3A
ਲਖਨਊ ਟੀਮ ਦੀ ਫ੍ਰੈਂਚਾਈਜ਼ੀ ਨੇ ਸੋਸ਼ਲ ਮੀਡੀਆ 'ਤੇ ਆਪਣਾ ਨਵਾਂ ਨਾਂ ਜਾਰੀ ਕਰਦੇ ਹੋਏ ਲਿਖਿਆ ਕਿ ਇਹ ਰਹੀ ਸਾਡੀ ਨਵੀਂ ਪਛਾਣ, ਸਾਡਾ ਨਾਂ ਹੈ ਲਖਨਊ ਸੁਪਰ ਜਾਇੰਟਸ। ਲਖਨਊ ਸੁਪਰ ਜਾਇੰਟਸ ਦੀ ਟੀਮ ਨੇ ਆਪਣੇ ਨਾਲ ਤਿੰਨ ਖਿਡਾਰੀਆਂ ਨੂੰ ਮੇਗਾ ਆਕਸ਼ਨ ਤੋਂ ਪਹਿਲਾਂ ਰੱਖਿਆ ਹੋਇਆ ਹੈ।
ਲਖਨਊ ਦੀ ਟੀਮ ਨੇ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ, ਆਸਟਰੇਲੀਆਈ ਆਲਰਾਊਂਡਰ ਮਾਰਕਸ ਸਟੋਇਨਿਸ ਤੇ ਭਾਰਤ ਦੇ ਯੁਵਾ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਲਖਨਊ ਦੀ ਟੀਮ ਦੀ ਕਪਤਾਨੀ ਕੇ. ਐੱਲ. ਰਾਹੁਲ ਨੂੰ ਦਿੱਤੀ ਗਈ ਹੈ। ਜਦਕਿ ਭਾਰਤ ਦੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਟੀਮ ਦੇ ਮੈਂਟਰਸ ਦੇ ਤੌਰ 'ਤੇ ਟੀਮ ਨਾਲ ਜੁੜੇ ਹੋਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।